- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਸਬਾ ਧਰਮਕੋਟ ਰੋਡ ’ਤੇ ਐਤਵਾਰ ਦੁਪਹਿਰੇ ਸੜਕ ’ਤੇ ਖੜ੍ਹੇ ਇਕ ਕੈਂਟਰ ਨਾਲ ਬਾਈਕ ਟਕਰਾਉਣ ਕਾਰਨ ਬਾਈਕ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਕ ਜ਼ਖ਼ਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ।

ਸੰਵਾਦ ਸੂਤਰ, ਜਾਗਰਣ, ਮੋਗਾ : ਕਸਬਾ ਧਰਮਕੋਟ ਰੋਡ ’ਤੇ ਐਤਵਾਰ ਦੁਪਹਿਰੇ ਸੜਕ ’ਤੇ ਖੜ੍ਹੇ ਇਕ ਕੈਂਟਰ ਨਾਲ ਬਾਈਕ ਟਕਰਾਉਣ ਕਾਰਨ ਬਾਈਕ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਕ ਜ਼ਖ਼ਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਰੂ ਹਰਸਹਾਏ ਵਾਸੀ ਸੰਨੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਚਾਚੇ ਦਾ ਮੁੰਡਾ ਸ਼ਿਵ (20) ਆਪਣੇ ਦੋ ਦੋਸਤਾਂ ਹਿਮਾਂਸ਼ੂ ਤੇ ਜਸਪ੍ਰੀਤ ਨਾਲ 20 ਜੂਨ ਨੂੰ ਸਵੇਰੇ ਪੰਜ ਵਜੇ ਬਾਈਕ ’ਤੇ ਲੁਧਿਆਣਾ ਵਿਚ ਨੌਕਰੀਦੀ ਇੰਟਰਵਿਊ ਦੇਣ ਜਾਣ ਦੀ ਗੱਲ ਕਹਿ ਕੇ ਘਰੋਂ ਗਿਆ ਸੀ। 21 ਜੂਨ ਨੂੰ ਦੁਪਹਿਰੇ ਤਿੰਨੇ ਬਾਈਕ ’ਤੇ ਵਾਪਿਸ ਪਰਤ ਰਹੇ ਸਨ। ਇਸ ਦੌਰਾਨ ਮੋਗਾ-ਧਰਮਕੋਟ ਰੋਡ ’ਤੇ ਇਕ ਮੈਰਿਜ ਪੈਲੇਸ ਕੋਲ ਪੈਂਟਰ ਵਾਲੀ ਦੁਕਾਨ ਦੇ ਬਾਹਰ ਇਕ ਕੈਂਟਰ ਖੜ੍ਹਾ ਸੀ, ਜਿਸ ਦੇ ਪਿੱਛੇ ਉਨ੍ਹਾਂ ਦਾ ਬਾਈਕ ਟਕਰਾ ਗਿਆ। ਹਾਦਸੇ ਵਿਚ ਸ਼ਿਵ ਦੀ ਮੌਤ ਹੋ ਗਈ। ਹਾਦਸੇ ਵਿਚ ਗੰਭੀਰ ਹੋਏ ਜਸਪ੍ਰੀਤ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ।