- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਆਈਐੱਨਟੀਯੂਸੀ ਦੇ ਜ਼ਿਲ੍ਹਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਅੱਜ ਆਈਐੱਨਟੀਯੂਸੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਰਾਜਾ ਘਾਲੀ ਦੀ ਅਗਵਾਈ ਹੇਠ ਠੇਕੇਦਾਰ ਲੇਬਰ ਯੂਨੀਅਨ ਨੈਸਲੇ ਮੋਗਾ ਰਜਿ. ਨੰ: 5 ਅਤੇ ਨੈਸਲੇ ਦੇ ਠੇਕੇਦਾਰਾਂ ਵਿਚਕਾਰ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਦਾ ਮੁੱਖ ਏਜੰਡਾ 2026-27 ਲਈ ਯੂਨੀਅਨ ਵੱਲੋਂ ਦਿੱਤੇ ਗਏ ਡਿਮਾਂਡ ਨੋਟਿਸ ਤੇ ਵਿਚਾਰ-ਵਟਾਂਦਰਾ ਕਰਨਾ ਸੀ। ਮੀਟਿੰਗ ’ਚ ਯੂਨੀਅਨ ਵੱਲੋਂ ਪ੍ਰਧਾਨ ਜਸਵੀਰ ਸਿੰਘ ਸੰਘਾ, ਜਨਰਲ ਸਕੱਤਰ ਸੰਦੀਪ ਸ਼ਰਮਾ, ਵਾਈਸ ਪ੍ਰਧਾਨ ਸੁਖਜਿੰਦਰ ਪਾਲ ਸਿੰਘ, ਮੀਤ ਪ੍ਰਧਾਨ ਕਮਲ ਸ਼ਰਮਾ, ਕੈਸ਼ੀਅਰ ਗੁਰਪ੍ਰੀਤ ਸਿੰਘ, ਪ੍ਰੈਸ ਸਕੱਤਰ ਸ਼ਵਿੰਦਰ ਸਿੰਘ, ਸਲਾਹਕਾਰ ਇਕਬਾਲ ਸਿੰਘ ਤੋਂ ਇਲਾਵਾ ਮੈਂਬਰ ਵਰਿੰਦਰ ਸਿੰਘ, ਹਰਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਸੁਰਜੀਤ ਸਿੰਘ ਤੇ ਹੋਰ ਆਗੂ ਹਾਜ਼ਰ ਸਨ। ਦੂਜੇ ਪਾਸੇ ਨੈਸਲੇ ਪ੍ਰਬੰਧਨ ਵੱਲੋਂ ਠੇਕੇਦਾਰ ਸੁਖਜਿੰਦਰ ਸਿੰਘ, ਵਿਨੋਦ ਠੇਕੇਦਾਰ, ਨਰੇਸ਼ ਕੁਮਾਰ, ਪ੍ਰਿਤਪਾਲ ਸਿੰਘ ਅਤੇ ਸ਼ਸ਼ੀਪਾਲ ਠੇਕੇਦਾਰ ਮੀਟਿੰਗ ਵਿਚ ਸ਼ਾਮਲ ਹੋਏ। ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਡਿਮਾਂਡ ਨੋਟਿਸ 2026-27 ਵਿਚ ਮਜ਼ਦੂਰਾਂ ਦੀ ਤਨਖਾਹ ਵਿਚ ਵਾਧਾ, ਬੋਨਸ, ਦੀ ਸਹੀ ਕਟੌਤੀ, ਕੰਮ ਦੇ ਘੰਟੇ ਨਿਸ਼ਚਿਤ ਕਰਨਾ, ਸੁਰੱਖਿਆ ਉਪਕਰਣ ਦੇਣਾ, ਛੁੱਟੀਆਂ ਅਤੇ ਸਥਾਈ ਰੁਜ਼ਗਾਰ ਵਰਗੀਆਂ ਮੁੱਖ ਮੰਗਾਂ ਸ਼ਾਮਲ ਹਨ। ਯੂਨੀਅਨ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਮੱਦੇਨਜ਼ਰ ਮਜ਼ਦੂਰਾਂ ਦੀ ਉਜਰਤ ਵਧਾਉਣੀ ਬਹੁਤ ਜ਼ਰੂਰੀ ਹੈ ਆਦਿ ਮੰਗਾਂ ’ਤੇ ਵਿਚਾਰ ਕੀਤੀ ਗਈ। ਆਈਐੱਨਟੀਯੂਸੀ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਰਾਜਾ ਘਾਲੀ ਨੇ ਕਿਹਾ ਕਿ