ਵਾਲਮੀਕਿ ਸਭਾ ਮੋਗਾ ਦੀ ਨਵੀਂ ਕਾਰਜਕਾਰਨੀ ਦਾ ਗਠਨ
ਵਾਲਮੀਕੀ ਸਮਾਜ ਦੀ ਏਕਤਾ, ਤਰੱਕੀ ਅਤੇ
Publish Date: Sun, 28 Jun 2026 03:48 PM (IST)
Updated Date: Sun, 28 Jun 2026 03:49 PM (IST)

ਰਘੁਵੀਰ ਅਨਾਰਿਆ ਚੇਅਰਮੈਨ ਤੇ ਅਰੁਣ ਬੋਹਤ ਪ੍ਰਧਾਨ ਨਿਯੁਕਤ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਵਾਲਮੀਕੀ ਸਮਾਜ ਦੀ ਏਕਤਾ, ਤਰੱਕੀ ਅਤੇ ਸਮਾਜਿਕ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਾਲਮੀਕੀ ਮੰਦਰ, ਵਾਲਮੀਕੀ ਕਾਲੋਨੀ, ਵਾਰਡ ਨੰਬਰ 40 ਵਿਖੇ ਵਾਲਮੀਕੀ ਸਮਾਜ ਦੀ ਇਕ ਅਹਿਮ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿਚ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਮਾਜਿਕ ਏਕਤਾ, ਮੰਦਰਾਂ ਦੇ ਵਿਕਾਸ ਕਾਰਜਾਂ ਅਤੇ ਸਭਾ ਦੀ ਮਜ਼ਬੂਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਭਾ ਦੇ ਸਰਪ੍ਰਸਤ ਮਦਨ ਲਾਲ ਬੋਹਤ, ਹਰਬੰਸ ਲਾਲ ਸਾਗਰ, ਸ਼ਾਮ ਲਾਲ ਮਹੰਤ, ਓਮ ਪ੍ਰਕਾਸ਼ ਚਾਵਰੀਆ ਅਤੇ ਖੇਮ ਚੰਦ ਮਹੰਤ ਨੇ ਦੱਸਿਆ ਕਿ ਵਾਲਮੀਕੀ ਸਭਾ ਮੋਗਾ ਦੀ ਨਵੀਂ ਕਾਰਜਕਾਰਨੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ। ਖ਼ਾਲੀ ਪਏ ਅਹੁਦਿਆਂ ਨੂੰ ਭਰਨ ਲਈ ਲੋਕਤਾਂਤਰਿਕ ਢੰਗ ਨਾਲ ਚੋਣ ਪ੍ਰਕਿਰਿਆ ਪੂਰੀ ਕਰਦੇ ਹੋਏ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਇਸ ਮੌਕੇ ਨਵੀਂ ਕਾਰਜਕਾਰਨੀ ਵਿਚ ਰਘੁਵੀਰ ਅਨਾਰਿਆ ਨੂੰ ਚੇਅਰਮੈਨ, ਵਿੱਕੀ ਬੋਹਤ ਨੂੰ ਡਿਪਟੀ ਚੇਅਰਮੈਨ, ਅਰੁਣ ਬੋਹਤ ਨੂੰ ਪ੍ਰਧਾਨ, ਰਾਜਕੁਮਾਰ ਗੋਲੂ ਨੂੰ ਜਨਰਲ ਸਕੱਤਰ, ਸੂਰਜ ਜਾਦੂ ਨੂੰ ਜੁਆਇੰਟ ਸਕੱਤਰ, ਅਰਜੁਨ ਕੁਮਾਰ ਪਾਂਤਮੋਲੀ ਨੂੰ ਹੈੱਡ ਕੈਸ਼ੀਅਰ ਅਤੇ ਵਿਸ਼ਾਲ ਰਾਜਪੂਤ ਨੂੰ ਜੁਆਇੰਟ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਰਾਕੇਸ਼ ਲੋਹਰਾ, ਵਿਸ਼ਾਲ ਲੋਹਰਾ ਅਤੇ ਬੋਨੀ ਨੂੰ ਵਾਈਸ ਪ੍ਰਧਾਨ, ਮਹਿੰਦਰ ਚਾਵਰੀਆ ਅਤੇ ਸਾਹਿਲ ਖੈਰਾਲੀਆ ਨੂੰ ਮੀਤ ਪ੍ਰਧਾਨ ਅਤੇ ਅਵਿਨਾਸ਼ ਉਜੀਨਵਾਲ ਨੂੰ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਸਭਾ ਵੱਲੋਂ ਅਜੈ ਬੋਹਤ, ਸੇਵਕ ਰਾਮ ਫੌਜੀ, ਸਿਕੰਦਰ ਗੁੱਲੂ, ਸੁਖਪਾਲ ਸੌਦਾ, ਸੰਨੀ ਗੈਯਚੰਦ ਅਤੇ ਰਾਜੂ ਸਹੋਤਾ ਨੂੰ ਮੁੱਖ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਉਮੀਦ ਜਤਾਈ ਕਿ ਨਵੀਂ ਟੀਮ ਸਮਾਜ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਮੰਦਰਾਂ ਵਿਚ ਲੰਬੇ ਸਮੇਂ ਤੋਂ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਵਾਉਣ ਲਈ ਸਮਰਪਿਤ ਢੰਗ ਨਾਲ ਕੰਮ ਕਰੇਗੀ। ਨਵ-ਨਿਯੁਕਤ ਚੇਅਰਮੈਨ ਰਘੁਵੀਰ ਅਨਾਰਿਆ, ਪ੍ਰਧਾਨ ਅਰੁਣ ਬੋਹਤ, ਜਨਰਲ ਸਕੱਤਰ ਰਾਜਕੁਮਾਰ ਗੋਲੂ ਅਤੇ ਹੈੱਡ ਕੈਸ਼ੀਅਰ ਅਰਜੁਨ ਕੁਮਾਰ ਪਾਂਤਮੋਲੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮਾਜ ਵੱਲੋਂ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਉਹ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਭਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਸਮਾਜ ਦੀ ਭਲਾਈ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਮੀਟਿੰਗ ਦੇ ਅੰਤ ਵਿਚ ਸਮੂਹ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਜੈ ਸਿੰਘ, ਸਾਹਿਲ ਉਜੀਨਵਾਲ ਐੱਮਸੀ, ਅਜੈ ਲੋਹਰਾ, ਵਿਨੋਦ ਕੁਮਾਰ ਠੇਕੇਦਾਰ, ਮਨੀ ਸਿੰਘ, ਮੋਹਿਤ ਸੌਦਾ, ਸੋਨੂ ਸਿੰਘ ਨੇਸਲੇ, ਲਾਟੀ ਧਮੀਜਾ, ਟੋਨੀ ਗਿੱਲ ਅਤੇ ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ।