- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਿਆਲਾ ਵਿਚ ਬੇਰੁ ਜ਼ਗਾਰ

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਘੱਲ ਕਲਾਂ: ਪਟਿਆਲਾ ਵਿਚ ਬੇਰੁਜ਼ਗਾਰ ਨੌਜਵਾਨਾਂ ’ਤੇ ਕੀਤਾ ਤਸ਼ੱਦਦ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਜਿਸ ਸਰਕਾਰ ਨੇ ਬਦਲਾਅ ਦਾ ਝਾਂਸਾ ਦੇ ਕੇ ਸਰਕਾਰ ਬਣਾਈ ਸੀ, ਉਸ ਸਰਕਾਰ ਨੇ ਹੀ ਬੇਰੁਜ਼ਗਾਰ ਨੌਜਵਾਨਾਂ ਤੇ ਡਾਂਗਾਂ ਵਰ੍ਹਾ ਕੇ ਬਦਲਾਅ ਦਾ ਸਬੂਤ ਦਿੱਤਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਪ੍ਰੀਤ ਸਿੰਘ ਸਹੋਤਾ ਘੱਲ ਕਲਾਂ ਜ਼ਿਲ੍ਹਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਨੇ ਅੱਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਮੋਗਾ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਚੜਿੱਕ ਦੀ ਅਗਵਾਈ ਵਿਚ ਬਸਪਾ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਏਡੀਸੀ ਸਾਹਿਬ ਮੋਗਾ ਨੂੰ ਮੈਮੋਰੰਡਮ ਦੇਣ ਸਮੇਂ ਕੀਤਾ, ਉਨ੍ਹਾਂ ਕਿਹਾ ਕਿ ਇਸ ਮੈਮੋਰੰਡਮ ਵਿਚ ਬੀਤੇ ਦਿਨੀਂ ਸੂਬੇ ਅੰਦਰ ਜੋ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋਈ ਹੈ ਅਤੇ ਜਿਸ ਦੇ ਨਾਲ ਕਾਨੂੰਨ ਵਿਵਸਥਾ ਸਭਾਲਣ ਦੀ ਜ਼ਿੰਮੇਵਾਰੀ ਇਸ ਸਰਕਾਰ ਦੀ ਬਣਦੀ ਸੀ, ਉਸ ਵੱਲੋਂ ਆਪ ਸਭ ਤੋਂ ਵੱਧ ਤਸ਼ੱਦਦ ਕੀਤਾ ਜਾ ਰਿਹਾ ਹੈ, ਜਿੱਥੇ ਇਹ ਕਾਨੂੰਨ ਵਿਵਸਥਾ ਦਾ ਮਸਲਾ ਬਣਦਾ ਹੈ ਉਥੇ ਨਾਲ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਬਣਦਾ ਹੈ ਅਤੇ ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹਾਈਆ ਕਰਵਾਉਣ ’ਚ ਪੂਰੀ ਤਰ੍ਹਾਂ ਫ਼ੇਲ ਸਾਬਤ ਹੋ ਚੁੱਕੀ ਹੈ, 5 ਜੂਨ 2026 ਨੂੰ ਪਟਿਆਲਾ ਵਿਚ ਬੇਰੁਜ਼ਗਾਰ ਨੌਜਵਾਨਾਂ ਆਪਣਾ ਬਣਦਾ ਹੱਕ ਲੈਣ ਲਈ ਸ਼ਾਂਤਮਈ ਰੋਸ ਮੁਜਾਹਰਾ ਕਰ ਰਹੇ ਸਨ ਤਾਂ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਪੁਲਿਸ ਅਧਿਕਾਰੀਆਂ ਨੇ ਬੇਰੁਜ਼ਗਾਰ 2600 ਟੈੱਸਟ ਪਾਸ ਕਰ ਚੁਕੇ ਲਾਈਨਮੈਨਾਂ ’ਤੇ ਅੰਨ੍ਹੇਵਾਹ ਤਸ਼ੱਦਦ ਕੀਤਾ ਗਿਆ ਜਿਸ ਦੇ ਰੋਸ ’ਚ ਬਹੁਜਨ ਸਮਾਜ ਪਾਰਟੀ ਮੋਗਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਤ ਰਾਮ ਮੱਲ੍ਹੀ ਜਨਰਲ ਸੈਕਟਰੀ ਪੰਜਾਬ, ਜਗਤਾਰ ਸਿੰਘ ਚੜਿੱਕ ਜ਼ਿਲ੍ਹਾ ਪ੍ਰਧਾਨ ਮੋਗਾ, ਗੁਰਪ੍ਰੀਤ ਸਿੰਘ ਸਹੋਤਾ ਘੱਲ ਕਲਾਂ ਜ਼ਿਲ੍ਹਾ ਜਨਰਲ ਸਕੱਤਰ, ਹਰਦੇਵ ਸਿੰਘ ਤਖਾਣਵੱਧ ਸਾਬਕਾ ਜ਼ਿਲ੍ਹਾ ਪ੍ਰਧਾਨ, ਮੰਦਰ ਸਿੰਘ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਲੌਂਗੀਵਿੰਡ ਹਲਕਾ ਇੰਚਾਰਜ ਧਰਮਕੋਟ, ਬਲਵਿੰਦਰ ਸਿੰਘ ਹਲਕਾ ਇੰਚਾਰਜ ਬਾਘਾਪੁਰਾਣਾ, ਕੇਵਲ ਸਿੰਘ ਸੈਦੋਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ. ਵਾਰਿਸ਼ ਮਸੀਹ ਹਲਕਾ ਇੰਚਾਰਜ ਮੋਗਾ ਪਿਰਥੀ ਸਿੰਘ ਹਲਕਾ ਪ੍ਰਧਾਨ ਧਰਮਕੋਟ, ਦੇਵ ਸਿੰਘ ਘਾਲੀ ਹਲਕਾ ਪ੍ਰਧਾਨ ਮੋਗਾ, ਭਰਪੂਰ ਸਿੰਘ ਖੋਟੇ ਹਲਕਾ ਪ੍ਰਧਾਨ ਨਿਹਾਲ ਸਿੰਘ ਵਾਲਾ, ਸੇਵਕ ਸਿੰਘ ਮਾਣੂੰਕੇ ਸੀਨੀ ਆਗੂ, ਬੱਬੂ ਦੁੱਨੇਕੇ ਹਲਕਾ ਸਕੱਤਰ, ਭਾਗ ਸਿੰਘ ਮਾਣੂੰਕੇ, ਬਿੱਕਰ ਸਿੰਘ ਬੱਧਨੀ ਕਲਾਂ, ਬਲਜੀਤ ਸਿੰਘ ਕੋਟ ਈਸੇ ਖਾਂ, ਲਖਵੀਰ ਸਿੰਘ ਚੜਿੱਕ,ਬਲਵਿੰਦਰ ਸਿੰਘ ਜਾਵਹਰ ਸਿੰਘ ਵਾਲਾ, ਨੱਥਾ ਸਿੰਘ ਲੰਗੇਆਣਾ, ਬੀਬੀ ਕੁਲਵਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ, ਗੁਰਮੇਲ ਸਿੰਘ ਤੇ ਹੋਰ ਸਾਥੀ ਹਾਜ਼ਰ ਸਨ।