ਪੈਨਸ਼ਨਰਜ਼ ਐਸੋਸੀਏਸ਼ਨ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਦਾ ਪ੍ਰਗਟਾਵਾ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ
Publish Date: Sat, 13 Jun 2026 04:06 PM (IST)
Updated Date: Sun, 14 Jun 2026 04:00 AM (IST)

ਜਥੇਬੰਦੀ ਨੇ ਚੇਤਨਾ ਕਨਵੈਨਸ਼ਨ ’ਚ ਸ਼ਾਮਲ ਹੋਣ ਦੀ ਕੀਤੀ ਤਿਆਰੀ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਜਿਲ੍ਹਾ ਇਕਾਈ ਮੋਗਾ ਅਤੇ ਸਬ ਡਵੀਜਨ ਮੋਗਾ 1 ਅਤੇ 2 ਦੀ ਸਾਂਝੀ ਇਕੱਤਰਤਾ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸੁਖਮੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੈਨਸ਼ਨਰਾਂ ਦੀਆਂ ਪਿਛਲੇ ਸਾਢੇ ਚਾਰ ਸਾਲ ਤੋਂ ਲਟਕਦੀਆਂ ਮੰਗਾਂ ਦੀ ਪ੍ਰਾਪਤੀ ਲਈ, ਪੰਜਾਬ ਸਰਕਾਰ ਦਾ ਨਿੰਦਣਯੋਗ ਵਤੀਰਾ, ਮਾਨਯੋਗ ਹਾਈ ਕੋਰਟ ਦੇ ਫੈਸਲਿਆਂ ਪ੍ਰਤੀ ਨਾਹ ਵਾਚਕ ਰਵਈਆ ਅਤੇ ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2.59 ਦਾ ਗੁਣਾਕ ਅਤੇ ਨੋਸ਼ਨਲ ਸੋਧ ਵਿਧੀ ਰਾਹੀ ਪੈਨਸ਼ਨਾਂ ਸੋਧਣ ਤੋਂ ਇਨਕਾਰੀ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦੀ ਨਵੀਂ ਰੂਪ ਰੇਖਾ ਉਲੀਕਣ ਲਈ 17 ਜੂਨ ਨੂੰ ਇਕ ਵਿਸ਼ਾਲ ਚੇਤਨਾ ਕਨਵੈਨਸ਼ਨ ਜਲੰਧਰ ਵਿਖੇ ਦੇਸ਼ ਭਗਤ ਯਾਦਗਰ ਹਾਲ ਵਿਚ ਕੀਤੀ ਜਾ ਰਹੀ ਹੈ। ਮੋਗਾ ਜਿਲ੍ਹੇ ਦੇ ਪੈਨਸਨਰ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਮੋਗਾ ਤੋਂ ਬੱਸਾਂ ਰਾਹੀਂ ਕਾਫਲਾ ਲੈ ਕੇ 11 ਵਜੇ ਭਰਵੀਂ ਸ਼ਮੂਲੀਅਤ ਕਰਨਗੇ। ਸਰਬਜੀਤ ਸਿੰਘ ਦੌਧਰ ਨੇ ਦੱਸਿਆ ਕਿ ਮੀਟਿੰਗ ਵਿਚ ਇਕ ਮਤਾ ਵੀ ਪਾਸ ਕੀਤਾ ਗਿਆ ਜਿਸ ਵਿਚ ਆਪਣਾ ਰੁਜਗਾਰ ਦਾ ਹੱਕ ਮੰਗ ਰਹੇ ਸ਼ਾਂਤਮਈ ਧਰਨੇ ਤੇ ਬੈਠੇ, ਬੇਰੁਜਗਾਰ ਅਪ੍ਰੈਂਟਸ ਲਾਈਨ ਮੈਨਾਂ ਨੂੰ ਪੰਜਾਬ ਪੁਲੀਸ ਨੇ ਬੁਰੀ ਤਰ੍ਹਾਂ ਕੁੱਟਿਆ। ਜਿਸ ਨੂੰ ਜਬਰ ਜੁਲਮ ਦੀ ਇੰਤਾਹ ਹੀ ਕਿਹਾ ਜਾ ਸਕਦਾ ਹੈ, ਇਸ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੋਸ਼ੀ ਡੀਐੱਸਪੀ ਅਤੇ ਜਾਬਰ ਪੁਲਿਸ ਅਧਿਕਾਰੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ। ਵੱਖ ਵੱਖ ਬੁਲਾਰਿਆਂ ਨਾਇਬ ਸਿੰਘ, ਤੇਜਾ ਸਿੰਘ ਘੱਲ ਕਲਾਂ , ਬਿੱਕਰ ਸਿੰਘ ਮਾਛੀਕੇ, ਬਲਵੀਰ ਸਿੰਘ, ਮਨਜੀਤ ਸਿੰਘ ਧਰਮਕੋਟ, ਪ੍ਰੇਮ ਕੁਮਾਰ ਮੋਗਾ, ਜਗਜੀਤ ਸਿੰਘ ਰਖਰਾ ਨੇ ਦੱਸਿਆ ਕਿ ਡੀਐੱਲਸੀ ਅੱਪਲੋਡ ਨਾ ਹੋਣ ਕਰਕੇ ਬਹੁਤ ਸਾਰੇ ਪੈਨਸ਼ਨਰਾਂ ਨੂੰ ਅਪ੍ਰੈਲ ਤੇ ਮਈ ਮਹੀਨੇ ਦੀਆਂ ਪੈਨਸ਼ਨਾਂ ਨਸੀਬ ਨਹੀਂ ਹੋਈਆਂ ਅਤੇ ਜਨਵਰੀ 2026 ਵਿਚ ਮਿਲਣ ਵਾਲਾ ਸਫ਼ਰੀ ਭੱਤਾ ਵੀ ਨਹੀਂ ਮਿਲਿਆ, ਜਿਸ ਕਰਕੇ ਬਹੁਤੇ ਪੈਨਸ਼ਨਰ ਪ੍ਰੇਸ਼ਾਨੀ ਦੀ ਹਾਲਤ ਵਿਚ ਪੰਜਾਬ ਸਰਕਾਰ ਦੇ ਨਵੇਂ ਬਣਾਏ ਪੈਨਸ਼ਨ ਸੇਵਾ ਪੋਰਟਲ ਨੂੰ ਬੰਦ ਕਰਨ ਧੀ ਮੰਗ ਕਰ ਰਹੇ ਹਨ। ਗਿਆਨ ਸਿੰਘ ਸਾਬਕਾ ਡੀਪੀਆਰਓ ਜਿਲ੍ਹਾ ਪ੍ਰੈਸ ਸਕੱਤਰ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਆਧਾਰ ਕਾਰਡ ਬਹੁਤ ਪੁਰਾਣੇ ਬਣੇ ਹੋਏ ਹਨ ਉਨ੍ਹਾਂ ਦੇ ਫਿੰਗਰ ਪ੍ਰਿੰਟ ਨਹੀਂ ਆ ਰਹੇ। ਪ੍ਰੇਮ ਕੁਮਾਰ ਵਿਤਸਕੱਤਰ ਨੇ ਦੱਸਿਆ ਕਿ ਬੇਰੁਜਗਾਰ ਅਧਿਆਪਕ ਜਥੇਬੰਦੀ ਦੇ ਸਾਬਕਾ ਆਗੂ ਹਾਕਮ ਸਿੰਘ ਧਾਲੀਵਾਲ , ਪੈਨਸ਼ਨਰ ਆਗੂ ਭੁਪਿੰਦਰ ਸਿੰਘ ਅਤੇ ਜਗਜੀਤ ਸਿੰਘ ਲੋਹਾਮ ਵੱਲੋਂ ਜਥੇਬੰਦੀ ਦੀ ਆਰਥਿਕ ਸਹਾਇਤਾ ਕੀਤੀ ਗਈ ਹੈ ਜਥੇਬੰਦੀ ਉਨ੍ਹਾਂ ਦਾ ਧੰਨਵਾਦ ਕਰਦੀ ਹੈ। ਮੀਟਿੰਗ ਵਿਚ ਬੱਚਿੱਤਰ ਸਿੰਘ ਮਟਵਾਣੀ, ਬ੍ਰਿਜ ਲਾਲ ਬਲਵਿੰਦਰ ਸਿੰਘ ਮੋਗਾ, ਅੰਮ੍ਰਿਤ ਲਾਲ, ਪ੍ਰੀਤਮ ਸਿੰਘ ਕੈਂਥ, ਗੁਰਦੀਪ ਸਿੰ ਦੌਧਰ, ਗੁਰਦਿਆਲ ਸਿੰਘ, ਪ੍ਰਵੀਨ ਕਾਲੀਆ, ਤੇਜਿੰਦਰ ਸਿੰਘ, ਚਮਕੌਰ ਸਿੰਘ ਸਮੇਤ ਬਹੁਤ ਸਾਰੇ ਪੈਨਸ਼ਨਰ ਸ਼ਾਸਲ ਹੋਏ।