- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੈਨਸ਼ਨਰਜ਼ ਯੂਨੀਅਨ (ਏਟਕ)

ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਆਗੂਆਂ ਨੇ ਕੀਤਾ ਵਿਚਾਰ ਵਟਾਂਦਰਾ
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਪੰਜਾਬ ਪੈਨਸ਼ਨਰਜ਼ ਯੂਨੀਅਨ (ਏਟਕ) ਜ਼ਿਲ੍ਹਾ ਮੋਗਾ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ’ਚ ਹੋਈ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਧੋਥੜ ਨੇ ਕੀਤੀ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਭੁਪਿੰਦਰ ਸਿੰਘ ਭਿੰਦਾ ਦੀ ਲੜਕੀ, ਹਰਭਜਨ ਸਿੰਘ ਇੰਸਪੈਕਟਰ ਦੇ ਭਾਣਜੇ, ਸੋਢੀ ਸਿੰਘ ਚੰਡੀਗੜ੍ਹ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਮੀਟਿੰਗ ’ਚ ਸਕੱਤਰ ਬੂਟਾ ਸਿੰਘ ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਰਕਾਰਾਂ ਤੋਂ ਆਮ ਲੋਕਾਂ ਦੇ ਹੱਕ ਦੀ ਆਸ ਕਰਨੀ ਹੀ ਗਲਤ ਹੈ। ਇਹ ਸਰਕਾਰਾਂ ਕਾਰਪੋਰੇਟਾਂ ਦੇ ਦਲਾਲਾਂ ਵਾਂਗ ਹੀ ਕੰਮ ਕਰਦੀਆਂ ਹਨ। ਵੋਟਾਂ ਮੌਕੇ ਸਬਜ਼ ਬਾਗ਼ ਦਿਖਾ ਕੇ ਵੋਟਾਂ ਲੈ ਲੈਂਦੀਆਂ ਹਨ ਪਰ ਅਮਲ ਵਿਚ ਅਮੀਰਾਂ ਦਾ ਹੀ ਪੱਖ ਪੂਰਦੀਆਂ ਹਨ। ਇਸ ਮੌਕੇ ਭੂਪਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅਸੀਂ ਧਰਨੇ ਮੁਜ਼ਾਹਰੇ ਤਾਂ ਕਰ ਰਹੇ ਹਾਂ ਕਿ ਸਾਡੀਆਂ ਮੰਗਾਂ ਦੀ ਪੂਰਤੀ ਹੋ ਸਕੇ ਪਰ ਜਦੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਤਾਂ ਉਨ੍ਹਾਂ ਹੀ ਸਰਕਾਰਾਂ ਦੇ ਹੱਕ ਵਿਚ ਭੁਗਤ ਜਾਂਦੇ ਹਾਂ। ਇਸ ਦਾ ਸਾਫ਼ ਮਤਲਬ ਹੈ ਕਿ ਅਸੀਂ ਆਪਣੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲ ਅਤੇ ਗੰਭੀਰ ਨਹੀਂ ਹਾਂ। ਇਹ ਸਰਕਾਰਾਂ ਹਮੇਸ਼ਾ ਵੋਟਾਂ ਦੀ ਗਿਣਤੀ ਮਿਣਤੀ ਅਨੁਸਾਰ ਹੀ ਕੰਮ ਕਰਦੀਆਂ ਹਨ। ਜੇ ਮੰਗਾਂ ਪੂਰੀਆਂ ਕਰਵਾਉਣੀਆਂ ਹਨ ਤਾਂ ਇਹਨਾਂ ਸਰਕਾਰਾਂ ਦੇ ਉਲਟ ਵੋਟ ਪਾਉਣੀ ਪਵੇਗੀ ਨਹੀਂ ਤਾਂ ਧਰਨਿਆਂ ਮੁਜ਼ਾਹਰਿਆਂ ਤੇ ਸਮਾਂ ਅਤੇ ਪੈਸੇ ਦੀ ਬਰਬਾਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿੰਨ੍ਹਾ ਚਿਰ ਅਸੀਂ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਨਹੀਂ ਕਰਦੇ ਉਨਾ ਚਿਰ ਇਹ ਸਰਕਾਰਾਂ ਹੋਸ਼ ’ਚ ਨਹੀਂ ਆਉਂਦੀਆਂ। ਇਸ ਮੀਟਿੰਗ ਵਿਚ ਉਂਕਾਰ ਸਿੰਘ ਫਰਵਾਹਾ, ਪੋਹਲਾ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਇਸ ਉਪਰੰਤ ਬਾਬੂ ਸਿੰਘ ਖੋਸਾ 75 ਸਾਲ, ਉਂਕਾਰ ਸਿੰਘ 80 ਸਾਲ, ਨਛੱਤਰ ਸਿੰਘ ਰੋਡੇ 75 ਸਾਲ, ਨਾਇਬ ਸਿੰਘ ਜਨੇਰ 75 ਸਾਲ, ਹਾਕਮ ਸਿੰਘ ਘੋਲੀਆ 70 ਸਾਲ, ਪ੍ਰੀਤਮਪਾਲ ਸਿੰਘ ਕੜਿਆਲ, ਕਸ਼ਮੀਰ ਸਿੰਘ ਧੱਲੇਕੇ 70 ਸਾਲ, ਬਲਵਿੰਦਰ ਸਿੰਘ ਬੂਹ 70 ਸਾਲ, ਗੁਰਚਰਨ ਸਿੰਘ ਬਾਘਾਪੁਰਾਣਾ 70 ਸਾਲ ਦੀ ਉਮਰ ਤੱਕ ਜਥੇਬੰਦੀ ਵਿਚ ਸਰਗਰਮ ਰਹਿਣ ਕਾਰਨ ਇੱਕ ਲੋਈ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਬਚਿੱਤਰ ਸਿੰਘ ਧੋਥੜ ਨੇ ਜਿੱਥੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਉਥੇ ਨਾਲ ਹੀ ਕਿਹਾ ਕਿ 27 ਜੂਨ ਨੂੰ ਬਲਵਿੰਦਰ ਸਿੰਘ ਸੰਧੂ ਦੀ ਬਰਸੀ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਚ ਮਨਾਈ ਜਾ ਰਹੀ ਹੈ ਅਤੇ 11 ਜੁਲਾਈ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਮੋਗਾ ਵੱਲੋਂ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਚ ਇਕ ਵਿਸ਼ਾਲ ਕਨਵੈਨਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਸਾਰੇ ਸਾਥੀਆਂ ਨੂੰ ਇਹਨਾਂ ਦੋ ਪ੍ਰੋਗਰਾਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਉਹਨਾਂ ਨੇ ਕਿਹਾ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਤਰ੍ਹਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਤੇ ਕੱਟ ਲਾਉਣ ਦੀ ਗੱਲ ਕੀਤੀ ਹੈ ਅਤੇ ਡੀ.ਏ. ਦੇਣ ਤੋਂ ਹਰ ਤਰ੍ਹਾਂ ਨਾਲ ਇਨਕਾਰ ਕੀਤਾ ਹੈ ਸਾਨੂੰ ਇਹ ਧਾਰ ਲੈਣਾ ਚਾਹੀਦਾ ਹੈ ਕਿ ਵੋਟਾਂ ਵਿੱਚ ਘੱਟੋ ਘੱਟ ਇਸ ਸਰਕਾਰ ਨੂੰ ਵੋਟਾਂ ਨਾ ਪਾਈਏ। ਉਨ੍ਹਾਂ ਕਿਹਾ ਪੰਜਾਬ ਦੇ ਵਿੱਤੀ ਹਾਲਾਤ ਦੀ ਗੱਲ ਕਰਨ ਮੌਕੇ ਇਸ ਸਰਕਾਰ ਨੂੰ ਵੱਡੇ ਆਈਏਐੱਸ, ਆਈਪੀਐੱਸ ਅਫ਼ਸਰ ਨਹੀਂ ਦਿਸੇ। ਐੱਮਐੱਲਏ ਅਤੇ ਮੰਤਰੀਆਂ ਦੀ ਤਨਖ਼ਾਹਾਂ ’ਚ ਵਾਧਾ ਕਰਨ ਸਮੇਂ ਇਸ ਨੂੰ ਵਿੱਤੀ ਹਾਲਾਤ ਨਹੀਂ ਦਿਸੇ ਪਰ ਛੋਟੇ ਮੁਲਾਜ਼ਮ ਹੀ ਦਿਸ ਰਹੇ ਹਨ। ਇਸ ਮੌਕੇ ਪੰਜਾਬ ਰੋਡਵੇਜ਼ ਡਿਪੂ ਮੋਗਾ ਦੇ ਜਨਰਲ ਮੈਨੇਜਰ ਨੂੰ ਪੈਨਸ਼ਨਰਾਂ ਦੀ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ।