- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ

ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ ਘੱਲ ਕਲਾਂ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋ ਦੀ ਮੀਟਿੰਗ ਬਲਾਕ ਪ੍ਰਧਾਨ ਇਕਬਾਲ ਸਿੰਘ ਸਿੰਘਾ ਵਾਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਡੋਰਲੀ ਭਾਈ ਵਿਖੇ ਹੋਈ ਜਿਸ ਵਿਚ ਜਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਅਮਰੀਕਾ ਵੱਲੋਂ ਦੇਸ਼ ਦੇ ਥੋਪੇ ਜਾ ਰਹੇ ਵਪਾਰ ਸਮਝੌਤੇ ਖਿਲਾਫ, ਇਰਾਨ ਤੇ ਅਮਰੀਕੀ ਸਾਮਰਾਜੀ ਹਮਲੇ ਦੇ ਖਿਲਾਫ ਅਤੇ ਇਸ ਹਮਲੇ ਕਾਰਨ ਲੋਕਾਂ ਚ ਮਹਿੰਗਾਈ ਦੇ ਰੂਪ ਵਿਚ ਪੈ ਰਹੇ ਵੱਡੇ ਭਾਰ ਦੇ ਖਿਲਾਫ ਜੋ ਦੋ ਕਿਸਾਨ ਜਥੇਦੀਆਂ ਵੱਲੋਂ ਚਾਰ ਜੁਲਾਈ ਨੂੰ ਚੰਡੀਗੜ੍ਹ ਵਿਚ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ, ਇਸ ਦੀ ਤਿਆਰੀ ਲਈ ਮੀਟਿੰਗ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖਿਲਾਫ ਚਾਰ ਜੁਲਾਈ ਨੂੰ ਰੋਸ ਧਰਨਾ ਤੇ ਮੁਜਾਹਰਾ ਕਰਕੇ ਮੰਗ ਕੀਤੀ ਜਾਵੇਗੀ ਕੇ ਮੁਲਕ ਅੰਦਰ ਖਾਦਾਂ, ਜਰੂਰੀ ਵਸਤਾਂ, ਪੈਟਰੋਲ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਰਕੇ ਲੋਕਾਂ ਤੇ ਮੰਗਿਆਈ ਦਾ ਭਾਰੀ ਬੋਝ ਪਾਇਆ ਜਾ ਰਿਹਾ। ਆਗੂਆਂ ਕਿਹਾ ਕਿ ਅਮਰੀਕੀ ਜੰਗ ਦੀ ਆੜ ਵਿਚ ਲੋਕਾਂ ਤੇ ਬੋਝ ਪਾਉਣਾ ਬੰਦ ਕੀਤਾ ਜਾਵੇ, ਭਾਰਤ ਅਮਰੀਕਾ ਦਾ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਪੰਜਾਬ ਸਰਕਾਰ ਵੱਲੋਂ ਜੋ ਕੋਆਪਰੇਟਿਵ ਅਦਾਰਿਆਂ ਵਿਚ ਹੱਦ ਕਰਜੇ ਵਧਾਉਣ ਦਾ ਫੈਸਲਾਂ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਵਾਪਸ ਲਿਆ ਗਿਆ ਹੈ ਉਸ ਨੂੰ ਮੁੜ ਵਧੇ ਹੋਏ ਹੱਦ ਕਰਜ਼ਿਆਂ ਦਾ ਤੁਰੰਤ ਐਲਾਨ ਕੀਤਾ ਜਾਵੇ। ਮੀਟਿੰਗ ਵਿਚ ਫੈਸਲਾ ਕੀਤਾ ਕੇ ਚਾਰ ਜੁਲਾਈ ਨੂੰ ਚੰਡੀਗੜ੍ਹ ਵਿਚ ਹੋ ਰਹੇ ਰੋਸ ਮੁਜਾਰੇ ਵਿਚ ਵੱਡੀ ਗਿਣਤੀ ਕਿਸਾਨ ਨੌਜਵਾਨ ਅਤੇ ਭੈਣਾਂ ਸ਼ਾਮਲ ਹੋਣਗੀਆਂ। ਮੀਟਿੰਗ ਵਿਚ ਜਸਵਿੰਦਰ ਸਿੰਘ ਘੱਲ ਕਲਾ, ਗੁਰਚਰਨ ਸਿੰਘ ਗੋਧੇਵਾਲਾ, ਜਗਜੀਤ ਸਿੰਘ, ਗੁਰਮਿੰਦਰ ਸਿੰਘ, ਬੇਅੰਤ ਸਿੰਘ ਵੱਡਾ ਘਰ, ਤਰਲੋਚਨ ਸਿੰਘ ਵੱਡਾ ਘਰ, ਗੁਰ ਚਰਨ ਸਿੰਘ, ਅਰਮਾਨ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਅੰਗਰੇਜ ਸਿੰਘ, ਬਲਦੇਵ ਸਿੰਘ, ਨਛੱਤਰ ਸਿੰਘ, ਬਾਬੂ ਸਿੰਘ ਡਰੋਲੀ ਭਾਈ, ਜਗਤਾਰ ਸਿੰਘ, ਬਲਵੰਤ ਸਿੰਘ ਡਰੋਲੀ ਭਾਈ, ਨਛੱਤਰ ਸਿੰਘ, ਮਖਤਿਆਰ ਸਿੰਘ, ਕਪਤਾਨ ਸਿੰਘ ਦੁੱਨੇਕੇ, ਮਾਘ ਸਿੰਘ, ਬਲਵਿੰਦਰ ਸਿੰਘ, ਜੰਗੀਰ ਸਿੰਘ, ਜਗਦੇਵ ਸਿੰਘ, ਮਹਿੰਦਰ ਸਿੰਘ, ਮੇਜਰ ਸਿੰਘ, ਕਸ਼ਮੀਰ ਸਿੰਘ, ਸਵਿੰਦਰ ਸਿੰਘ, ਬਖਤੌਰ ਸਿੰਘ ਅਤੇ ਕਈ ਹੋਰ ਆਗੂ ਮੀਟਿੰਗ ਵਿਚ ਸ਼ਾਮਲ ਸਨ।