- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਖੱਤਰੀ ਭਾਈਚਾਰਾ ਦੀ ਸੂਬਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਦੇ ਖੱਤਰੀ ਭਾਈਚਾਰਾ ਦੀ ਸੂਬਾ ਪੱਧਰੀ ਖੱਤਰੀ ਮਹਾਂ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਪਟਿਆਲਾ ਦੇ ਦਾਲ ਦਲੀਆ ਚੌਂਕ ਦਾ ਨਾਮ ਉੱਘੇ ਸਵਤੰਤਰਤਾ ਸੈਨਾਨੀ ਸਵ. ਡਾ. ਲੇਖਰਾਜ ਖੰਨਾ ਦੇ ਨਾਮ ਤੇ ਰੱਖਣ ਦੀ ਮੰਗ ਨੂੰ ਲੈ ਕੇ ਇਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਸਵਤੰਤਰਤਾ ਸਨਾਨੀ ਮਾਮਲਿਆਂ ਦੇ ਮੰਤਰੀ ਅਤੇ ਡਿਪਟੀ ਕਮਿਸ਼ਨਰ ਪਟਿਆਲਾ, ਕਮਿਸ਼ਨਰ ਨਗਰ ਨਿਗਮ ਪਟਿਆਲਾ ਨੂੰ ਲਿਖੀ। ਇਹ ਜਾਣਕਾਰੀ ਅੱਜ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਖੱਤਰੀ ਮਹਾ ਸਭਾ ਦੇ ਸੂਬਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਵਿਚ ਦੇਸ਼ ਭਗਤੀ ਅਤੇ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਅਤੇ ਜ਼ੇਲ੍ਹਾਂ ਕੱਟਣ ਵਾਲੇ ਸਵਤੰਤਰਤਾ ਸਨਾਨੀਆਂ ਦੀ ਯਾਦਾਂ ਨੂੰ ਤਾਜ਼ਾ ਰੱਖਣ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ ਇਹ ਨੀਤੀ ਚੱਲੀ ਆ ਰਹੀ ਹੈ ਕਿ ਸਕੂਲਾਂ, ਕਾਲਜਾਂ, ਪਾਰਕਾਂ ਅਤੇ ਸ਼ਹੀਦਾਂ ਅਤੇ ਆਜ਼ਾਦੀ ਦੀ ਲੜਾਈ ਲੜਦਿਆਂ ਤਸੀਹੇ ਸਹਿਣ ਕਰਨ ਅਤੇ ਜੇਲਾਂ ਕੱਟਣ ਵਾਲੇ ਸੁਤੰਤਰਤਾ ਸਨਾਨੀਆਂ ਦੇ ਨਾਮ ’ਤੇ ਇਸ ਨੀਤੀ ਤਹਿਤ ਨਾਮ ਵੀ ਰੱਖੇ ਗਏ ਹਨ। ਧੀਰ ਨੇ ਦੱਸਿਆ ਕਿ ਪਟਿਆਲਾ ਦੇ ਮਹਾਨ ਸਵਤੰਤਰਤਾ ਸੈਨਾਨੀ ਡਾ. ਲੇਖ ਰਾਜ ਖੰਨਾ ਦੇ ਨਾਮ ’ਤੇ ਪਟਿਆਲਾ ਦੇ ਦਾਲ ਦਲੀਆ ਚੌਂਕ ਦਾ ਨਾਮ ਬਦਲ ਕੇ ਸਵਤੰਤਰਤਾ ਸੈਨਾਨੀ ਸਵ. ਡਾ. ਲੇਖਰਾਜ ਚੌਂਕ ਰੱਖਣ ਲਈ ਸਵਤੰਤਰਤਾ ਸੈਨਾਨੀ ਡਾਕਟਰ ਲੇਖਰਾਜ ਖੰਨਾ ਦੇ ਸਪੁੱਤਰ ਅਜੇ ਖੰਨਾ ਨੇ ਇਕ ਬੇਨਤੀ ਪੱਤਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਰਾਹੀਂ ਦਿੱਤਾ। ਧੀਰ ਨੇ ਦੱਸਿਆ ਕਿ ਸਵਤੰਤਰਤਾ ਸੈਨਾਨੀ ਡਾ. ਲੇਖਰਾਜ ਅਤੇ ਦੇਸ਼ ਅਤੇ ਪੰਜਾਬ ਦਾ ਸਵਤੰਤਰਤਾ ਸੈਨਾਨੀ ਸੀ ਪਰੰਤੂ ਖੱਤਰੀ ਕੁਲ ਵਿਚ ਜਨਮ ਲੈਣ ਕਰ ਕੇ ਪੰਜਾਬ ਭਰ ਦੇ ਖੱਤਰੀ ਭਾਈਚਾਰੇ ਦੀਆਂ ਭਾਵਨਾਵਾਂ ਇਸ ਮੁੱਦੇ ਨਾਲ ਜੁੜੀਆਂ ਹੋਈਆਂ ਹਨ। ਇਹ ਗੱਲ ਜ਼ਿਕਰਯੋਗ ਹੈ ਕਿ ਸੁਤੰਤਰਤਾ ਸੈਨਾਨੀ ਸਵ. ਡਾ. ਲੇਖਰਾਜ ਖੰਨਾ ਦਾ ਜੱਦੀ ਘਰ ਪਟਿਆਲਾ ਦੇ ਦਾਲ ਦਲੀਆ ਚੌਂਕ ਨਜ਼ਦੀਕ ਪੂਜਾ ਵਾਲੀ ਗਲੀ ’ਚ ਸਥਿਤ ਹੈ। ਖੱਤਰੀ ਮਹਾਂ ਸਭਾ ਪੰਜਾਬ ਦੇ ਸੂਬਾ ਹਾਈਕਮਾਂਡ ਅਤੇ ਅਮਰ ਸ਼ਹੀਦ ਸੁਖਦੇਵ ਥਾਪਰ ਦੇ ਭਤੀਜੇ ਅਸ਼ੋਕ ਥਾਪਰ ਨੇ ਕਿਹਾ ਕਿ ਸ਼ਹੀਦਾਂ ਅਤੇ ਸੁਤੰਤਰਤਾ ਸੈਨਾਨੀਆਂ ਦੀ ਕਦਰਦਾਨ ਪੰਜਾਬ ਸਰਕਾਰ ਨੂੰ ਇਸ ਨਾਮ ’ਤੇ ਦੇਰੀ ਨਹੀਂ ਕਰਨੀ ਚਾਹੀਦੀ।