- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ ਵੱਖ-ਵੱਖ ਅਹੁਦੇਦਾਰ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਸਟੇਟ ਮੈਂਬਰਾਂ, ਜ਼ਿਲ੍ਹਾ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੀ ਪਹਿਲੀ ਜਾਣ-ਪਛਾਣ ਅਤੇ ਸੰਗਠਨਾਤਮਕ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਪੰਜਾਬ ਮੁਸਲਿਮ ਡਿਵੈਲਪਮੈਂਟ ਬੋਰਡ ਦੀ ਮੀਟਿੰਗ ਚੇਅਰਮੈਨ ਅਬਦੁਲਬਾਰੀ ਸਲਮਾਨੀ ਦੀ ਅਗਵਾਈ ਹੇਠ ਕੀਤੀ, ਮੁਸਲਿਮ ਫਰੰਟ ਪੰਜਾਬ ਦੇ ਸੂਬਾ ਸਰਪ੍ਰਸਤ ਡਾ. ਫਕੀਰ ਮੁਹੰਮਦ ਨਿਹਾਲ ਸਿੰਘ ਵਾਲਾ ਬਤੌਰ ਚੇਅਰਮੈਨ ਮੁਸਲਿਮ ਭਲਾਈ ਬੋਰਡ ਮੋਗਾ, ਜਨਾਬ ਲਖਬੀਰ ਅਲੀ, ਸਰਪ੍ਰਸਤ ਜ਼ਿਲ੍ਹਾ ਫਿਰੋਜ਼ਪੁਰ ਮੁਸਲਿਮ ਫ਼ਰੰਟ ਪੰਜਾਬ ਬਤੌਰ ਚੇਅਰਮੈਨ, ਮੁਸਲਿਮ ਭਲਾਈ ਬੋਰਡ ਫਿਰੋਜ਼ਪੁਰ, ਜਨਾਬ ਸਿੰਗਾਰਾ ਖਾਨ ਜ਼ਿਲ੍ਹਾ ਪ੍ਰਧਾਨ ਮੁਸਲਿਮ ਫ਼ਰੰਟ ਪੰਜਾਬ ਮਾਨਸਾ, ਸੂਬਾ ਮੈਂਬਰ ਮੁਸਲਿਮ ਸਟੇਟ ਭਲਾਈ ਬੋਰਡ ਵਜੋਂ ਸ਼ਿਰਕਤ ਕੀਤੀ ਗਈ। ਮੀਟਿੰਗ ਦੌਰਾਨ ਡਾ. ਫਕੀਰ ਮੁਹੰਮਦ ਦੀ ਅਗਵਾਈ ਹੇਠ ਮੁਸਲਿਮ ਫ਼ਰੰਟ ਪੰਜਾਬ ਦੀਆਂ ਨਿਰਪੱਖ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮੰਗ ਪੱਤਰ ਦਿੱਤਾ ਅਤੇ ਪੰਜਾਬ ਦੇ ਮੁਸਲਿਮ ਭਾਈਚਾਰੇ ਲਈ ਵਿਸ਼ੇਸ਼ ਡਿਵੈਲਪਮੈਂਟ ਫੰਡ ਰਿਲੀਜ਼ ਕਰਨ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਬੇਸ਼ਕ ਜ਼ਿਲ੍ਹਿਆਂ ਤੋਂ ਆਏ ਵੱਖ ਵੱਖ ਅਹੁਦੇਦਾਰਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਕੀਤੇ ਸਮਾਜਿਕ ਭਾਈਚਾਰੇ ਸਮੇਤ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਭਵਿੱਖ ਵਿਚ ਯੋਜਨਾ ਬਾਬਤ ਵਿਚਾਰ-ਵਟਾਂਦਰਾ ਕੀਤਾ ਗਿਆ। ਅਖ਼ੀਰ ਜਨਾਬ ਅਬਦੁਲਬਾਰੀ ਸਲਮਾਨੀ ਚੇਅਰਮੈਨ ਮੁਸਲਿਮ ਡਿਵੈਲਪਮੈਂਟ ਬੋਰਡ ਪੰਜਾਬ ਵੱਲੋਂ ਸਾਰੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣੀ ਪਹਿਲੀ ਤਰਜੀਹ ਬਣਾਉਣ ਅਤੇ ਇਮਾਨਦਾਰੀ, ਪਾਰਦਰਸ਼ਤਾ ਅਤੇ ਸੇਵਾ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਮੀਟਿੰਗ ਵਿਚ ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਤੇ ਮਾਲੇਰਕੋਟਲਾ ਦੇ ਚੇਅਰਮੈਨ ਸ਼ਹਬਾਜ਼ ਰਾਣਾ, ਹੱਜ ਕਮੇਟੀ ਮੈਂਬਰ ਅਤੇ ਮੁਸਲਿਮ ਭਲਾਈ ਬੋਰਡ ਸਟੇਟ ਮੈਂਬਰ ਸ਼ਿੰਗਾਰਾ ਖਾਨ ਜਵਾਹਰਕੇ ਮਾਨਸਾ, ਮੁਹੰਮਦ ਅਸਲਮ ਲੁਧਿਆਣਾ, ਡਾ. ਚਮਨ ਕੁਰੈਸ਼ੀ ਸ਼੍ਰੀ ਫਤਿਹਗੜ੍ਹ ਸਾਹਿਬ, ਪਰਵੇਜ਼ ਖ਼ਾਨ ਜਲੰਧਰ, ਰਿਆਜ਼ੁੱਦੀਨ ਅੰਮ੍ਰਿਤਸਰ, ਇਸਲਾਮ ਅਲੀ ਰਾਜਪੁਰਾ, ਅਨਵਰ ਅਲੀ ਲੁਧਿਆਣਾ, ਅਰਸ਼ਦ ਖਾਨ, ਅਸਗਰ ਅਲੀ, ਅਬਦੁਲ ਰੂਪਨਗਰ, ਡਾਕਟਰ ਫ਼ਕੀਰ ਮੁਹੰਮਦ ਮੋਗਾ ਸਰਜੀਤ ਖਾਨ, ਬਰਕਤ ਅਲੀ ਗੁਰਦਾਸਪੁਰ, ਖੁਰਸ਼ੀਦ ਅਹਿਮਦ ਅੰਮ੍ਰਿਤਸਰ, ਮਹਿਰਬਾਨ ਅਲੀ, ਕਮਾਲ ਦੀਨ, ਮੁਹੰਮਦ ਫਰਮਾਨ ਧਾਰੀਵਾਲ, ਅਬਦੁਲ ਰਹਿਮਾਨ, ਰਾਜਿੰਦਰ ਖਾਨ ਭੱਟੀ, ਸ਼ਫੀ ਮੁਹੰਮਦ, ਸੌਦਾਗਰ ਖ਼ਾਨ, ਮੁਹੰਮਦ ਸਰਫ਼ਰਾਜ, ਮੁਨੀਰ ਅਹਿਮਦ, ਇਨਾਮੁੱਲਾਹ ਖ਼ਾਨ, ਸ਼ਹਜ਼ਾਦ ਸਲਮਾਨੀ ਅਤੇ ਅਫ਼ਗਾਨ ਸਲਮਾਨੀ ਆਦਿ ਅਹੁਦੇਦਾਰ ਹਾਜ਼ਰ ਸਨ।