- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੱਤਰੀ ਸਭਾ ਪੰਜਾਬ ਦੇ ਪਹਿਲੇ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਖੱਤਰੀ ਸਭਾ ਪੰਜਾਬ ਦੇ ਪਹਿਲੇ ਚੁਣੇ ਗਏ ਪ੍ਰਦੇਸ਼ ਪ੍ਰਧਾਨ ਸਵ. ਕੇਵਲ ਕ੍ਰਿਸ਼ਨ ਪੁਰੀ ਦੀ 17ਵੀਂ ਪੁਣਯ ਤਿਥੀ ਅੱਜ ਖੱਤਰੀ ਭਵਨ ਮੋਗਾ ਵਿਖੇ ਸਭਾ ਦੇ ਚੇਅਰਮੈਨ ਐਡਵੋਕੇਟ ਵਿਜੈ ਧੀਰ ਅਤੇ ਪ੍ਰਧਾਨ ਡਾ. ਐੱਮਐੱਲ ਜੈਦਕਾ ਦੀ ਅਗਵਾਈ ਹੇਠ ਸਮ੍ਰਿਤੀ ਦਿਵਸ ਵਜੋਂ ਮਨਾਈ ਗਈ। ਇਸ ਮੌਕੇ ਸਵ. ਕੇਵਲ ਕ੍ਰਿਸ਼ਨ ਪੁਰੀ ਦੇ ਚਿੱਤਰ ਉੱਤੇ ਮੈਂਬਰਾਂ ਵੱਲੋਂ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਚਿੱਤਰ ਅੱਗੇ ਨਤਮਸਤਕ ਹੋ ਕੇ ਉਨ੍ਹਾਂ ਵੱਲੋਂ ਸਮਾਜ ਸੇਵਾ ਅਤੇ ਮਨੁੱਖਤਾ ਦੇ ਦਿਖਾਏ ਰਾਹ ’ਤੇ ਚੱਲਣ ਦਾ ਸੰਕਲਪ ਲਿਆ ਗਿਆ। ਇਸ ਮੌਕੇ ਖੱਤਰੀ ਅਰੋੜਾ ਵੈੱਲਫੇਅਰ ਦੇ ਜ਼ਿਲ੍ਹਾ ਚੇਅਰਮੈਨ ਵਿਕਾਸ ਕਪੂਰ, ਖੱਤਰੀ ਮਹਾਸਭਾ ਪੰਜਾਬ ਦੇ ਪ੍ਰਦੇਸ਼ ਉੱਪ ਪ੍ਰਧਾਨ ਰਮਨ ਗਾਂਧੀ, ਸਾਬਕਾ ਕਾਰਜਕਾਰੀ ਮੈਜਿਸਟ੍ਰੇਟ ਜਸਵੰਤ ਦਾਨੀ, ਪ੍ਰਦੇਸ਼ ਦਫ਼ਤਰ ਸਕੱਤਰ ਬਲਜਿੰਦਰ ਸਿੰਘ ਸਹਿਗਲ ਅਤੇ ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ ਨੇ ਸਵ. ਕੇਵਲ ਕ੍ਰਿਸ਼ਨ ਪੁਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਚੇਅਰਮੈਨ ਐਡਵੋਕੇਟ ਵਿਜੈ ਧੀਰ ਅਤੇ ਪ੍ਰਧਾਨ ਡਾ. ਐੱਮਐੱਲ ਜੈਦਕਾ ਨੇ ਕਿਹਾ ਕਿ ਸਾਲ 2000 ਵਿਚ ਬਰਨਾਲਾ ਵਿਖੇ ਪੰਜਾਬ ਦੇ ਖੱਤਰੀ ਸਮਾਜ ਦੇ ਇਕ ਵਿਸ਼ਾਲ ਪ੍ਰਤੀਨਿਧੀ ਅਧਿਵੇਸ਼ਨ ਦੌਰਾਨ ਖੱਤਰੀ ਸਭਾ ਪੰਜਾਬ ਦੇ ਪਹਿਲੇ ਪ੍ਰਦੇਸ਼ ਪ੍ਰਧਾਨ ਵਜੋਂ ਸਵ. ਕੇਵਲ ਕ੍ਰਿਸ਼ਨ ਪੁਰੀ ਨੂੰ ਸਰਵਸੰਮਤੀ ਨਾਲ ਚੁਣਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕੇਵਲ ਕ੍ਰਿਸ਼ਨ ਪੁਰੀ ਨੇ ਪੰਜਾਬ ਦੇ ਖੱਤਰੀ ਸਮਾਜ ਨੂੰ ਇਕ ਸੂਤਰ ਵਿਚ ਪਰੋਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਖੱਤਰੀ ਬਿਰਾਦਰੀ ਦੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ, ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਅਤੇ ਲੋੜਵੰਦ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਥਾਪਿਤ ਖੱਤਰੀ ਵਿੱਤੀ ਸਹਾਇਤਾ ਵੈੱਲਫੇਅਰ ਟਰੱਸਟ ਦੇ ਪ੍ਰੇਰਣਾ ਸਰੋਤ ਵੀ ਸਵ. ਕੇਵਲ ਕ੍ਰਿਸ਼ਨ ਪੁਰੀ ਹੀ ਸਨ। ਉਨ੍ਹਾਂ ਦੱਸਿਆ ਕਿ ਖੱਤਰੀ ਵਿੱਤੀ ਸਹਾਇਤਾ ਵੈੱਲਫੇਅਰ ਟਰੱਸਟ ਲਈ ਦੇਵੀ ਦਾਸ ਕੇਵਲ ਕ੍ਰਿਸ਼ਨ ਟਰੱਸਟ ਦੀ ਸੰਚਾਲਿਕਾ ਅਤੇ ਖੱਤਰੀ ਸਭਾ ਦੀ ਮੁੱਖ ਸਰਪ੍ਰਸਤ ਇੰਦੂ ਪੁਰੀ ਵੱਲੋਂ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਸਮਾਗਮ ਵਿਚ ਸੀਨੀਅਰ ਉੱਪ ਪ੍ਰਧਾਨ ਸੰਜੀਵ ਕੌੜਾ, ਨਰੋਤਮ ਪੁਰੀ, ਵਿਕਾਸ ਕਪੂਰ, ਨਿਸ਼ੀ ਰਾਕੇਸ਼ ਵਿਜ, ਸਰਬਜੀਤ ਮੈਂਗੀ, ਰਮਨ ਗਾਂਧੀ, ਨਰੇਸ਼ ਧੀਰ, ਨਰੇਸ਼ ਬੋਹਤ, ਜਗਜੀਵਨ ਕੌੜਾ, ਡਾ. ਵਿਮਲ ਕੰਬੋਜ, ਜਗਜੀਵ ਧੀਰ, ਹਰਫੂਲ ਸਹਿਗਲ, ਵਿਕਾਸ ਚੋਪੜਾ, ਪਵਨ ਕਪੂਰ, ਸ਼ਿਵ ਟੰਡਨ, ਪ੍ਰੀਤਪਾਲ ਸਿੰਘ ਲੱਕੀ, ਕੇਵਲ ਬਾਂਸਲ, ਸੁਸ਼ੀਲ ਸਿਆਲ, ਪ੍ਰਿਯਵ੍ਰਤ ਗੁਪਤਾ ਅਤੇ ਵੀਪੀ ਸੇਠੀ ਅਤੇ ਯੂਥ ਪ੍ਰਧਾਨ ਦੀਪਕ ਕੌੜਾ ਹਾਜ਼ਰ ਸਨ।