- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਹਮਲੀਨ ਸਵਾਮੀਬ੍ਰਹਮਲੀਨ ਸਵਾਮੀ ਬ੍ਰਹਮਲੀਨ ਸਵਾਮੀ ਬ੍ਰਹਮਲੀਨ ਸਵਾਮੀ ਬ੍ਰਹਮਲੀਨ ਸਵਾਮੀ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਦੀ ਪਾਵਨ ਤਪੋਭੂਮੀ ਅਤੇ ਬ੍ਰਹਮਲੀਨ ਸਵਾਮੀ ਸਹਿਜ ਪ੍ਰਕਾਸ਼ ਜੀ ਮਹਾਰਾਜ ਦੀ ਕਰਮਭੂਮੀ ਗੀਤਾ ਭਵਨ ਮੋਗਾ ਵਿਖੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਤੱਤਵਾਧਾਨ ਹੇਠ ਪੁਰਸ਼ੋਤਮ ਮਾਸ ਮੌਕੇ ਕਰਵਾਏ ਜਾ ਰਹੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਛੇਵੇਂ ਦਿਨ ਸ਼ਰਧਾ, ਭਗਤੀ ਅਤੇ ਆਧਿਆਤਮਿਕ ਉਤਸ਼ਾਹ ਦਾ ਅਦਭੁੱਤ ਮਾਹੌਲ ਵੇਖਣ ਨੂੰ ਮਿਲਿਆ। ਭਗਵਾਨ ਸ਼੍ਰੀ ਕ੍ਰਿਸ਼ਨ ਜਨਮੋਤਸਵ ਦੇ ਉਤਸ਼ਾਹ ਮਗਰੋਂ ਕਥਾ ਦੇ ਛੇਵੇਂ ਦਿਨ ਸ਼ਰਧਾਲੂਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਗੋਵਰਧਨ ਲੀਲਾ ਦਾ ਭਾਵਪੂਰਣ ਸਰਵਣ ਕਰਕੇ ਧਰਮ ਅਤੇ ਭਗਤੀ ਦੇ ਅੰਮ੍ਰਿਤ ਦਾ ਆਨੰਦ ਮਾਣਿਆ। ਸਮਾਗਮ ਦੀ ਸ਼ੁਰੂਆਤ ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਦੀ ਪ੍ਰਤਿਮਾ ਅੱਗੇ ਦੀਪ ਪ੍ਰਜਵਲਿਤ ਕਰਕੇ ਅਤੇ ਵਿਧੀਵਤ ਪੂਜਾ-ਅਰਚਨਾ ਨਾਲ ਕੀਤੀ ਗਈ। ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂਮੰਤਰੀ ਅੰਸ਼ੁਲ ਸ਼੍ਰੀਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉੱਪ ਪ੍ਰਧਾਨ ਰਵਿੰਦਰ ਸੂਦ, ਉੱਪ ਪ੍ਰਧਾਨ ਭਰਤ ਅਗਰਵਾਲ ਅਤੇ ਕੈਸ਼ੀਅਰ ਯੋਗੇਸ਼ ਗਰਗ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਗੁਰਦੇਵ ਦੇ ਚਰਨਾਂ ਵਿਚ ਪੁਸ਼ਪ ਅਰਪਿਤ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਕਥਾ ਵਿਆਸ ਆਚਾਰਿਆ ਪੰਡਿਤ ਸਤਿਆ ਨਾਰਾਇਣ ਮਹਾਰਾਜ ਨੇ ਗੋਵਰਧਨ ਪੂਜਾ ਅਤੇ ਗੋਵਰਧਨ ਧਾਰਨ ਲੀਲਾ ਦਾ ਓਜਸਵੀ ਅਤੇ ਮਾਰਮਿਕ ਵਰਣਨ ਕਰਦਿਆਂ ਕਿਹਾ ਕਿ ਜਦੋਂ ਦੇਵਰਾਜ ਇੰਦਰ ਦੇ ਅਹੰਕਾਰ ਕਾਰਨ ਬ੍ਰਜ ਭੂਮੀ ਵਿਚ ਭਿਆਨਕ ਵਰਖਾ ਹੋਣ ਲੱਗੀ ਅਤੇ ਲੋਕਾਂ ਦਾ ਜੀਵਨ ਸੰਕਟ ਵਿਚ ਪੈ ਗਿਆ, ਤਦ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੀ ਕਨਿਸ਼ਠਾ ਉਂਗਲੀ