- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਮਹਿਣਾ ਪੁਲਿਸ ਦੇ ਸਹਾਇਕ ਥਾਣੇਦਾਰ ਨਾਹਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਧੂੜਕੋਟ ਟਾਹਲੀ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਭੈਣ ਹਰਪ੍ਰੀਤ ਕੌਰ, ਜੋ ਕਿ ਵਿਦੇਸ਼ ਜਾਣ ਦੀ ਚਾਹਵਾਨ ਸੀ ਅਤੇ ਮੁਲਜ਼ਮ ਜਰਮਨਦੀਪ ਸਿੰਘ ਵਾਸੀ ਪਿੰਡ ਚੰਦਬਾਜਾ ਜ਼ਿਲ੍ਹਾ ਫ਼ਰੀਦਕੋਟ ਦੇ 7 ਬੈਂਡ ਆਏ ਹੋਏ ਸਨ ਪਰ ਉਸ ਪਾਸ ਵਿਦੇਸ਼ ਜਾ ਕੇ ਪੜ੍ਹਾਈ ਕਰਨ ਲਈ ਖਰਚਾ ਨਹੀਂ ਸੀ।

ਸਵਰਨ ਗੁਲਾਟੀ, ਪੰਜਾਬੀ ਜਾਗਰਣ , ਮੋਗਾ : ਲੜਕੀ ਪਰਿਵਾਰ ਵੱਲੋਂ ਆਈਲੈਟਸ ਪਾਸ ਲੜਕੇ ਨੂੰ ਪੜ੍ਹਾਈ ਲਈ 20 ਲੱਖ ਰੁਪਏ ਖ਼ਰਚ ਕੇ ਕੈਨੇਡਾ ਭੇਜਿਆ ਸੀ, ਕੁੱਝ ਸਮਾਂ ਕੈਨੇਡਾ ’ਚ ਪੜ੍ਹਨ ਮਗਰੋਂ ਇੰਡੀਆ ਵਾਪਸ ਆ ਕੇ ਲੜਕੀ ਨਾਲ ਵਿਆਹ ਕਰਵਾ ਕੇ ਲੜਕਾ ਕੈਨੇਡਾ ਚਲਾ ਗਿਆ ਤੇ ਕੁੱਝ ਸਮੇਂ ਬਾਅਦ ਅਪਣੀ ਪਤਨੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤੇ ਇਸ ਸਦਮੇ ਨੂੰ ਬਰਦਾਸ਼ਤ ਨਾ ਕਰਦੀ ਹੋਈ ਲੜਕੀ ਬਿਮਾਰ ਰਹਿਣ ਲੱਗ ਪਈ, ਜਿਸਦੀ ਡੀਐੱਮਸੀ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਭਰਾ ਦੇ ਬਿਆਨ ਲੈ ਕੇ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਮਹਿਣਾ ਪੁਲਿਸ ਦੇ ਸਹਾਇਕ ਥਾਣੇਦਾਰ ਨਾਹਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਧੂੜਕੋਟ ਟਾਹਲੀ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਭੈਣ ਹਰਪ੍ਰੀਤ ਕੌਰ, ਜੋ ਕਿ ਵਿਦੇਸ਼ ਜਾਣ ਦੀ ਚਾਹਵਾਨ ਸੀ ਅਤੇ ਮੁਲਜ਼ਮ ਜਰਮਨਦੀਪ ਸਿੰਘ ਵਾਸੀ ਪਿੰਡ ਚੰਦਬਾਜਾ ਜ਼ਿਲ੍ਹਾ ਫ਼ਰੀਦਕੋਟ ਦੇ 7 ਬੈਂਡ ਆਏ ਹੋਏ ਸਨ ਪਰ ਉਸ ਪਾਸ ਵਿਦੇਸ਼ ਜਾ ਕੇ ਪੜ੍ਹਾਈ ਕਰਨ ਲਈ ਖਰਚਾ ਨਹੀਂ ਸੀ। ਜਿਸ ’ਤੇ ਸਾਲ 2022 ’ਚ ਉਸ ਨੇ 20 ਲੱਖ ਰੁਪਏ ਲਗਾ ਕੇ ਜਰਮਨਜੀਤ ਸਿੰਘ ਨੂੰ ਕੈਨੇਡਾ ਭੇਜ ਦਿੱਤਾ। ਉਸ ਨੇ ਕਿਹਾ ਕਿ 1 ਅਪ੍ਰੈਲ 2024 ਨੂੰ ਜਰਮਨਦੀਪ ਸਿੰਘ ਨੇ ਵਾਪਸ ਇੰਡੀਆ ਆ ਕੇ ਉਸ ਦੀ ਭੈਣ ਨਾਲ ਵਿਆਹ ਕਰਵਾ ਲਿਆ ਅਤੇ ਉਸ ਦੀ ਭੈਣ ਆਪਣੇ ਸਹੁਰੇ ਘਰ ਰਹੀ ਅਤੇ ਫਿਰ ਇਕ ਮਹੀਨੇ ਬਾਅਦ ਜਰਮਨਦੀਪ ਸਿੰਘ ਫਿਰ ਕੈਨੇਡਾ ਚਲਾ ਗਿਆ ਅਤੇ ਹੋਲੀ-ਹੋਲੀ ਉਸ ਨੇ ਉਸ ਦੀ ਭੈਣ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਜਿਸ ਤੋਂ ਬਾਅਦ ਉਸ ਦੇ ਭੈਣ ਦੇ ਸਹੁਰੇ ਪਰਿਵਾਰ ਨੇ ਉਸ ਦਾ ਕੈਨੇਡਾ ਦਾ ਨਾ ਤਾਂ ਵੀਜ਼ਾ ਲਗਵਾਇਆ ਅਤੇ ਨਾ ਹੀ ਉਨ੍ਹਾਂ ਵੱਲੋਂ ਲਾਏ 20 ਲੱਖ ਰੁਪਏ ਮੋੜੇ। ਉਸ ਨੇ ਦੱਸਿਆ ਕਿ ਉਸ ਦੀ ਭੈਣ ਦੇ ਸਹੁਰੇ ਪਰਿਵਾਰ ਵੱਲੋਂ ਧੋਖਾਧੜੀ ਕਰਨ ਉਪਰੰਤ ਉਸ ਦੀ ਭੈਣ ਹਰਪ੍ਰੀਤ ਕੌਰ ਸਦਮੇ ’ਚ ਬਿਮਾਰ ਰਹਿਣ ਲੱਗ ਪਈ ਅਤੇ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਦੌਰਾਨੇ ਇਲਾਜ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਲੜਕੀ ਦੇ ਭਰਾ ਬਲਜੀਤ ਸਿੰਘ ਦੇ ਬਿਆਨ ਲੈ ਕੇ ਲੜਕੇ ਜਰਮਨਦੀਪ ਸਿੰਘ, ਉਸ ਦੇ ਪਿਤਾ ਸਤਪਾਲ ਸਿੰਘ ਤੇ ਮਾਤਾ ਬਲਜੀਤ ਕੌਰ ਵਾਸੀਆਨ ਚੰਦਬਾਜਾ ਜ਼ਿਲ੍ਹਾ ਫ਼ਰੀਦਕੋਟ ਖ਼ਿਲਾਫ਼ ਥਾਣਾ ਮਹਿਣਾ ਵਿਖੇ ਧੋਖਾਧੜੀ ਤਹਿਤ ਮਾਮਲਾ ਦਰਜ ਕਰ ਲਿਆ ਹੈ।