ਸਮਾਜ ਸੇਵੀ ਚਰਨਜੀਤ ਝੰਡੇਆਣਾ ਨੇ ਕੀਤਾ ਕੈਂਪ ਦਾ ਉਦਘਾਟਨ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਮੋਗਾ ਸ਼ਹਿਰ ਵਿਚ ਹਮੇਸ਼ਾ ਨਿਵੇਕਲੇ ਧਾਰਮਿਕ ਅਤੇ ਸਮਾਜਿਕ ਉਪਰਾਲਿਆਂ ਲਈ ਜਾਣੀ ਜਾਂਦੀ ਖ਼ਾਲਸਾ ਸੇਵਾ ਸੁਸਾਇਟੀ ਮੋਗਾ ਵੱਲੋਂ ਮੁਢਲੀ ਅਤੇ ਜ਼ਰੂਰੀ ਸਹਾਇਤਾ ਸਬੰਧੀ ਇਕ ਦਿਨ ਦਾ ਵਿਸ਼ੇਸ਼ ਟਰੇਨਿੰਗ ਕੈਂਪ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ ਬੱਸ ਸਟੈਂਡ ਵਿਖੇ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਇਸ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਝੰਡੇਆਣਾ ਵੱਲੋਂ ਰਸਮੀਂ ਤੌਰ ’ਤੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਲਈ ਬਹੁਤ ਹੀ ਲਾਭਦਾਇਕ ਹਨ ਅਤੇ ਸਾਨੂੰ ਸਬ ਨੂੰ ਜਦੋਂ ਵੀ ਅਜਿਹੇ ਕਾਰਜ ਹੁੰਦੇ ਹਨ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਕੈਂਪ ਵਿਚ ਰਾਜੀਵ ਮਲਿਕ ਮਾਸਟਰ ਟ੍ਰੇਨਰ ਰੈੱਡ ਕਰਾਸ ਪੰਜਾਬ, ਰਵੀ ਕੁਮਾਰ ਮਾਸਟਰ ਟ੍ਰੇਨਰ ਰੈੱਡ ਕਰਾਸ ਪੰਜਾਬ ਅਤੇ ਬਲਜੀਤ ਸਿੰਘ ਖੀਵਾ ਡਾਇਰੈਕਟਰ ਚਿਨਾਬ ਗਰੁੱਪ ਵੱਲੋਂ ਸਿਖਿਆਰਥੀਆਂ ਨੂੰ ਬਿਨ੍ਹਾਂ ਘਬਰਾਏ ਹਾਦਸਿਆਂ ਵਿਚ ਮੁੱਢਲਾ ਇਲਾਜ ਕਿਵੇਂ ਕਰਨਾ ਹੈ ਅਤੇ ਕੀਮਤੀ ਜਾਨਾਂ ਕਿਵੇਂ ਬਚਾਈਆਂ ਜਾ ਸਕਦੀਆਂ ਹਨ ਇਸ ਵਿਚ ਹਾਰਟ ਅਟੈਕ , ਫਰੈਕਚਰ , ਬਰਨਿੰਗ , ਜਹਿਰ , ਐਕਸੀਡੈਂਟ ਆਦਿ ਸੰਬੰਧੀ ਬਾਰੇ ਵਿਸਥਾਰ ਨਾਲ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ। ਸੁਸਾਇਟੀ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਖ਼ਾਲਸਾ ਅਤੇ ਸਰਪ੍ਰਸਤ ਸਤਨਾਮ ਸਿੰਘ ਕਾਰਪੇਂਟਰ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਦਾ ਹੈ ਤਦ ਸਮਾਂ ਬਹੁਤ ਕੀਮਤੀ ਹੁੰਦਾ ਹੈ ਅਤੇ ਸਹੀ ਜਾਣਕਾਰੀ ਦੀ ਘਾਟ ਕਾਰਨ ਕਈ ਵਾਰ ਕੀਮਤੀ ਜਾਨ ਗਵਾ ਦਿੰਦੇ ਹਾਂ। ਇਸ ਮੌਕੇ ਕੁਲਦੀਪ ਸਿੰਘ ਕਲਸੀ ਅਤੇ ਸਤਿੰਦਰਪਾਲ ਸਿੰਘ ਸੈਂਭੀ, ਦਲਜੀਤ ਸਿੰਘ, ਪਰਮਜੀਤ ਬਿੱਟੂ, ਹਰਦੀਪ ਸਿੰਘ ਮਨੀ, ਗੁਰਜੰਟ ਸਿੰਘ ਜੰਟਾ ਅਤੇ ਮਾਸਟਰ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਚਰਨਜੀਤ ਸਿੰਘ ਝੰਡੇਆਣਾ ਨੂੰ ਸਨਮਾਨਿਤ ਕੀਤਾ ਅਤੇ ਆਈਆਂ ਹੋਈਆਂ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੂੰ ਧੰਨਵਾਦ ਕਿਹਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਅਤੇ ਸਮਾਜਿਕ ਸੇਵਾਦਾਰਾਂ ਨੇ ਹਾਜ਼ਰੀ ਲਗਵਾ ਕੇ ਹੋਂਸਲਾ ਅਫ਼ਜਾਈ ਕੀਤੀ ਜਿਸ ਵਿਚ ਗੁਰਪ੍ਰੀਤ ਸਿੰਘ ਕੋਮਲ, ਗੁਰਸੇਵਕ ਸਿੰਘ ਸਨਿਆਸੀ ਪ੍ਰਧਾਨ, ਸ਼ਮਸ਼ੇਰ ਸਿੰਘ ਸਿੱਧੂ , ਸਤਨਾਮ ਸਿੰਘ ਕਾਰਪੇਂਟਰ, ਗੁਰਨਾਮ ਸਿੰਘ ਲਵਲੀ, ਚੰਚਲ ਪੋਪਲੀ, ਮੀਨਾ ਸ਼ਰਮਾ, ਗੋਲਡਨ ਮੂਵੀਂਜ਼, ਪੁਨੀਤ ਸੋਢੀ, ਪਾਲ ਸਹਾਰਨ, ਦਵਿੰਦਰ ਰੱਤੀਆ, ਮਾਸਟਰ ਗੁਰਪ੍ਰੀਤ ਸਿੰਘ, ਤਰਸੇਮ ਸਾਊਂਡ, ਨਛੱਤਰ ਸਿੰਘ ਧਾਲੀਵਾਲ ਹਾਲ, ਸੀਨੀਅਰ ਕ੍ਰਿਕਟ ਕਲੱਬ, ਕੁਲਦੀਪ ਕਲਸੀ, ਸ਼ਮਸ਼ੇਰ ਸਿੱਧੂ, ਗੁਰਜੋਤ ਸਿੰਘ ਕੰਡਾ , ਬਲੱਡ ਸੇਵਾ ਸੋਸਾਇਟੀ, ਸਮਾਜ ਸੇਵਾ ਸੋਸਾਇਟੀ, ਦਸਤਾਰ ਚੇਤਨਾ ਮਾਰਚ ਕਮੇਟੀ, ਭਾਈ ਘਨ੍ਹਈਆ ਜੀ ਬਲੱਡ ਸੇਵਾ ਸੁਸਾਇਟੀ , ਸਵਾਭਿਮਾਨ ਸੁਸਾਇਟੀ ,ਚਰਨਜੀਤ ਸਿੰਘ , ਇੰਦਰਪਾਲ ਸਿੰਘ , ਗੁਰਜੰਟ ਸਿੰਘ ਜੰਟਾ , ਜੋਤ ਨਿਰੰਜਨ ਸਿੰਘ .ਰਣਜੀਤ ਸਿੰਘ , ਅਮਨਦੀਪ ਸਿੰਘ ਟੋਨੀ , ਲਵਪ੍ਰੀਤ ਸਿੰਘ , ਗੁਰਦਰਸ਼ਨ ਸਿੰਘ , ਹਰਦਿਆਲ ਸਿੰਘ , ਗੁਰਪ੍ਰੀਤ ਸਿੰਘ , ਦਵਿੰਦਰਪਾਲ ਰੱਤੀਆਂ , ਹਰਵਿੰਦਰ ਸਿੰਘ ਦਹੇਲੇ , ਬਾਬਾ ਅਮਰਜੀਤ ਸਿੰਘ , ਹਰਗੁਨ ਸਿੰਘ , ਤ੍ਰਿਸ਼ਨਜੀਤ ਸਿੰਘ ,ਸਹਿਜ ਸਿੰਘ , ਨਵਕਰਨ ਸਿੰਘ ਸਿੱਧੂ , ਬਲਦੀਪ ਸਿੰਘ , ਫਤਿਹ ਸਿੰਘ , ਸ਼ਰਨਜੀਤ ਸਿੰਘ , ਬਲਵਿੰਦਰ ਸਿੰਘ, ਮਾਨਵ ਸਿੱਧੂ , ਮੇਜਰ ਸਿੰਘ, ਗੁਰਦਿਆਲ ਸਿੰਘ , ਅਮਨਦੀਪ ਸਿੰਘ , ਆਦਿ ਸ਼ਾਮਲ ਹੋਏ। ਸੁਸਾਇਟੀ ਕੋਲ ਸੋਸ਼ਲ ਟਰੇਨਿੰਗ ਕਰ ਰਹੇ ਬੱਚਿਆਂ ਨੇ ਇਸ ਕੈਂਪ ਦੀ ਵਿਵਸਥਾ ਵਿਚ ਵਿਸ਼ੇਸ਼ ਯੋਗਦਾਨ ਪਾਇਆ ਅਤੇ ਅੰਤ ਵਿਚ ਹਾਰਸ਼ਿਤਾ ਮਾਥੁਰ , ਅਮਨਦੀਪ ਕੌਰ , ਮਹਿਕਦੀਪ ਕੌਰ , ਸ਼ਿਵਨੀਤ ਕੌਰ ਅਤੇ ਜਸਲੀਨ ਕੌਰ ਆਦਿ ਨੂੰ ਸਰਟੀਫ਼ਿਕੇਟ ਦਿੱਤੇ ਗਏ।