- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਪਿੰਡ ਅਜੀਤਵਾਲ ਵਿਖੇ ਅੱਜ ਤੇਜ਼ ਰਫ਼ਤਾਰ ਟਰੱਕ ਵੱਲੋਂ ਪੈਦਲ ਜਾ ਰਹੀ ਮਹਿਲਾ ਨੂੰ ਲਪੇਟ ’ਚ ਲੈਣ ਕਰਕੇ ਮਹਿਲਾ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ।

ਅਵਤਾਰ ਸਿੰਘ, ਪੰਜਾਬੀ ਜਾਗਰਣ, ਅਜੀਤਵਾਲ : ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਪਿੰਡ ਅਜੀਤਵਾਲ ਵਿਖੇ ਅੱਜ ਤੇਜ਼ ਰਫ਼ਤਾਰ ਟਰੱਕ ਵੱਲੋਂ ਪੈਦਲ ਜਾ ਰਹੀ ਮਹਿਲਾ ਨੂੰ ਲਪੇਟ ’ਚ ਲੈਣ ਕਰਕੇ ਮਹਿਲਾ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ।
ਮੌਕੇ ’ਤੇ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਕੋਕਰੀ ਫੂਲਾ ਸਿੰਘ ਦੀ 50 ਸਾਲਾ ਮਨਦੀਪ ਕੌਰ ਜੋ ਕਿ ਭਰੇ ਬਾਜ਼ਾਰ ਵਾਲੀ ਜਗ੍ਹਾ ਤੋਂ ਲਿੰਕ ਸੜਕ ’ਤੇ ਪੈਦਲ ਜਾ ਰਹੀ ਸੀ ਤਾਂ ਇਕ ਪਾਸੋਂ ਤੋਂ ਸ਼ਪੈਸ਼ਲ ਵਾਲੇ ਟਰੱਕ ਨੇ ਮਹਿਲਾ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਇਹ ਹਾਦਸਾ ਹੋਇਆ ਤਾਂ ਟੱਰਕ ਡਰਾਇਵਰ ਮੌਕੇ ਤੋਂ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਿਆ। ਮੌਕੇ ’ਤੇ ਪੁਲਿਸ ਵੱਲੋਂ ਪਿੰਡ ਵਾਸੀਆਂ ਅਤੇ ਸਮਾਜਸੇਵੀ ਵਿਅਕਤੀਆਂ ਦੀ ਮਦਦ ਨਾਲ ਮ੍ਰਿਤਕ ਮਨਦੀਪ ਕੌਰ ਦੀ ਦੇਹ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਭੇਜ ਦਿੱਤਾ ਗਿਆ। ਜਿਸ ਸਮੇਂ ਥਾਣਾ ਅਜੀਤਵਾਲ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਹਾਜ਼ਰ ਵਿਅਕਤੀਆਂ ਨਾਲ ਗੱਲਬਾਤ ਕਰਕੇ ਘਟਨਾ ਦੇ ਸਹੀ ਕਾਰਨਾ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਜਦ ਇਸ ਸਬੰਧੀ ਏਐੱਸਆਈ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਟਰੱਕ ਨੂੰ ਪੁਲਿਸ ਵੱਲੋਂ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਫ਼ਰਾਰ ਹੋਏ ਡਰਾਇਵਰ ਸ਼ਿੰਦਰਪਾਲ ਸਿੰਘ ਅਤੇ ਟਰੱਕ ਦੇ ਖ਼ਿਲਾਫ਼ ਵੱਖ ਵੱਖ਼ ਧਰਾਵਾਂ ਤਹਿਤ ਥਾਣਾ ਅਜੀਤਵਾਲ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾ ਨੂੰ ਸੌਂਪ ਦਿੱਤੀ ਜਾਵੇਗੀ।
ਸਪੈਸ਼ਲ ਵਾਲੇ ਟਰੱਕ ਕਰ ਚੁੱਕੇ ਪਹਿਲਾਂ ਵੀ ਕਈ ਹਾਦਸੇ
ਅਜੀਤਵਾਲ ਰੇਲ ਹੈੱਡ ਜਿੱਥੇ ਮਹੀਨੇ ਵਿਚ ਕਈ ਸਪੈਸ਼ਲਾਂ ਲੱਗਦੀਆਂ ਹਨ ਅਤੇ ਇੱਥੇ ਟਰੱਕ ਡਰਾਇਵਰਾਂ ਵੱਲੋਂ ਆਪਣੇ ਕੁੱਝ ਕੁ ਮੁਨਾਫ਼ੇ ਲਈ ਅਕਸਰ ਹੀ ਆਪਣੀਆਂ ਗੱਡੀਆਂ ਨੂੰ ਗਲਤ ਸਾਇਡ ’ਤੇ ਤੇਜ਼ ਰਫ਼ਤਾਰ ’ਚ ਚਲਾਇਆ ਜਾਂਦਾ ਹੈ, ਜਿਸ ਕਰਕੇ ਇਹ ਗੱਡੀਆਂ ਨਾਲ ਪਿਛਲੇ ਦੋ-ਤਿੰਨ ਮਹੀਨਿਆਂ ਵਿਚ ਤੀਸਰਾ ਹਾਦਸਾ ਹੈ, ਜਿਸ ਦੌਰਾਨ ਕਈ ਪਰਿਵਾਰਾਂ ਦੇ ਵਿਅਕਤੀ ਆਪਣੀ ਜਾਨ ਗਵਾ ਚੁੱਕੇ ਹਨ।
ਪੁਲਿਸ ਪ੍ਰਸ਼ਾਸ਼ਨ ਨੂੰ ਹਾਦਸੇ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ
ਇੱਥੇ ਪੁਲਿਸ਼ ਪ੍ਰਸ਼ਾਸ਼ਨ ਨੂੰ ਹੋ ਰਹੇ ਹਾਦਸੇ ਰੋਕਣ ਲਈ ਸਖ਼ਤੀ ਦਿਖਾਉਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਸੜਕ ’ਤੇ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਹੀ ਇਹ ਹਾਦਸੇ ਹੁੰਦੇ ਹਨ। ਜੇਕਰ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤਾਂ ਆਉਣ ਵਾਲੇ ਸਮੇਂ ਵਿਚ ਕਈ ਜਾਨਾਂ ਬਚ ਸਕਦੀਆਂ ਹਨ।
ਗੱਡੀ ਦੇ ਪਿੱਛੇ ਨਹੀਂ ਸਰਕਾਰੀ ਪਲੇਟ, ਨਾ ਹੀ ਅੱਗੇ ਦਿਖਾਈ ਦੇ ਰਿਹਾ ਨੰਬਰ
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਗੱਡੀ ਨਾਲ ਇਹ ਹਾਦਸਾ ਹੋਇਆ ਹੈ, ਉਹ ਗੱਡੀ ਦੇ ਪਿੱਛੇ ਕੋਈ ਸਰਕਾਰੀ ਪਲੇਟ ਨਹੀਂ ਦਿਖਾਈ ਦਿੱਤੀ, ਜਦ ਕਿ ਅੱਗੇ ਵਾਲੀ ਨੰਬਰ ਪਲੇਟ ’ਤੇ ਵੀ ਨੰਬਰ ਸਾਫ਼ ਨਹੀਂ ਦਿਖਾਈ ਦੇ ਰਿਹਾ ਹੈ। ਜੇਕਰ ਇਹ ਗੱਡੀ ਮੌਕੇ ਤੋਂ ਫ਼ਰਾਰ ਹੋ ਜਾਂਦੀ ਤਾਂ ਇਸ ਦੀ ਪਛਾਣ ਹੋਣੀ ਵੀ ਮੁਸ਼ਕਲ ਸੀ।