- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇ ਦਿਨ ਪਿਤਾ ਦਿਵਸ ’ਤੇ

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ: ਅੱਜ ਦੇ ਦਿਨ ਪਿਤਾ ਦਿਵਸ ’ਤੇ ਵੱਡੀ ਉਮਰ ਦੇ ਵਿਅਕਤੀਆਂ ਦਾ ਸਨਮਾਨ ਕਰਨ ਲਈ ਸਮਾਗਮ ਕਰਵਾਏ ਜਾਂਦੇ ਹਨ ਜੋ ਕਿ ਚੰਗੀ ਗੱਲ ਹੈ ਇਸ ਸਮੇਂ ਬਿਹਤਰ ਸਮਾਜ ਦੀ ਸਿਰਜਣਾ ਲਈ ਸਵਾਲ ਕੀਤੇ ਜਾਂਦੇ ਹਨ ਪਰ ਲੋੜ ਹੈ ਕਿ ਬਜ਼ੁਰਗਾਂ ਕੋਲ ਬੈਠ ਕੇ ਜ਼ਿੰਦਗੀ ਦੇ ਤਜ਼ੁਰਬੇ ਸਿੱਖਣ ਦੀ, ਬਜ਼ੁਰਗਾਂ ਨਾਲ ਬੈਠ ਹਾਸਾ ਠੱਠਾ ਕਰ ਕੇ ਸਤਿਕਾਰ ਦੇਣ ਦੀ ਪੇਸ਼ ਹਨ ਕੁੱਝ ਅਹਿਮ ਸ਼ਖ਼ਸੀਅਤਾਂ ਦੇ ਬਜ਼ੁਰਗਾਂ ਸਬੰਧੀ ਵਿਚਾਰ। ਪਿੰਡ ਮੱਲ੍ਹੀਆਂ ਵਾਲਾ ਦੇ ਤਰਸੇਮ ਸਿੰਘ ਗਿੱਲ ਕੈਲਗਰੀ ਨੇ ਕਿਹਾ ਕਿ ਜਿੰਨ੍ਹਾਂ ਨੂੰ ਮਾਤਾ-ਪਿਤਾ ਦੀ ਕੋਈ ਫ਼ਿਕਰ ਨੀ ਹੁੰਦੀ, ਉਨ੍ਹਾਂ ਦੇ ਮਾਪੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਜਾਂਦੇ ਹਨ। ਇਸ ਤਰ੍ਹਾਂ ਮਾਂ-ਬਾਪ ਦੀ ਬੇ-ਕਦਰੀ ਹੁੰਦੀ ਹੈ ਕਿਉਂ ਕਿ ਅਜਿਹੇ ਬਜ਼ੁਰਗ ਆਪਣੇ ਬੱਚਿਆਂ ਦੇ ਹੁੰਦੇ ਹੋਏ ਵੀ ਦੁੱਖ ਭੋਗ ਰਹੇ ਹੁੰਦੇ ਹਨ ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ । ਤਰਸੇਮ ਸਿੰਘ ਗਿੱਲ ਕਨੇਡਾ ਨੇ ਕਿਹਾ ਕਿ ਸਾਨੂੰ ਆਪਣੇ ਵੱਡਿਆਂ ਮਾਣ-ਸਤਿਕਾਰ ਕਰਦੇ ਹੋਏ ਆਪਣੇ ਜਨਮ ਦਾਤਿਆਂ ਦਾ ਸਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਵਧੇਰੇ ਸਮਾਂ ਦੇ ਕੇ ਹਾਸਾ ਠੱਠਾ ਕਰਦੇ ਰਹਿਣਾ ਚਾਹੀਦਾ ਹੈ ਨਾ ਕਿ ਉਹਨਾਂ ਦੀ ਧਨ-ਦੌਲਤ ਦਾ ਪਿੱਛਾ ਨਹੀਂ ਕਰਨਾ ਚਾਹੀਦਾ। ਪਿੰਡ ਰਾਮੂੰਵਾਲਾ ਨਵਾਂ ਦੇ ਜਗਰਾਜ ਸਿੰਘ ਲੁੱਗਾ ਯੂਐੱਸਏ ਨੇ ਕਿਹਾ ਕਿ ਜਿਵੇਂ-ਜਿਵੇਂ ਮਨੁੱਖ ’ਤੇ ਬਿਰਧ ਅਵਸਥਾ ਆਉਂਦੀ ਹੈ, ਉਸ ਦਾ ਸਰੀਰ ਨਿਰਬਲ ਹੁੰਦਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਸੁਭਾਅ ਅੰਦਰ ਵੀ ਤਬਦੀਲੀ ਆ ਜਾਂਦੀ ਹੈ ਇਸ ਲਈ ਜਿਵੇਂ ਆਸੀਂ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ ਉਸ ਤਰ੍ਹਾਂ ਹੀ ਆਪਣੇ ਮਾਪੇ ਜੋ ਕਿ ਬਜ਼ੁਰਗ ਅਵਸਥਾ ਦੌਰਾਨ ਬੱਚਿਆਂ ਵਾਂਗ ਕਰਨ ਲੱਗ ਜਾਂਦੇ ਹਨ। ਇਸ ਲਈ ਆਪਣੇ ਬਜ਼ੁਰਗਾਂ ਦੀਆਂ ਬਚਪਨ ਵਰਗੀਆਂ ਪਿਆਰੀਆਂ ਵਧੀਕੀਆਂ ਨੂੰ ਬਰਦਾਸ਼ਿਤ ਕਰ ਲੈਣਾ ਚਾਹੀਦਾ ਹੈ ਤੇ ਕਦੇ ਵੀ ਬਜ਼ੁਰਗਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਕਿਉਂ ਕਿ ਬਜ਼ੁਰਗਾਂ ਦਾ ਨਿਰਾਦਰ ਰੱਬ ਦਾ ਨਿਰਾਦਰ ਹੈ । ਰਾਮੂੰਵਾਲਾ ਨਵਾਂ ਦੇ ਗੁਰਤੇਜ ਸਿੰਘ ਲਾਲੀ ਗਿੱਲ ਯੂਐੱਸਏ ਨੇ ਕਿਹਾ ਕਿ ਜਿਸ ਮਾਂ-ਬਾਪ ਨੇ ਸਾਨੂੰ ਪਾਲ-ਪੋਸ ਕੇ ਵੱਡਿਆਂ ਕੀਤਾ ਹੈ, ਸਾਨੂੰ ਸੋਹਣੀ ਜ਼ਿੰਦਗੀ ਜਿਉਣ ਦੇ ਕਾਬਲ ਕੀਤਾ ਹੈ, ਬੁਢਾਪੇ ਅੰਦਰ ਉਨ੍ਹਾਂ ਮਾਪਿਆਂ ਨੂੰ ਹੀ ਬਿਰਧ ਆਸ਼ਰਮਾਂ ਅੰਦਰ ਭੇਜ ਦੇਣਾ ਬੜੀ ਹੀ ਡੂੰਘੀ ਚਿੰਤਾ ਦਾ ਵਿਸ਼ਾ ਹੈ । ਲਾਲੀ ਗਿੱਲ ਯੂਐੱਸ ਏ ਨੇ ਕਿਹਾ ਕਿ ਮਾਪਿਆਂ ਨੂੰ ਬਿਰਧ ਆਸ਼ਰਮਾਂ ਅੰਦਰ ਭੇਜ ਕੇ ਬੰਦਾ ਆਪਣੇ ਜ਼ਿੰਦਗੀ ਦੇ ਗੁਨਾਹਾਂ