- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਕੱਲ੍ਹ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਬਾਘਾਪੁਰਾਣਾ : ਬੀਤੇ ਕੱਲ੍ਹ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾਪੁਰਾਣਾ ਵੱਲੋਂ ਇਕ ਸੈਮੀਨਾਰ ਬਲਾਕ ਪ੍ਰਧਾਨ ਗੁਰਮੇਲ ਸਿੰਘ ਢਿੱਲਵਾਂ ਵਾਲਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਡਾਕਟਰ ਸਾਥੀਆਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਜਸਵੀਰ ਸਿੰਘ ਮਾਣੂੰਕੇ, ਡਾ. ਗੁਰਬਚਨ ਸਿੰਘ ਥਰਾਜ ਅਤੇ ਡਾ. ਸੁਖਦੇਵ ਸਿੰਘ ਗੁਲਾਬ ਸਿੰਘ ਵਾਲਾ ਨੇ ਦੱਸਿਆ ਕਿ ਨਸ਼ਿਆਂ ਨਾਲ ਨੌਜਵਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ। ਉਨ੍ਹਾਂ ਕੁੱਝ ਕੋਲਡ ਡਰਿੰਕਸ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਦੀ ਵਰਤੋਂ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਰੁਕ ਜਾਣਗੀਆਂ। ਇਸ ਸੈਮੀਨਾਰ ਵਿਚ ਐੱਸਐੱਚਓ ਬਾਘਾਪੁਰਾਣਾ ਜਨਕ ਰਾਜ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਜਥੇਬੰਦੀ ਦੀ ਚੰਗੇ ਕੰਮਾਂ ਪ੍ਰਤੀ ਹੋਵਾਂਗਾ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਨੂੰ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਗਏ ਹਨ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਦੀ ਸਹਾਇਤਾ ਨਾਲ ਉਹ ਇਸ ਕੋਹੜ ਤੋਂ ਛੁਟਕਾਰਾ ਪਾ ਸਕਦੇ ਹਨ। ਸੰਸਥਾ ਦੇ ਪ੍ਰਧਾਨ ਡਾ. ਗੁਰਮੇਲ ਸਿੰਘ ਢਿੱਲਵਾਂ ਵੱਲੋਂ ਪੁਲਿਸ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਸਾਡੀ ਜਥੇਬੰਦੀ ਗ਼ਲਤ ਰਸਤੇ ਵਿਚ ਪੈ ਚੁੱਕੀ ਨੌਜਵਾਨ ਪੀੜ੍ਹੀ ਦੇ ਚੰਗੇ ਭਵਿੱਖ ਲਈ ਹਮੇਸ਼ਾ ਤੱਤਪਰ ਹੈ। ਇਸ ਸਮੇਂ ਮੋਗਾ ਤੋਂ ਡਾ. ਪ੍ਰੋਫ਼ੈਸਰ ਮੋਨਿਕਾ ਸ਼ਰਮਾ ਵਿਸ਼ੇਸ ਤੌਰ ’ਤੇ ਇਸ ਪ੍ਰੋਗਰਾਮ ਹਿੱਸਾ ਬਣੇ। ਉਨ੍ਹਾਂ ਸ਼ੂਗਰ ਅਤੇ ਨਸ਼ਿਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਸਾਧੂ ਰਾਮ ਲੰਗੇਆਣਾ ਵੱਲੋਂ ਨਸ਼ਿਆਂ ਵਿਰੋਧੀ ਇਕ ਖੂਬਸੂਰਤ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਦਵਿੰਦਰ ਕੁਮਾਰ ਲਾਡੀ ਬੁੱਧ ਸਿੰਘ ਵਾਲਾ, ਡਾ. ਬਲਤੇਜ ਸਿੰਘ ਨੱਥੋਕੇ, ਡਾ. ਜਸਵੰਤ ਸਿੰਘ ਕੋਟਲਾ ਰਾਏ, ਡਾ. ਹਰਦੀਪ ਸਿੰਘ ਮਾਣੂੰਕੇ, ਵੈਦ ਬਾਲ ਗੋਪਾਲ ਘੋਲੀਆ ਖੁਰਦ, ਡਾ. ਸੁਖਵਿੰਦਰ ਕੁਮਾਰ ਬਾਘਾਪੁਰਾਣਾ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਸਮਾਧ ਭਾਈ, ਡਾ. ਦਰਸ਼ਨ ਸਿੰਘ ਕੋਟਲਾ, ਡਾ਼.ਮੋਹਣਾ, ਡਾ. ਸੁਖਪਾਲ ਸਿੰਘ ਸੰਗਤਪੁਰਾ, ਡਾ. ਕੁਲਦੀਪ ਸਿੰਘ, ਡਾ. ਜਰਨੈਲ ਸਿੰਘ ਰਾਜਿਆਣਾ, ਡਾ. ਦਿਲਜੀਤ ਸੋਨੂੰ ਨੱਥੂਵਾਲਾ, ਡਾ. ਮਨਪ੍ਰੀਤ ਸਿੰਘ ਮਾੜੀ ਮੁਸਤਫ਼ਾ, ਡਾ. ਸ਼ਿਵ ਰਤਨ ਚੰਨੂਵਾਲਾ, ਡਾ. ਸਾਧੂ ਰਾਮ ਲੰਗੇਆਣਾ, ਡਾ. ਹਰਭਜਨ ਸਿੰਘ ਘੋਲੀਆ ਕਲਾਂ, ਡਾ. ਬਲਦੇਵ ਸਿੰਘ ਕਾਲੇਕੇ, ਡਾ. ਸੁਖਪਾਲ ਪਾਲੀ ਤੇ ਡਾ. ਰਿੰਕੂ ਬਾਘਾਪੁਰਾਣਾ ਆਦਿ ਡਾਕਟਰ ਸਾਥੀ ਹਾਜ਼ਰ ਸਨ।