- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਯ ਜਯੋਤੀ ਜਾਗਰਤੀ ਸੰਸਥਾਨ

ਸਟਾਫ ਰਿਪੋਰਟਰ ਪੰਜਾਬੀ ਜਾਗਰਣ ਮੋਗਾ : ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ਵਿਚ ਹਫਤਾਵਰੀ ਸਤਸੰਗ ਦਾ ਆਯੋਜਨ ਕੀਤਾ ਗਿਆ। ਅਧਿਆਤਮ ਦੇ ਬਾਰੇ ਸੰਬੋਧਨ ਕਰਦੇ ਹੋਏ ਸਾਧਵੀ ਸ਼ਿਲਪਾ ਭਾਰਤੀ ਨੇ ਕਿਹਾ ਕਿ ਅਜਿਹੇ ਵਾਤਾਵਰਨ ਦੇ ਵਿਚ ਜਿੱਥੇ ਸੱਚਾਈ ਦਾ ਸਥਾਨ ਅਰਾਜਕਤਾ ਅਤੇ ਅਵਿਸ਼ਵਾਸ ਨੇ ਲੈ ਲਿਆ ਹੋਵੇ। ਫਿਰ ਵੀ ਅਜਿਹੇ ਸਮਾਜ ਵਿਚ ਇਮਾਨਦਾਰੀ, ਨੈਤਿਕਤਾ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਵੀ ਨਿਰਵਾਹ ਕਰਨਾ ਪੈਂਦਾ ਹੈ। ਪ੍ਰੰਤੂ ਇਸ ਦੇ ਲਈ ਦ੍ਰਿੜ ਸ਼ਕਤੀ ਦੀ ਜਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਅਜਿਹੀ ਸ਼ਕਤੀ ਆਪਣੇ ਆਪ ਪ੍ਰਗਟ ਨਹੀਂ ਹੋ ਸਕਦੀ ਹੈਂ, ਜਦੋਂ ਮਨ ਆਪਣੇ ਜੀਵਨ ਦੇ ਵਿਚ ਅਧਿਆਤਮ ਨੂੰ ਆਤਮਸਾਤ ਕਰ ਲੈਂਦਾ ਹੈ। ਫਿਰ ਹੀ ਉਲਟ, ਉਲਝਣ ਵਾਲੀਆਂ ਪਰਿਸਥਿਤੀਆਂ ਦਾ ਸਾਹਮਣਾ ਕਰਨ ਵਿਚ ਸਮਰੱਥ ਹੋ ਸਕਦਾ ਹੈ। ਉਨ੍ਹਾਂ ਕਿਹਾ ਸਾਨੂੰ ਅਨੁਭਵ ਹੁੰਦਾ ਹੈ ਕਿ ਅਸੀਂ ਉਸ ਪਾਰਬ੍ਰਹਮ ਦਾ ਅੰਸ਼ ਹਾਂ, ਇਸ ਸੱਚਾਈ ਦੀ ਵਾਸਤਵਿਕਤਾ ਨਾਲ ਸੰਸਾਰ ਦੇ ਵਿਚ ਵਿਵਹਾਰ ਕਰਨਾ ਵੀ ਆਸਾਨ ਹੋ ਜਾਂਦਾ ਹੈ, ਕਿਉਂਕਿ ਜਦੋਂ ਅਸੀਂ ਆਪਣੇ ਮਨ ਦੇ ਕਾਰਨ ਦੁੱਖਾਂ ਦੇ ਨਾਲ ਪੀੜਿਤ ਹੁੰਦੇ ਹਾਂ ਤਾਂ ਅਧਿਆਤਮ ਰੂਪ ਦੇ ਵਿਚ ਜਾਗਰਤ ਦ੍ਰਿਸ਼ਟੀਕੋਣ ਸਾਨੂੰ ਕਦੀ ਡਗ ਮੰਗਾਉਣ ਨਹੀਂ ਦਿੰਦਾ। ਸਾਧਵੀ ਸਿਲਪਾ ਭਾਰਤੀ ਨੇ ਕਿਹਾ ਕਿ ਸਾਡੀ ਯੋਗਤਾਵਾਂ ਨੂੰ ਭਰਪੂਰ ਰੂਪ ਦੇ ਨਾਲ ਉਪਯੋਗ ਕਰਨ ਦੀ ਪ੍ਰੇਰਨਾ ਦਿੰਦਾ ਹੈ, ਇਸ ਦਾ ਅਭਿਆਸ ਮਨ ਨੂੰ ਸੱਚ ਅਤੇ ਸ਼ੁੱਧੀ ਦੇ ਵੱਲ ਮੋੜਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਅੰਦਰੂਨੀ ਕੋਸ਼ ਨੂੰ ਸਕਾਰਾਤਮਕ ਬਣਾ ਲਿਆ ਤਾਂ ਅਸੀਂ ਦੁੱਖ ,ਬਿਪਤਾਵਾਂ, ਪ੍ਰਿਸਥਿਤੀਆਂ ਦਾ ਸਾਹਮਣਾ ਕਰਕੇ ਅਸੀਂ ਜਰੂਰ ਹੀ ਸਫਲ ਹੋ ਸਕਦੇ ਹਾਂ। ਇਹ ਸੰਸਾਰਿਕ ਦੁੱਖਾਂ ਤੇ ਪੀੜਾਂ ਨਾਲ ਜੂਝਣ ਦੇ ਵਿਚ ਵੀ ਸਾਡੀ ਬਹੁਤ ਮਦਦ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਹਿਮ ਪ੍ਰਸ਼ਨ ਇਹ ਹੈ ਕਿ ਅਧਿਆਤਮ ਹੈ ਕਿ ਸਾਡੇ ਰਿਸ਼ੇ ਮੁਨੀਆਂ ਨੇ ਇਸ ਸੱਚ ਨੂੰ ਉਜਾਗਰ ਕਰਨ ਦੇ ਲਈ ਜੀਵਨ ਦੇ ਵਿਚ ਇਕ ਉੱਤਮ ਤਰੀਕਾ ਬ੍ਰਹਮ ਗਿਆਨ ਦੀ ਪੱਧਤੀ ਨੂੰ ਦੱਸਿਆ। ਇਹ ਕੇਵਲ ਮਾਤਰ ਬ੍ਰਹਮ ਨਿਸਠ ਗੁਰੂ ਦੁਆਰਾ ਹੀ ਸਿੱਧ ਹੋ ਸਕਦੀ ਹੈ, ਕਿਉਂਕਿ ਸੱਚੀ ਅਧਿਆਤਮਿਕਤਾ ਦਾ ਅਰੋਗਿਆਦਾਈ ਸਪਰਸ਼ ਹੀ ਸਾਡੇ ਹਿਰਦੇ ਤੇ ਮਨ ਦੇ ਅਗਿਆਨ ਰੋਗਾ ਨੂੰ ਦੂਰ ਦੂਰ ਕਰਕੇ ਸਾਡੀ ਜਿੰਦਗੀ ਨੂੰ ਸ਼ਾਂਤੀ ਨਿਰਮਲ ਤੇ ਆਨੰਦਮਈ ਬਣਾਉਂਦਾ ਹੈ।