- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਈਬਰ ਸੈੱਲ ਦੀ ਸਹਾਇਕ ਥਾਣੇਦਾਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਮੁਹੰਮਦ ਅਬਦੁਲ ਵਾਸੀ ਪਿੰਡ ਚੜਿੱਕ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਅਨੁਸਾਰ ਉਹ ਦੁਕਾਨਦਾਰੀ ਕਰਦਾ ਹੈ। 14 ਅਪ੍ਰੈਲ 2026 ਨੂੰ ਉਸ ਦੀ ਲੜਕੀ ਸਾਇਨ ਖਾਤੂਨ ਨੇ ਆਨਲਾਈਨ ਸੂਟ ਆਰਡਰ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੇ ਪਿਤਾ ਦਾ ਮੋਬਾਈਲ ਫੋਨ ਕਥਿਤ ਤੌਰ ’ਤੇ ਹੈਕ ਹੋ ਗਿਆ।

ਸਵਰਨ ਗੁਲਾਟੀ, ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਪਿੰਡ ਚੜਿੱਕ ਵਾਸੀ ਇਕ ਲੜਕੀ ਨੂੰ ਆਨਲਾਈਨ ਸੂਟ ਆਰਡਰ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਕਥਿਤ ਹੈਕਰਾਂ ਨੇ ਉਸ ਦੇ ਪਿਤਾ ਦਾ ਮੋਬਾਈਲ ਫੋਨ ਹੈਕ ਕਰਕੇ ਬੈਂਕ ਖਾਤੇ ’ਚੋਂ 22 ਲੱਖ 21 ਹਜ਼ਾਰ 931 ਰੁਪਏ ਕੱਢ ਲਏ। ਸਾਈਬਰ ਸੈੱਲ ਪੁਲਿਸ ਨੇ ਜਾਂਚ ਤੋਂ ਬਾਅਦ ਰਾਜਸਥਾਨ ਵਾਸੀ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸਾਈਬਰ ਸੈੱਲ ਦੀ ਸਹਾਇਕ ਥਾਣੇਦਾਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਮੁਹੰਮਦ ਅਬਦੁਲ ਵਾਸੀ ਪਿੰਡ ਚੜਿੱਕ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਅਨੁਸਾਰ ਉਹ ਦੁਕਾਨਦਾਰੀ ਕਰਦਾ ਹੈ। 14 ਅਪ੍ਰੈਲ 2026 ਨੂੰ ਉਸ ਦੀ ਲੜਕੀ ਸਾਇਨ ਖਾਤੂਨ ਨੇ ਆਨਲਾਈਨ ਸੂਟ ਆਰਡਰ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੇ ਪਿਤਾ ਦਾ ਮੋਬਾਈਲ ਫੋਨ ਕਥਿਤ ਤੌਰ ’ਤੇ ਹੈਕ ਹੋ ਗਿਆ।
ਸ਼ਿਕਾਇਤਕਰਤਾ ਅਨੁਸਾਰ ਇਸ ਤੋਂ ਬਾਅਦ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਉਸ ਦੇ ਬੈਂਕ ਖਾਤੇ ’ਚੋਂ ਕੁੱਲ 22 ਲੱਖ 21 ਹਜ਼ਾਰ 931 ਰੁਪਏ ਟਰਾਂਸਫਰ ਕਰ ਲਏ ਗਏ। ਜਦੋਂ ਉਸ ਨੂੰ ਇਸ ਧੋਖਾਧੜੀ ਦਾ ਪਤਾ ਲੱਗਾ ਤਾਂ ਉਸ ਨੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਜਾਂਚ ਦੌਰਾਨ ਮਾਮਲੇ ਵਿੱਚ ਮਰੀਅਰ ਵਾਸੀ ਸਾਡੋਲੀ, ਸਦਰ ਅਲਵਾਰ, ਨਿਜ਼ਾਮੂਦੀਨ ਵਾਸੀ ਸਾਡੋਲੀ, ਰਿੰਕੂ ਮੀਨਾ ਵਾਸੀ ਸਾਡੋਲੀ, ਅਲਵਾਰ ਅਤੇ ਨਰਾਇੰਦਰ ਵਾਸੀ ਕਿਆਰਾ ਖਰੀਬਲ, ਅਲਵਾਰਾ, ਰਾਜਸਥਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭੂਮਿਕਾ ਅਤੇ ਪੈਸਿਆਂ ਦੇ ਲੈਣ-ਦੇਣ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।