ਜੈਵਿਕ ਖੇਤੀ ਵੱਲ ਮੁੜਨ ਕਿਸਾਨ, ਝੋਨੇ ਦੀ ਪਨੀਰੀ ਦੇ ਗ੍ਰੋਥ ਲਈ ਕਿਸਾਨ ਮੱਲੇਆਣਾ ਨੇ ਸਾਂਝੇ ਕੀਤੇ ਨੁਕਤੇ
ਪੰਜਾਬ ਦੇ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਮੁੜਨਾ
Publish Date: Tue, 16 Jun 2026 04:39 PM (IST)
Updated Date: Wed, 17 Jun 2026 04:01 AM (IST)

ਜੈਵਿਕ ਵਿਧੀ ਨਾਲ ਲਗਾਈ ਝੋਨੇ ਦੀ ਪਨੀਰੀ ਦਾ ਦ੍ਰਿਸ਼। ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਪੰਜਾਬ ਦੇ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਮੁੜਨਾ ਚਾਹੀਦਾ ਹੈ, ਕਿਸਾਨਾਂ ਨੂੰ ਪਨੀਰੀ ਦੀ ਗ੍ਰੋਥ ਲਈ ਦੇਸੀ ਨੁਕਤੇ ਸਾਂਝੇ ਕਰਦਿਆਂ ਕਿਸਾਨ ਬੇਅੰਤ ਸਿੰਘ ਮੱਲੇਆਣਾ ਨੇ ਦੱਸਿਆ ਕਿ ਹਿਊਮਿਕ ਐਸਿਡ 250 ਗਰਾਮ ਦੱਸ ਦੇ ਕਰੀਬ ਪਸ਼ੂਆਂ ਦੇ ਗੋਬਰ ਤੋਂ ਤਿਆਰ ਕੀਤੀਆਂ ਪਾਥੀਆਂ, 250 ਗਰਾਮ ਗੁੜ ਇਹ ਤਿੰਨੇ ਚੀਜ਼ਾ ਨੂੰ 30 ਲੀਟਰ ਪਾਣੀ ਵਿਚ ਡੁੱਬੋ ਕੇ ਤਿੰਨ ਦਿਨ ਰੱਖਣ ਤੋਂ ਬਾਅਦ 60 ਲੀਟਰ ਪਾਣੀ ਵਿਚ ਘੋਲ ਕੇ ਰੱਖੋ ਤੇ ਸ਼ਾਮ ਵੇਲੇ ਪਨੀਰੀ ਨੂੰ ਪਾਣੀ ਲਾਉਣ ਸਮੇਂ ਇਹ ਘੋਲ ਪਾਣੀ ਵਿਚ ਉਸ ਹਿਸਾਬ ਨਾਲ ਛੱਡ ਦਿਓ ਕਿ ਪਨੀਰੀ ਭਰਨ ਤੱਕ ਇਹ ਘੋਲ ਖ਼ਤਮ ਹੋ ਜਾਵੇ। ਉਨ੍ਹਾਂ ਦੱਸਿਆ ਝੋਨੇ ਦੀ ਪਨੀਰੀ ਦੀ ਗ੍ਰੋਥ ਦਿਨਾਂ ਵਿਚ ਹੀ ਹੋ ਜਾਵੇਗੀ ਤੇ ਝੋਨਾਂ ਲਗਾੳਣ ਸਮੇਂ ਬੂਟਾ ਵੀ ਨਹੀਂ ਮੱਚੇਗਾ। ਹੌਲੀ-ਹੌਲੀ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਮੁੜਨਾ ਚਾਹੀਦਾ ਕਿਸਾਨ ਬੇਅੰਤ ਸਿੰਘ ਨੇ ਗੱਲਬਾਤ ਦੌਰਾਨ ਹਿਊਮਿਕ ਐਸਿਡ 250 ਗਰਾਮ ਦੱਸ ਦੇ ਕਰੀਬ ਪਸ਼ੂਆਂ ਦੇ ਗੋਬਰ ਤੋਂ ਤਿਆਰ ਕੀਤੀਆਂ ਪਾਥੀਆਂ, 250 ਗਰਾਮ ਗੁੜ ਦੀ ਗੁਣਵਾਨਤਾ ਦੀ ਕਿ ਫ਼ਸਲ ਜਾਂ ਪਨੀਰੀ ਤੇ ਇਸ ਦਾ ਪ੍ਰਭਾਵ ਪੈਵੇਗਾ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਜੇਕਰ ਹਿਊਮਿਕ ਐਸਿਡ ਦੀ ਗੱਲ ਕਰੀਏ ਤਾਂ ਇਸ ਨਾਲ ਤੁਹਾਡੀ ਪਨੀਰੀ ਨੂੰ ਤਾਕਤ ਮਿਲੇਗੀ, ਨਾਲ ਹੀ ਇਹ ਧਰਤੀ ਦੀ ਗੁਣਵਾਨਤਾ ਵਿਚ ਵੱਧਾ ਕਰਦੀ ਹੈ ਅਤੇ ਦੂਜਾ ਜੋ ਪਾਥੀਆਂ ਹਨ ਉਸ ਨਾਲ ਤੁਹਾਡੀ ਪਨੀਰੀ ਦਾ ਰੰਗ ਕਾਲਾ ਹੋਵੇਗਾ ਤੇ ਇਸ ਨਾਲ ਤੁਹਾਡੀ ਪਨੀਰੀ ਨੂੰ ਗਰਮੀ ਤੋਂ ਰਾਹਤ ਮਿਲੇਗੀ, ਗਰਮੀ ਦਾ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਗੁੜ ਦੀ ਵਰਤੋਂ ਕਰੋ ਗੇ ਉਸ ਨਾਲ ਤੁਹਾਡੀ ਜਮੀਨ ਦੀ ਜੋ ਹਾਲਾਤ ਰਸਾਇਣਕ ਖਾਦਾ ਨਾਲ ਤੁਹਾਡੀ ਜਮੀਨ ਸਖ਼ਤ ਹੋ ਗਈ ਹੈ। ਇਹ ਗੁੜ ਸਖ਼ਤ ਹੋਈ ਜਮੀਨ ਨੂੰ ਪੋਲਾ ਕਰਦਾ ਹੈ ਤੇ ਜੋ ਰਸਾਇਣਕ ਖਾਦਾ ਤੁਹਾਡੀ ਜਮੀਨ ਵਿਚ ਪਹਿਲਾਂ ਹੀ ਕਾਫੀ ਹਨ ਉਨ੍ਹਾਂ ਨੂੰ ਫ਼ਸਲ ਦੀ ਜੜ੍ਹ ਤੱਕ ਪਹੁੰਚਦਾ ਹੈ, ਜਿਸ ਨਾਲ ਤੁਹਾਡੀ ਫ਼ਸਲ ਬਿਨ੍ਹਾਂ ਰਸਾਇਣਕ ਖਾਦ ਤੋਂ ਜਰਮੀਨੇਸ ਕਰਨਾ ਸ਼ੁਰੂ ਕਰ ਦਿੰਦੀ ਹੈ। ਧਰਤੀ ਪੋਲੀ ਹੁੰਦੀ ਹੈ ਤੇ ਫ਼ਸਲ ਗ੍ਰੋਥ ਕਰਦੀ ਹੈ ਜੇਕਰ ਤੁਹਾਡੀ ਜ਼ਮੀਨ ਸਖ਼ਤ ਹੈ ਤਾਂ ਤੁਹਾਡੀ ਜ਼ਮੀਨ ਵਿਚ ਹਵਾ ਨਹੀਂ ਤਾਂ ਤੁਹਾਡੀ ਫ਼ਸਲ ਵਿਚ ਝੁਲਸ ਰੋਗ ਵੱਡੀ ਪੱਧਰ ਤੇ ਆਵੇਗਾ। ਕਿਸਾਨ ਬੇਅੰਤ ਸਿੰਘ ਮੱਲੇਆਣਾ ਨੇ ਕਿਹਾ ਝੁਲਸ ਰੋਗ ਆਉਣ ਦਾ ਮਤਲੱਬ ਤੁਹਾਡੀ ਜ਼ਮੀਨ ਦਾ ਪੀਐੱਚ ਲੇਬਲ ਵੱਧ ਚੁੱਕਾ ਹੈ। ਪੀਐੱਚ ਲੇਬਲ ਘਟਾਉਣ ਲਈ ਤੁਸੀਂ ਇਹ ਤਿੰਨੇ ਚੀਜ਼ਾ ਦੀ ਵਰਤੋਂ ਆਪਣੀ ਫ਼ਸਲ ਜਾਂ ਜ਼ਮੀਨ ਤੇ ਕਰ ਸਕਦੇ ਹੋ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਨੂੰ ਰਸਾਇਣਕ ਖਾਦਾ ਤੋਂ ਦੂਰੀ ਬਣਾ ਕੇ ਜੈਵਿਕ ਖੇਤੀ ਵੱਲ ਮੁੜਨਾ ਪਵੇਗਾ ਤਾਂ ਜੋ ਸਮਾਜ ਨੂੰ ਬਿਮਾਰੀ ਮੁਕਤ ਫ਼ਸਲ ਦੇ ਸਕੀਏ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਤੁਹਾਡੀ ਫ਼ਸਲ ਦਾ ਰੇਟ ਵੀ ਵੱਧ ਮਿਲੇਗਾ ਤੇ ਅੱਜ ਸਮੇਂ ਦੀ ਲੋੜ ਹੈ ਕਿ ਜੈਵਿਕ ਖੇਤੀ ਵੱਲ ਵੱਧਣ ਕਿਸਾਨ ਤੇ ਰੋਗ ਮੁਕਤ ਸਮਾਜ ਦੀ ਸਿਰਜਨਾ ਹੋਵੇਗੀ।