- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੌਰਾਨ ਗੱਡੀ ਪਿੱਛੇ ਖੜ੍ਹੇ ਬਜ਼ੁਰਗ ਸਰਜੀਤ ਸਿੰਘ ਘੜੀਸਦੀ ਹੋਈ ਕਾਫ਼ੀ ਦੂਰ ਤੱਕ ਲੈ ਗਈ। ਲੋਕਾਂ ਨੇ ਰੌਲਾ ਵੀ ਪਾਇਆ ਪਰ ਉਕਤ ਗੱਡੀ ਚਾਲਕ ਬਜ਼ੁਰਗ ਨੂੰ ਦਰੜ ਕੇ ਫ਼ਰਾਰ ਹੋ ਗਿਆ ਤੇ ਦੇਖਦੇ ਹੀ ਦੇਖਦੇ ਦੂਜਾ ਗੱਡੀ ਚਾਲਕ ਵੀ ਫ਼ਰਾਰ ਹੋ ਗਏ।

ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਬੀਤੀ ਸ਼ਾਮ ਮੁਗਲੂ ਪੱਤੀ ਵਿਚ ਦੋ ਵਾਹਨ ਚਾਲਕਾਂ ਦੇ ਝਗੜੇ ਕਾਰਨ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਬਜ਼ੁਰਗ ਸੁਰਜੀਤ ਸਿੰਘ ਆਪਣੀ ਸਕੂਟਰੀ ਤੇ ਡੇਅਰੀ ਵਿਚ ਦੁੱਧ ਪਾ ਕੇ ਘਰ ਨੂੰ ਪਰਤ ਰਿਹਾ ਸੀ ਤਾਂ ਅੱਗੇ ਆਹਮੋ-ਸਾਹਮਣੇ ਖੜ੍ਹੀਆਂ ਦੋ ਗੱਡੀਆਂ ਵਿਚ ਸਵਾਰ ਨੌਜਵਾਨ ਝਗੜ ਰਹੇ ਸਨ। ਝਗੜਾ ਇੰਨਾ ਵਧ ਗਿਆ ਇਕ ਚਾਲਕ ਨੇ ਆਪਣੀ ਗੱਡੀ ਬੈਕ ਗੇਅਰ ਪਾ ਕੇ ਪਿੱਛੇ ਨੂੰ ਭਜਾ ਦਿੱਤੀ। ਇਸ ਦੌਰਾਨ ਗੱਡੀ ਪਿੱਛੇ ਖੜ੍ਹੇ ਬਜ਼ੁਰਗ ਸਰਜੀਤ ਸਿੰਘ ਘੜੀਸਦੀ ਹੋਈ ਕਾਫ਼ੀ ਦੂਰ ਤੱਕ ਲੈ ਗਈ। ਲੋਕਾਂ ਨੇ ਰੌਲਾ ਵੀ ਪਾਇਆ ਪਰ ਉਕਤ ਗੱਡੀ ਚਾਲਕ ਬਜ਼ੁਰਗ ਨੂੰ ਦਰੜ ਕੇ ਫ਼ਰਾਰ ਹੋ ਗਿਆ ਤੇ ਦੇਖਦੇ ਹੀ ਦੇਖਦੇ ਦੂਜਾ ਗੱਡੀ ਚਾਲਕ ਵੀ ਫ਼ਰਾਰ ਹੋ ਗਏ। ਬਜ਼ੁਰਗ ਨੂੰ ਮੋਗਾ ਵਿਖੇ ਹਸਪਤਾਲ ਵੀ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਸੁਰਜੀਤ ਸਿੰਘ ਦੇ ਬੱਚੇ ਵਿਦੇਸ਼ ਵਿੱਚ ਹਨ ਅਤੇ ਉਹ ਆਪਣੀ ਪਤਨੀ ਨਾਲ ਮੁਗਲੂ ਪੱਤੀ ਵਿਖੇ ਰਹਿੰਦੇ ਸਨ। ਝਗੜਾ ਕਰਨ ਵਾਲੇ ਗੱਡੀ ਚਾਲਕ ਇਕ ਕਰੋਲਾ ਗੱਡੀ ਸਵਾਰ ਸਨ ਅਤੇ ਦੂਜੇ ਸਿਆਜ ਗੱਡੀ ਤੇ ਸਵਾਰ ਸਨ। ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਘਾਲ ਰਹੀ ਹੈ। ਪਤਾ ਲੱਗਾ ਹੈ ਕਿ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਨੇੜਲੇ ਪਿੰਡ ਮੰਡੀਰ ’ਚ ਵੀ ਉਕਤ ਨੌਜਵਾਨਾਂ ਦਾ ਝਗੜਾ ਹੋਇਆ ਸੀ। ਕੇਸ ਦੀ ਤਫਤੀਸ਼ ਕਰ ਰਹੇ ਥਾਣਾ ਬਾਘਾਪੁਰਾਣਾ ਦੇ ਏਐੱਸਆਈ ਜਗਤਾਰ ਸਿੰਘ ਨਾਲ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।