- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ ਸਮੇਤ ਡਿਪਟੀ ਸੀਈਓ ਨਵਨੀਤ ਕੌਰ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਪੁੱਜੇ ਬੀਐੱਲਓ ਯੂਨੀਅਨ ਦੇ ਆਗੂ ਸਾਹਿਬਾਨ ਨਾਲ ਵਿਸ਼ੇਸ਼ ਗਹਿਰੀ ਸੁਧਾਈ ਐੱਸਆਈਆਰ ਸਮੇਤ ਹੋਰ ਜ਼ਮੀਨੀ ਪੱਧਰ ਦੀਆਂ ਅਸਲ ਹਕੀਕਤਾਂ ਦੇ ਸੰਬੰਧੀ ਚਾਰ ਘੰਟੇ ਵਿਸਥਾਰ ’ਚ ਮੁਲਾਕਾਤ ਕਰਕੇ ਚੋਣ ਕਮਿਸ਼ਨ ਵੱਲੋਂ ਕਰਵਾਏ ਪ੍ਰੋਗਰਾਮ ਦੀ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਮੌਕੇ ’ਤੇ ਹਾਜ਼ਰ ਬੀਐੱਲਓ ਨਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਟੇਟ ਆਗੂ ਕੁਲਦੀਪ ਸਿੰਘ ਬੱਡੂਵਾਲ ਨੇ ਦੱਸਿਆ ਕਿ ਪੰਜਾਬ ਦੇ ਲਗਭਗ 24500 ਬੀਐੱਲਓਜ਼ ਵੱਲੋਂ ਪੂਰੀ ਮਿਹਨਤ ਨਾਲ 85 ਫ਼ੀਸਦੀ ਪ੍ਰੀ-ਮੈਪਿੰਗ ਦਾ ਕੰਮ ਮੁਕੰਮਲ ਕਰਨ ’ਤੇ ਸੀਈਓ ਮੈਡਮ ਵੱਲੋਂ ਹੌਂਸਲਾ ਅਫ਼ਜਾਈ ਕਰਦੇ ਹੋਏ ਧੰਨਵਾਦ ਕੀਤਾ ਗਿਆ। ਇਸ ਸਮੇਂ ਯੂਨੀਅਨ ਵੱਲੋਂ ਸਪੈਸ਼ਲ ਮਾਣਭੱਤਾ, ਪਿਤਰੀ ਵਿਭਾਗ ਤੋਂ ਸੰਪੂਰਨ ਫ਼ਾਰਗੀ, ਐੱਸਆਈਆਰ ਕਾਰਜ ਨੂੰ ਆਸਾਨ ਤੇ ਦਬਾਅ ਮੁਕਤ ਬਣਾਉਣ, ਬੀਐੱਲਓ ਨੂੰ ਮੋਬਾਇਲ ਤੇ ਹੋਰ ਲੋੜੀਂਦੇ ਉਪਕਰਨ ਦੇਣ , ਇਵਜੀ ਛੁੱਟੀ ਪੂਰੀ ਤਰਾਂ ਲਾਗੂ ਕਰਨ, ਛੁੱਟੀਆਂ ਦਾ ਮੋਬਾਇਲ ਭੱਤਾ, ਛੁੱਟੀਆਂ ਦੌਰਾਨ ਕੀਤੇ ਕੰਮ ਪ੍ਰਤੀ ਕਮਾਈ ਛੁੱਟੀ, ਟਰਾਂਸਫ਼ਰ ’ਤੇ ਰੋਕ ਹਟਾਉਣ ਆਦਿ ਹੋਰ ਮੰਗਾਂ ਸੰਬੰਧਤ ਅਫ਼ਸਰ ਨਾਲ ਸਾਂਝੀਆਂ ਕੀਤੀਆਂ ਗਈਆਂ। ਹਾਜ਼ਰ ਬੀਐੱਲਓਜ਼ ਆਗੂ ਸਾਹਿਬਾਨ ਵੱਲੋਂ ਆਪਣੇ ਜ਼ਿਲ੍ਹੇ ਦੇ ਸਮੂਹ ਸਾਥੀਆਂ ਨਾਲ ਇਸ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਕੇ ਜ਼ਮੀਨੀ ਪੱਧਰ ’ਤੇ 25 ਜੂਨ ਤੋਂ ਸ਼ੁਰੂ ਐੱਸਆਈਆਰ ਕੰੰਮ ਸਬੰਧੀ ਫੀਡਬੈਕ ਪ੍ਰਾਪਤ ਕਰਕੇ ਸਟੇਟ ਕਮੇਟੀ ਰਾਂਹੀ ਮੁੱਖ ਦਫ਼ਤਰ ਨੂੰ ਸੁਝਾਅ ਪ੍ਰਦਾਨ ਕਰਨਗੇ ਤਾਂ ਜੋ ਬਹੁਤ ਹੀ ਜ਼ਿੰਮੇਵਾਰੀ ਵਾਲੇ ਇਸ ਕਾਰਜ ਨੂੰ ਆਪਸੀ ਤਾਲਮੇਲ ਤੇ ਸਹਿਯੋਗ ਨਾਲ ਆਸਾਨ ਤੇ ਪ੍ਰੈਸ਼ਰ ਮੁਕਤ ਮਾਹੌਲ ’ਚ ਮੁਕੰਮਲ ਕੀਤਾ ਜਾ ਸਕੇ । ਆਉਣ ਵਾਲੇ ਦਿਨਾਂ ਦੌਰਾਨ ਯੂਨੀਅਨ ਵੱਲੋਂ ਚੱਲ ਰਹੇ ਕਾਰਜ ਸਮੇਂ ਮੁੱਖ ਦਫ਼ਤਰ ਚੰਡੀਗੜ੍ਹ ਨਾਲ ਤਾਲਮੇਲ ਸਮੇਤ ਲਗਾਤਾਰ ਮੀਟਿੰਗ ਦਾ ਸਿਲਸਲਾ ਜਾਰੀ ਰਹੇਗਾ। ਬੀਐੱਲਓ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦਾ ਲਿਖ਼ਤੀ ਪੱਤਰ ਪ੍ਰਦਾਨ ਕਰਦੇ ਹੋਏ ਮੈਡਮ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਲੁਧਿਆਣਾ, ਬਲਜੀਤ ਸਿੰਘ ਅੰਮ੍ਰਿਤਸਰ ਸਾਹਿਬ, ਕਿਰਪਾਲ ਸਿੰਘ ਫਿਰੋਜ਼ਪੁਰ, ਸਰਬਜੀਤ ਸਿੰਘ ਗੁਰਦਾਸਪੁਰ, ਨਵਦੀਪ ਸਿੰਘ ਸੁੱਖੀ ਮੁਕਤਸਰ, ਹਰਜਿੰਦਰ ਸਿੰਘ ਫਾਜ਼ਿਲਕਾ, ਮੋਗੇ ਤੋਂ ਸ਼ਾਮਲ ਹੋਏ ਸਾਥੀ ਕਰਮਜੀਤ ਸਿੰਘ ਨਸੀਰੇਵਾਲ, ਸੁਰਿੰਦਰ ਸ਼ਰਮਾ, ਬੂਟਾ ਸਿੰਘ, ਰੁਪਿੰਦਰ ਸਿੰਘ, ਗੋਬਿੰਦ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਸ਼ਾਦੀਵਾਲਾ, ਹਰਜੀਤ ਸਿੰਘ ਕਿਸ਼ਨਪੁਰਾ, ਪ੍ਰਦੀਪ ਕੁਮਾਰ ਮੋਗਾ, ਅਮਨਦੀਪ ਧਰਮਕੋਟ, ਸੁਖਮੰਦਰ ਸਿੰਘ, ਬਲਜੀਤ ਸਿੰਘ ਬਾਘਾਪੁਰਾਣਾ ਅਤੇ ਕਈ ਹੋਰ ਆਗੂ।