ਕੁਦਰਤੀ ਇਲਾਜ ਪ੍ਰਣਾਲੀ ਹੈ ਇਲੈਕਰੋਹੋਮਿਓਪੈਥੀ : ਡਾ. ਸਿੱਧੂ
ਸਾਡੇ ਦੇਸ਼ ਵਿਚ ਇਲਾਜ ਦੀਆਂ ਵੱਖ ਵੱਖ
Publish Date: Thu, 18 Jun 2026 06:11 PM (IST)
Updated Date: Fri, 19 Jun 2026 04:09 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਸਾਡੇ ਦੇਸ਼ ਵਿਚ ਇਲਾਜ ਦੀਆਂ ਵੱਖ ਵੱਖ ਪਧਤੀਆਂ ਪ੍ਰਚਲਿਤ ਹਨ। ਹਰ ਪੈਥੀ ਦੀਆਂ ਆਪੋ ਆਪਣੀਆਂ ਖੂਬੀਆਂ ਤੇ ਵਿਸ਼ੇਸ਼ਤਾਵਾਂ ਹਨ। ਮੌਜ਼ੂਦਾ ਦੌੜ ਭੱਜ ਦੀ ਜ਼ਿੰਦਗੀ ਅਤੇ ਖਾਣ-ਪੀਣ ਦੇ ਬਦਲਦੇ ਤੌਰ ਤਰੀਕਿਆਂ ਕਾਰਨ ਬਿਮਾਰੀਆਂ ਦਾ ਪ੍ਰਕੋਪ ਵੱਧ ਰਿਹਾ ਹੈ। ਅਜੋਕਾ ਇਨਸਾਨ ਕੁਦਰਤ ਤੋਂ ਦੂਰ ਹੋਣ ਕਾਰਨ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਪਰ ਸਮੇਂ ਦੇ ਥਪੇੜਿਆਂ ਨੇ ਉਸ ਨੂੰ ਕੁਦਰਤ ਵੱਲ ਪਰਤਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਸਬੰਧੀ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਕਸਬੇ ਦੇ ਨਾਮੀ ਇਲੈਕਟਰੋਹੋਮਿਓਪੈਥਿਕ ਡਾ ਮਨਪ੍ਰੀਤ ਸਿੰਘ ਸਿੱਧੂ ਅਤੇ ਡਾ. ਜਗਮੋਹਣ ਸਿੰਘ ਧੂੜਕੋਟ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਜਿਸ ਦੇ ਅਹਿਮ ਅੰਸ਼ ਅੱਗੇ ਪੇਸ਼ ਕੀਤੇ ਜਾ ਰਹੇ ਹਨ। ਪ੍ਰਸ਼ਨ : ਡਾ ਸਾਹਿਬ ਇਸ ਪੈਥੀ ਦਾ ਕੀ ਅਧਾਰ ਹੈ ? ਉੱਤਰ : ਇਹ ਪੈਥੀ ਪੂਰੀ ਤਰ੍ਹਾਂ ਕੁਦਰਤੀ ਇਲਾਜ ਪ੍ਰਣਾਲੀ ਹੈ। ਇਹ ਕੁਦਰਤ ਦੀ ਗੋਦ ਵਿਚ ਉੱਗੇ ਹੋਏ ਬੂਟਿਆਂ ਤੋਂ ਕਸੀਦਕੇ ਤਿਆਰ ਕੀਤੀ ਜਾਂਦੀ ਹੈ। ਇਸ ਦੀ ਸ਼ੁਰੂਆਤ ਇਟਲੀ ਵਿਚ ਮਿਲਦੇ ਪੌਦਿਆਂ ਤੋਂ ਹੋਈ ਸੀ ਪਰ ਇਹੋ ਬੂਟੇ ਚੰਬੇ ਤੋਂ ਉਪਰਲੇ ਪਹਾੜਾਂ ਵਿੱਚ ਵੀ ਮਿਲਦੇ ਹਨ। ਪ੍ਰਸ਼ਨ : ਇਹ ਦਵਾਈ ਵੀ ਹੋਮਿਓਪੈਥੀ ਵਾਂਗ ਵਿਚ ਤਿਆਰ ਹੁੰਦੀ ਹੈ ? ਉੱਤਰ : ਨਹੀਂ ਜੀ, ਇਸ ਪਧਤੀ ਦੀਆਂ ਦਵਾਈਆਂ ਹੋਮਿਓਪੈਥਿਕ ਦਵਾਈਆਂ ਦੀ ਤਰ੍ਹਾਂ ਅਲਕੋਹਲ ਵਿਚ ਤਿਆਰ ਕਰਨ ਦੀ ਥਾਂ ਪੌਦਿਆਂ ਦੇ ਕਸੀਦੀਕਰਨ ਰਾਹੀਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਵਿਚ ਤਿੰਨ ਪਾਰਟ ਸਲਫਰ, ਸਾਲਟ ਤੇ ਮਰਕਰੀ ਆਮ ਪਾਰਾ ਨਹੀਂ, ਨੂੰ ਮਿਲਾ ਕੇ ਦਵਾਈ ਤਿਆਰ ਹੁੰਦੀ ਹੈ ਜੋ ਕਿ ਪੂਰੀ ਤਰ੍ਹਾਂ ਕੁਦਰਤੀ ਤੌਰ ਤਰੀਕਿਆਂ ’ਤੇ ਅਧਾਰਿਤ ਹੈ। ਇਹ ਦਵਾਈਆਂ ਪੂਰੀ ਤਰ੍ਹਾਂ ਕੈਮੀਕਲ ਮੁਕਤ ਅਤੇ ਮਨੁੱਖੀ ਸਰੀਰ ਲਈ ਪੂਰੀ ਤਰ੍ਹਾਂ ਸਹਾਈ ਹੁੰਦੀਆਂ ਹਨ। ਪ੍ਰਸ਼ਨ : ਇਸ ਵਿਧੀ ਦੀਆਂ ਦਵਾਈਆਂ ਕਿਵੇਂ ਕੰਮ ਕਰਦੀਆਂ ਹਨ ? ਉੱਤਰ : ਇਸ ਪੈਥੀ ਦੀ ਥਿਉਰੀ ਅਨੁਸਾਰ ਜਦੋਂ ਇਨਸਾਨ ਜਾਂ ਜੀਵ ਜੰਤੂਆਂ ਦਾ ਖ਼ੂਨ ਜਾਂ ਲਿੰਫ ਦੂਸ਼ਿਤ ਹੁੰਦੇ ਹਨ ਤਾਂ ਉਹ ਬਿਮਾਰੀ ਦੀ ਗ੍ਰਿਫ਼ਤ ਵਿਚ ਆ ਜਾਂਦੇ ਹਨ। ਇਨ੍ਹਾਂ ਦੇ ਸ਼ੁਧੀਕਰਨ ਨਾਲ ਹੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਪ੍ਰਸ਼ਨ: ਇਸ ਪੈਥੀ ਨਾਲ ਕਿਹੜੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ ? ਉੱਤਰ : ਇਸ ਪੈਥੀ ਰਾਹੀਂ 114 ਬਿਮਾਰੀਆਂ ਦਾ ਇਲਾਜ ਸੰਭਵ ਹੈ। ਬੱਸ ਇਸ ਦਾ ਮੂਲ ਸਿਧਾਂਤ ਦੂਸ਼ਿਤ ਹੋ ਚੁੱਕੇ ਬਲੱਡ ਜਾਂ ਲਿੰਫ ਨੂੰ ਸ਼ੁੱਧ ਕਰਕੇ ਬਿਮਾਰੀ ਦੀ ਜੜ੍ਹ ਪੁੱਟਣਾ ਹੈ। ਇਸ ਦੇ ਨਤੀਜੇ ਲਾਜਵਾਬ ਹਨ। ਇਸ ਰਾਹੀਂ ਬਿਮਾਰੀ ਦੇ ਲੱਛਣਾਂ ਦਾ ਨਹੀਂ ਬਲਕਿ ਕਾਰਨਾਂ ਦਾ ਇਲਾਜ ਕੀਤਾ ਜਾਂਦਾ ਹੈ। ਪ੍ਰਸ਼ਨ : ਇਸ ਦੇ ਸਾਈਡ ਇਫੈਕਟ ਵੀ ਹਨ ? ਉੱਤਰ : ਨਹੀਂ ਜੀ, ਬਿਲਕੁੱਲ ਨਹੀਂ। ਇਹ ਪੂਰੀ ਤਰ੍ਹਾਂ ਕੁਦਰਤੀ ਹੋਣ ਕਾਰਨ ਮਨੁੱਖਾਂ ਅਤੇ ਪਸ਼ੂ ਪੰਛੀਆਂ ਨੂੰ ਠੀਕ ਕਰਨ ਦੇ ਸਮਰੱਥ ਹੈ। ਇਹ ਪੈਥੀ ਸਸਤੀ ਵੀ ਹੈ ਅਤੇ ਅਸਰਦਾਰ ਵੀ। ਇਸ ਦਾ ਲਾਭ ਗਰੀਬ, ਮੱਧ ਵਰਗ ਅਤੇ ਅਮੀਰ ਲੋਕ ਵੀ ਉਠਾ ਕੇ ਸਿਹਤਮੰਦ ਜੀਵਨ ਬਤੀਤ ਕਰਨ ਦੇ ਯੋਗ ਹੋ ਸਕਦੇ ਹਨ। ਪ੍ਰਸ਼ਨ : ਤੁਸੀਂ ਆਪਣੇ ਆਪ ਨੂੰ ਕਿਵੇਂ ਅੱਪਡੇਟ ਰੱਖਦੇ ਹੋ ? ਉੱਤਰ : ਇਸ ਪਧਤੀ ਦੇ ਪਸਾਰ ਪ੍ਰਚਾਰ ਲਈ ਅਸੀਂ ਇਲੈਕਟਰੋਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ ਬਣਾਈ ਹੋਈ ਹੈ ਜੋ ਭਾਰਤ ਭਰ ਵਿਚ ਕੰਮ ਕਰ ਰਹੀ ਹੈ। ਅਸੀਂ ਹਰ ਮਹੀਨੇ ਦੀ ਪੰਦਰਾਂ ਤਰੀਕ ਨੂੰ ਮੋਗਾ ਵਿਖੇ ਸਮਾਗਮ ਕਰਵਾਉਂਦੇ ਹਾਂ ਜਿਸ ਵਿਚ ਦੇਸ਼ ਦੇ ਚੋਟੀ ਦੇ ਡਾਕਟਰ ਸਾਹਿਬਾਨ ਪਹੁੰਚ ਕੇ ਆਪਣੇ ਤਜ਼ਰਬੇ ਸਾਂਝੇ ਕਰਕੇ ਪ੍ਰੈਕਟੀਸ਼ਨਰਾਂ ਨੂੰ ਟਰੇਂਡ ਕਰਦੇ ਰਹਿੰਦੇ ਹਨ। ਡਾ. ਜਗਤਾਰ ਸਿੰਘ ਸੇਖੋਂ ਸਾਡੇ ਜ਼ਿਲ੍ਹੇ ਦੇ ਚੇਅਰਮੈਨ ਹਨ ਅਤੇ ਅਸੀਂ ਕੋਰ ਕਮੇਟੀ ਦੇ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਹਾਂ। ਪ੍ਰਸ਼ਨ : ਤੁਸੀਂ ਕਿਸ ਬਿਮਾਰੀ ਦੇ ਸਪੈਸ਼ਲਿਸਟ ਹੋ ? ਉੱਤਰ : ਵੈਸੇ ਤਾਂ ਮੈਂ ਸਾਰੀਆਂ ਬਿਮਾਰੀਆਂ ਦਾ ਵਧੀਆ ਇਲਾਜ ਕਰ ਰਿਹਾ ਹਾਂ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਡੇਂਗੂ ਦੇ ਮਰੀਜ਼ਾਂ ਨੂੰ ਤਿੰਨ ਚਾਰ ਦਿਨਾਂ ਵਿਚ ਹੀ ਠੀਕ ਕੀਤਾ ਹੈ। ਇਲਾਕੇ ਭਰ ਦੇ ਅਣਗਿਣਤ ਮਰੀਜ਼ ਆਪਣੇ ਘਟਦੇ ਸੈਲਾਂ ਦਾ ਇਲਾਜ ਸਫ਼ਲਤਾ ਪੂਰਬਕ ਕਰਵਾ ਚੁੱਕੇ ਹਨ। ਪ੍ਰਸ਼ਨ: ਲੋਕ ਭਲਾਈ ਲਈ ਤੁਹਾਡੇ ਵੱਲੋਂ ਕੀ ਯਤਨ ਕੀਤੇ ਜਾਂਦੇ ਹਨ ? ਉੱਤਰ : ਸਾਡੀ ਜਥੇਬੰਦੀ ਸਮੇਂ ਸਮੇਂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਗ੍ਰਾਂਮ ਪੰਚਾਇਤਾਂ ਅਤੇ ਸਮਾਜ ਭਲਾਈ ਕਲੱਬਾਂ ਦੇ ਸਹਿਯੋਗ ਨਾਲ ਬਿਲਕੁਲ ਮੁਫ਼ਤ ਕੈਂਪ ਲਗਾ ਰਹੀ ਹੈ। ਚਾਹਵਾਨ ਸਾਡੇ ਨਾਲ ਸੰਪਰਕ ਕਰਕੇ ਲਾਭ ਉਠਾ ਸਕਦੇ ਹਨ। ਕੁਦਰਤੀ ਆਫਤਾਂ ਸਮੇਂ ਵੀ ਅਸੀਂ ਮਾਨਵ ਭਲਾਈ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਫਰਜ਼ ਅਦਾ ਕਰ ਰਹੇ ਹਾਂ। ਪਿਛਲੀ ਹੜਾਂ ਦੀ ਆਫਤ ਸਮੇਂ ਸਾਡੀ ਜਥੇਬੰਦੀ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਸਲਾਹ ’ਤੇ ਦੋ ਹਜ਼ਾਰ ਲੀਟਰ ਡੀਜ਼ਲ ਦਾ ਯੋਗਦਾਨ ਪਾਇਆ ਸੀ। ਪ੍ਰਸ਼ਨ : ਮਰੀਜ਼ ਤੁਹਾਨੂੰ ਕਿੱਥੇ ਮਿਲ ਸਕਦੇ ਹਨ ? ਉੱਤਰ : ਮੈਂ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਪੈਰਾਡਾਈਜ਼ ਪੈਲੇਸ ਦੇ ਸਾਹਮਣੇ ਮਰੀਜ਼ਾਂ ਦੀ ਸੇਵਾ ਲਈ ਹਾਜ਼ਰ ਹੁੰਦਾ ਹਾਂ। ਜਲਦੀ ਹੀ ਮੁੱਖ ਬੱਸ ਸਟੈਂਡ ਦੇ ਸਾਹਮਣੇ ਸ਼ਿਫ਼ਟ ਹੋ ਰਿਹਾ ਹਾਂ।