- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੌਰਾਨ ਉਸ ਦੀ ਗੱਲਬਾਤ ਸੰਦੀਪ ਸਿੰਘ ਉਰਫ ਬਾਬਾ ਵਾਸੀ ਪਿੰਡ ਖਾਈ ਅਤੇ ਕਮਲਪ੍ਰੀਤ ਕੌਰ ਵਾਸੀ ਪਿੰਡ ਠੱਠੀ ਭਾਈ ਨਾਲ ਬਾਘਾਪੁਰਾਣਾ ਵਿਖੇ ਹੋਈ ਜਿਨ੍ਹਾ ਨੇ ਉਸ ਦੀ ਲੜਕੀ ਕਿਰਨਦੀਪ ਕੌਰ ਨੂੰ ਪੋਸਟ ਆਫਿਸ ਵਿਚ ਨੌਕਰੀ ਦਿਵਾਉਣ ਲਈ ਉਸ ਪਾਸੋ ਡੇਢ ਲੱਖ ਰੁਪਏ ਲੈ ਲਏ ਤੇ ਉਸ ਦੀ ਲੜਕੀ ਨੂੰ ਪੋਸਟ ਆਫਿਸ ਵਿਚ ਨੌਕਰੀ ਨਹੀ ਦਿਵਾਈ।

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਲੜਕੀ ਅਤੇ ਇਕ ਔਰਤ ਨਾਲ 3 ਲੱਖ 20 ਹਜਾਰ ਦੀ ਠੱਗੀ ਮਾਰਨ ਦੇ ਦੋਸ਼ ਵਿਚ ਪੁਲਿਸ ਨੇ ਇਕ ਔਰਤ ਸਮੇਤ ਦੋ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਬਾਘਾਪੁਰਾਣਾ ਪੁਲਿਸ ਦੇ ਸਹਾਇਕ ਥਾਣੇਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਸੁਖਮੰਦਰ ਸਿੰਘ ਵਾਸੀ ਬਾਘਾਪੁਰਾਣਾ ਅਤੇ ਬਲਰਾਜ ਸਿੰਘ ਵਾਸੀ ਵਾੜਾ ਭਾਈ ਕਾ ਵੱਲੋਂ ਐੱਸਐੱਸਪੀ ਮੋਗਾ ਨੂੰ ਦਿੱਤੀ ਸਿ਼ਕਾਇਤ ਵਿਚ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੀ ਲੜਕੀ ਕਿਰਨਦੀਪ ਕੌਰ ਪੜੀ ਲਿਖੀ ਹੋਣ ਕਰਕੇ ਉਹ ਸਰਕਾਰੀ ਵਿਭਾਗ ਵਿਚ ਨੌਕਰੀ ਦੀ ਤਲਾਸ਼ ਕਰ ਰਹੀ ਸੀ।
ਇਸ ਦੌਰਾਨ ਉਸ ਦੀ ਗੱਲਬਾਤ ਸੰਦੀਪ ਸਿੰਘ ਉਰਫ ਬਾਬਾ ਵਾਸੀ ਪਿੰਡ ਖਾਈ ਅਤੇ ਕਮਲਪ੍ਰੀਤ ਕੌਰ ਵਾਸੀ ਪਿੰਡ ਠੱਠੀ ਭਾਈ ਨਾਲ ਬਾਘਾਪੁਰਾਣਾ ਵਿਖੇ ਹੋਈ ਜਿਨ੍ਹਾ ਨੇ ਉਸ ਦੀ ਲੜਕੀ ਕਿਰਨਦੀਪ ਕੌਰ ਨੂੰ ਪੋਸਟ ਆਫਿਸ ਵਿਚ ਨੌਕਰੀ ਦਿਵਾਉਣ ਲਈ ਉਸ ਪਾਸੋ ਡੇਢ ਲੱਖ ਰੁਪਏ ਲੈ ਲਏ ਤੇ ਉਸ ਦੀ ਲੜਕੀ ਨੂੰ ਪੋਸਟ ਆਫਿਸ ਵਿਚ ਨੌਕਰੀ ਨਹੀ ਦਿਵਾਈ।
ਇਸੇ ਤਰ੍ਹਾਂ ਇਸ ਮਾਮਲੇ ਵਿਚ ਸਹਾਇਕ ਥਾਣੇਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਇਕ ਹੋਰ ਵਿਅਕਤੀ ਬਲਰਾਜ ਸਿੰਘ ਵਾਸੀ ਪਿੰਡ ਵਾੜਾ ਭਾਈ ਕਾ ਵੱਲੋਂ ਐੱਸਐੱਸਪੀ ਮੋਗਾ ਨੂੰ ਦਿੱਤੀ ਸਿ਼ਕਾਇਤ ਵਿਚ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੀ ਪਤਨੀ ਤਮੰਨਾ ਨੂੰ ਨਰਸ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸੰਦੀਪ ਸਿੰਘ ਉਰਫ ਬਾਬਾ ਵਾਸੀ ਖਾਈ ਅਤੇ ਕਮਲਪ੍ਰੀਤ ਕੌਰ ਵਾਸੀ ਠੱਠੀ ਭਾਈ ਨੇ ਉਨ੍ਹਾਂ ਨਾਲ 1 ਲੱਖ 70 ਹਜਾਰ ਦੀ ਠੱਗੀ ਮਾਰ ਲਈ ਹੈ। ਐੱਸਐੱਸ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਉਪ ਕਪਤਾਨ ਪੁਲਿਸ ਬਾਘਾਪੁਰਾਣਾ ਨੂੰ ਆਦੇਸ਼ ਦਿੱਤੇ। ਡੀਐੱਸਪੀ ਵੱਲੋਂ ਕੀਤੀ ਜਾਂਚ ਪੜਤਾਲ ਦੌਰਾਨ ਸਿ਼ਕਾਇਤ ਕਰਤਾ ਵੱਲੋਂ ਲਗਾਏ ਦੋਸ਼ ਸਹੀ ਪਾਏ ਜਾਣ ਦੇ ਪੁਲਿਸ ਨੇ ਸੰਦੀਪ ਸਿੰਘ ਅਤੇ ਕਮਲਪ੍ਰੀਤ ਕੌਰ ਦੇ ਖਿਲਾਫ਼ ਥਾਣਾ ਬਾਘਾਪੁਰਾਣਾ ਵਿਖੇ ਮਾਮਲਾ ਦਰਜ ਕਰ ਲਿਆ ਹੈ।