ਨੈਸ਼ਨਲ ਹਾਈਵੇ ’ਦੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ
ਮੋਗਾ-ਬਰਨਾਲਾ ਨੈਸ਼ਨਲ ਐਡਵੋਕੇਟ ਵਿਨੋਦ ਮੈਣੀ, ਕੋਟਕਪੂਰਾ। ਸਮਾਜ ਦੀ ਬੇਹਤਰੀ ਲਈ ਹਰ ਵਿਅਕਤੀ ਨੂੰ ਆਪਣੇ ਪੱਧਰ ’ਤੇ ਯਤਨ ਕਰਨੇ ਚਾਹੀਦੇ ਹਨ। ਜਦੋ ਅਸੀ ਸਚਾਈ, ਇਮਾਨਦਾਰੀ, ਸਹਿਯੋਗ ਤੇ ਆਪਸੀ ਸਤਿਕਾਰ ਦਾ ਕੰਮ ਕਰਦੇ ਹਾਂ ਤਾਂ ਸਮਾਜ ਵਿੱਚ ਚੰਗੇ ਬਦਆਲ ਆਉਂਦੇ ਹਨ।
Publish Date: Sat, 27 Jun 2026 05:40 PM (IST)
Updated Date: Sat, 27 Jun 2026 05:43 PM (IST)

ਆਵਾਜਾਈ ਠੱਪ ਕਰ ਕੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ : ਮੋਗਾ-ਬਰਨਾਲਾ ਨੈਸ਼ਨਲ ਹਾਈਵੇ ਨੰਬਰ 703 ਤੋਂ ਬੱਧਨੀ ਕਲਾਂ ਅਤੇ ਪਿੰਡ ਲੋਪੋਂ ਨੂੰ ਜੋੜਦੀ ਸੜਕ ਉੱਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਤਕਰੀਬਨ 45 ਦਿਨਾਂ ਤੋਂ ਸੜਕ ਕਿਨਾਰੇ ਬੈਠ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਸੜਕ ਜਾਮ ਕਰਨ ਦੀ ਦਿੱਤੀ ਕਾਲ ਤਹਿਤ ਜਥੇਦਾਰ ਸੁਖਦੇਵ ਸਿੰਘ ਲੋਪੋਂ, ਮੌਜੂਦਾ ਮੁਖੀ ਮਿਸ਼ਨ ਸ਼ਹੀਦ ਬਾਬਾ ਆਲਮ ਸਿੰਘ ਦੀ ਅਗਵਾਈ ਹੇਠ ਪਿੰਡ ਲੋਪੋਂ ਦੀ ਮੌਜੂਦਾ ਸਰਪੰਚ ਬੀਬੀ ਹਰਪਾਲ ਕੌਰ, ਪਿੰਡ ਵਾਸੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਤਪਦੀ ਗਰਮੀ ਵਿਚ ਸੜਕ ਵਿਚਕਾਰ ਧਰਨਾ ਲਗਾ ਕੇ ਆਵਾਜਾਈ ਠੱਪ ਕਰਦਿਆਂ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਪਿੰਡ ਲੋਪੋਂ ਤੋਂ ਬੱਧਨੀ ਕਲਾਂ ਵਾਲੇ ਪਾਸੇ ਆਉਣ ਲਈ ਨੈਸ਼ਨਲ ਹਾਈਵੇ ਉੱਪਰੋਂ ਲੰਘਣਾ ਪੈਂਦਾ ਹੈ। ਇਸ ਸੜਕ ‘ਤੇ ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਵਾਹਨਾਂ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਕਈ ਵਿਅਕਤੀ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਇਸ ਸਮੱਸਿਆ ਦੇ ਹੱਲ ਲਈ ਸਰਕਾਰ ਕੋਲ ਲੰਮੇ ਸਮੇਂ ਤੋਂ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ। ਸਰਕਾਰ ਦੇ ਕੰਨੀ ਗੱਲ ਪਾਉਣ ਲਈ ਇਹ ਸੰਘਰਸ਼ ਵਿੱਢਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ “ਬੱਚੇ ਪੜ੍ਹਾਓ, ਦੇਸ਼ ਬਚਾਓ” ਦੇ ਨਾਅਰੇ ਹੇਠ ਲੰਮੇ ਸਮੇਂ ਤੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਵੀ ਚੱਲ ਰਿਹਾ ਹੈ। ਇਸ ਵਿੱਚ ਸਾਰੇ ਸਰਕਾਰੀ ਸਕੂਲਾਂ ਵਿਚ 15 ਤੋਂ 20 ਕੰਪਿਊਟਰ, ਹਰ ਕਲਾਸ ਵਿਚ ਐੱਲਈਡੀ, ਸੀਸੀਟੀਵੀ, ਸਿਹਤ ਵਿਭਾਗ ਵਿਚ ਹਰ ਤਰ੍ਹਾਂ ਦੀ ਮਸ਼ੀਨਰੀ ਅਤੇ ਸਟਾਫ ਦਾ ਪੂਰਾ ਪ੍ਰਬੰਧ, ਲਾਲ ਬੱਤੀ ਦੀ ਆਗਿਆ ਸਿਰਫ ਪੁਲਿਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਤੱਕ ਸੀਮਿਤ ਕਰਨ, ਕਿਸੇ ਵੀ ਵਿਧਾਇਕ ਜਾਂ ਧਾਰਮਿਕ ਸਥਾਨ ‘ਤੇ ਸੇਵਾ ਨਿਭਾ ਰਹੇ ਵਿਅਕਤੀ ਨੂੰ ਸਰਕਾਰੀ ਰਿਹਾਇਸ਼ ਜਾਂ ਸਕਿਉਰਿਟੀ ਨਾ ਦੇਣ, ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਮੈਨੀਫੈਸਟੋ ਜਾਰੀ ਕਰਨ ਲਈ ਰਾਸ਼ਟਰਪਤੀ ਤੋਂ ਮਨਜ਼ੂਰੀ ਲੈਣ, ਮੋਗਾ-ਬਰਨਾਲਾ ਹਾਈਵੇ ‘ਤੇ ਕਈ ਪਿੰਡਾਂ ਵਿਚ ਫਲਾਈਓਵਰ ਪੁਲ ਬਣਾਉਣ ਅਤੇ ਪੁਲਿਸ ਕਰਮਚਾਰੀਆਂ ਦੀ ਡਿਊਟੀ 12 ਘੰਟਿਆਂ ਤੋਂ ਘਟਾ ਕੇ ਇਕ ਦਿਨ ਦੀ ਛੁੱਟੀ ਦੇਣ ਵਰਗੀਆਂ ਹੋਰ ਮੰਗਾਂ ਵੀ ਸ਼ਾਮਲ ਹਨ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਭੁੱਖ ਹੜਤਾਲ ‘ਤੇ ਵੀ ਬੈਠਿਆ ਜਾਵੇਗਾ। ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ। ਸੰਘਰਸ਼ ਕਰ ਰਹੇ ਲੋਕਾਂ ਵੱਲੋਂ ਜਾਮ ਕੀਤੀ ਗਈ ਸੜਕ ਕਾਰਨ ਪੂਰੀ ਤਰ੍ਹਾਂ ਟ੍ਰੈਫਿਕ ਜਾਮ ਹੋ ਗਿਆ। ਤਪਦੀ ਗਰਮੀ ਵਿਚ ਭਾਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਰਾਹਗੀਰਾਂ ਨੂੰ ਬਦਲਵੇਂ ਰਸਤੇ ਰਾਹੀਂ ਭੇਜਣ ਦਾ ਯਤਨ ਕੀਤਾ ਗਿਆ। ਇਸ ਮੌਕੇ ਬਾਬਾ ਸੁਖਦੇਵ ਸਿੰਘ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਗੁਰਦਿਆਲ ਸਿੰਘ, ਸ਼ਮਸ਼ੇਰ ਸਿੰਘ ਲੋਪੋਂ, ਹਰਪਾਲ ਕੌਰ, ਕੁਲਦੀਪ ਸਿੰਘ ਬੀੜ ਬੱਧਨੀ, ਜਥੇਦਾਰ ਜਸਪ੍ਰੀਤ ਸਿੰਘ ਕਪੂਰਥਲਾ, ਜਥੇਦਾਰ ਬਲਜੀਤ ਸਿੰਘ ਜਲੰਧਰ, ਜਥੇਦਾਰ ਜਸ਼ਨਪ੍ਰੀਤ ਸਿੰਘ ਘੋਲੀਆ, ਅਰਸ਼ ਉਮਰਿਆਣਾ ਅਕਾਲੀ ਦਲ ਵਾਰਿਸ ਪੰਜਾਬ ਅਤੇ ਰਣਜੀਤ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਭਰ ਤੋਂ ਲੋਕ ਹਾਜ਼ਰ ਸਨ।