- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ

ਵਕੀਲ ਮਹਿਰੋ, ਪੰਜਾਬੀ ਜਾਗਰਣ ਮੋਗਾ: ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਜਿਸ ਵਿਚ ਮਲਕੀਤ ਸਿੰਘ ਰਿਟਾਇਰਡ ਕਾਨੂੰਨਗੋ ਤੇ ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਰਿਟਾਇਰਡ ਡੀਸੀ ਦਫ਼ਤਰ ਮੋਗਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਐਸੋਸੀਏਸ਼ਨ ਦੀਆਂ ਨੀਤੀਆਂ ਦੀ ਜਾਣਕਾਰੀ ਹਾਸਲ ਕਰਕੇ, ਮੈਂਬਰਸ਼ਿਪ ਲੈਕੇ ਮੈਂਬਰ ਬਣੇ ਅਤੇ ਐਸੋਸੀਏਸ਼ਨ ਨੂੰ ਹਰ ਪੱਖੋ ਸਹਿਯੋਗ ਦੇਣ ਦਾ ਭਰੋਸਾ ਉਨ੍ਹਾਂ ਵੱਲੋਂ ਦਵਾਇਆ ਗਿਆ। ਸ਼ਾਮਲ ਹੋਏ ਮੈਂਬਰਾਂ ਦਾ ਐਸੋਸੀਏਸ਼ਨ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾ ਨੂੰ ਸਾਥ ਦੇਣ ਦਾ ਵਿਸ਼ਵਾਸ ਦਵਾਇਆ ਗਿਆ। ਇਸ ਮੌਕੇ ਮੀਟਿੰਗ ਦੌਰਾਨ ਚਰਚਾ ਕੀਤੀ ਗਈ ਕਿ ਜੋ ਐਸੋਸੀਏਸ਼ਨ ਮੈਂਬਰ ਪਿਛਲੇ ਸਮੇਂ ਤੋਂ ਵਿਦੇਸ਼ ਰਹਿੰਦੇ ਹਨ ਤੇ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ। ਉਨ੍ਹਾ ਨੂੰ ਐਸੋਸੀਏਸ਼ਨ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਿਤ ਮੁਤਾਬਕ ਐਸੋਸੀਏਸ਼ਨ ਦੀ ਜਰੂਰ ਆਰਥਿਕ ਮੱਦਦ ਕਰਨ। ਅੱਜ ਦੀ ਮੀਟਿੰਗ ਦੌਰਾਨ ਕੁੱਝ ਸਾਥੀਆਂ ਵੱਲੋਂ ਅਵਾਰਾ ਕੁੱਤਿਆਂ ਦਾ ਮਸਲਾ ਚੁੱਕਿਆ ਗਿਆ ਕਿ ਪਿਛਲੇ ਦਿਨ ਪਿੰਡ ਕਪੂਰੇ ਦੇ ਪੰਜਾਹ ਸਾਲਾ ਵਿਅਕਤੀ ਨੂੰ ਕੁੱਤਿਆ ਨੇ ਨੋਚ-ਨੋਚ ਕੇ ਖਾ ਲਿਆ ਹੈ। ਸੈਂਕੜੇ ਕੁੱਤੇ ਸੜਕਾ, ਗਲੀਆਂ ਮਹੱਲਿਆਂ ਵਿਚ ਆਵਾਰਾ ਫਿਰਦੇ ਹਨ, ਜਿੰਨਾਂ ਦਾ ਪਬਲਿਕ ਨੂੰ ਬਹੁਤ ਖੌਫ਼ ਹੈ। ਪਬਲਿਕ ਦੇ ਜਾਨ-ਮਾਲ ਦੀ ਸੁਰੱਖਿਆ ਲਈ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਅੱਜ ਦੀ ਮੀਟਿੰਗ ਦੌਰਾਨ ਲਖਵੀਰ ਸਿੰਘ ਸਹਾਇਕ ਸਕੱਤਰ, ਗੁਰਮੇਲ ਸਿੰਘ ਖਜ਼ਾਨਚੀ, ਸੁਖਦੇਵ ਸਿੰਘ ਖੋਸਾ ਸਹਾਇਕ ਖਜ਼ਾਨਚੀ, ਰਤਨ ਸਿੰਘ ਗਿੱਲ ਤੇ ਗੁਰਦੋਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ, ਜਸਵੰਤ ਸਿੰਘ, ਕਮਲੇਸ਼ ਕੁਮਾਰ ਤੇ ਮੱਘਰ ਸਿੰਘ ਚਹਿਲ ਮੀਤ ਪ੍ਰਧਾਨ, ਚੰਦ ਸਿੰਘ ਦਫ਼ਤਰ ਸਕੱਤਰ, ਮੱਖਣਜੀਤ ਤੇ ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਨਾਇਬ ਸਿੰਘ ਪ੍ਰਚਾਰ ਸਕੱਤਰ ਗੁਰਮੇਲ ਸਿੰਘ ਰਖਾਲਾ, ਬਲਵਿੰਦਰ ਸਿੰਘ ਖੋਸਾ, ਰਸ਼ਪਾਲ ਸਿੰਘ ਕਪੂਰੇ, ਦਰਸ਼ਨ ਸਿੰਘ ਬਰਾੜ, ਮੋਹਣ ਸਿੰਘ, ਕੁਲਵੰਤ ਸਿੰਘ ਕੁੱਸਾ, ਸੰਤੋਖ ਸਿੰਘ, ਨਾਇਬ ਸਿੰਘ, ਜਸਵੰਤ ਸਿੰਘ ਸੂਬੇਦਾਰ, ਠਾਣਾ ਸਿੰਘ, ਬਲਦੇਵ ਸਿੰਘ ਸਮਾਲਸਰ, ਪ੍ਰੀਤਮ ਸਿੰਘ ਘੋਲੀਆ, ਬਲਦੇਵ ਸਿੰਘ ਸੰਧੂ, ਪ੍ਰਸੋਤਮ ਲਾਲ ਸਾਰੇ ਪਟਵਾਰੀ ਹਰੀਕ੍ਰਿਸ਼ਨ ਸਿੰਘ ਐਸ ਕੇ, ਮਲਕੀਤ ਸਿੰਘ, ਰਾਮ ਰੱਖਾ ਸਿੰਘ, ਮੁਲਖਰਾਜ, ਗੁਰਮੀਤ ਸਿੰਘ ਘੋਲੀਆ ਸਾਰੇ ਕਾਨੂੰਨਗੋ ਤੇ ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਸ਼ਾਮਲ ਹੋਏ।