- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਲਾਸ਼ੀ ਵਿਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਤੇ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ, ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ, ਪਰਿਵਾਰਕ ਮੈਂਬਰ ਤੇ ਉਨ੍ਹਾਂ ਨਾਲ ਜੁੜੇ ਹੋਰ ਲੋਕ ਸ਼ਾਮਲ ਸਨ। ਈਡੀ ਦੀ ਟੀਮ ਨੇ ਡਾ. ਰਾਕੇਸ਼ ਅਰੋੜਾ ਨਾਲ ਜੁੜੇ ਇਕ ਨਸ਼ਾ ਛੁਡਾਊ ਹਸਪਤਾਲ ਦੀ ਵੀ ਤਲਾਸ਼ੀ ਲਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੋਗਾ ਜ਼ਿਲ੍ਹੇ ਵਿਚ ਸਰਕਾਰੀ ਤੇ ਸੰਸਥਾਗਤ ਜਾਇਦਾਦਾਂ ਦੇ ਕਥਿਤ ਧੋਖਾਧੜੀ ਵਾਲੇ ਐਕਵਾਇਰ ਤੇ ਜਨਤਕ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਤ ਇਕ ਮਾਮਲੇ ਸਬੰਧੀ ਬੁੱਧਵਾਰ ਨੂੰ ਪੰਜਾਬ ਦੀਆਂ ਸੱਤ ਥਾਵਾਂ ’ਤੇ ਇੱਕੋ ਸਮੇਂ ਤਲਾਸ਼ੀ ਲਈ।
ਤਲਾਸ਼ੀ ਵਿਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਤੇ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ, ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ, ਪਰਿਵਾਰਕ ਮੈਂਬਰ ਤੇ ਉਨ੍ਹਾਂ ਨਾਲ ਜੁੜੇ ਹੋਰ ਲੋਕ ਸ਼ਾਮਲ ਸਨ। ਈਡੀ ਦੀ ਟੀਮ ਨੇ ਡਾ. ਰਾਕੇਸ਼ ਅਰੋੜਾ ਨਾਲ ਜੁੜੇ ਇਕ ਨਸ਼ਾ ਛੁਡਾਊ ਹਸਪਤਾਲ ਦੀ ਵੀ ਤਲਾਸ਼ੀ ਲਈ। ਈਡੀ ਮੁਤਾਬਕ, ਇਹ ਮਾਮਲਾ ਰਾਸ਼ਟਰੀ ਰਾਜਮਾਰਗ ਨੰਬਰ 754ਏ ਦੇ ਨਿਰਮਾਣ ਲਈ ਐਕਵਾਇਰ ਕੀਤੀ ਗਈ ਸਰਕਾਰੀ ਜ਼ਮੀਨ ਨਾਲ ਸਬੰਧਤ ਹੈ। ਦੋਸ਼ ਹੈ ਕਿ ਮੁਆਵਜ਼ਾ ਫੰਡ ਜ਼ਮੀਨੀ ਮਾਲੀਆ ਰਿਕਾਰਡ ਵਿਚ ਕਥਿਤ ਤੌਰ ’ਤੇ ਜਾਅਲੀ ਇੰਤਕਾਲ ਦਰਜ ਕਰ ਕੇ ਧੋਖਾਧੜੀ ਨਾਲ ਪ੍ਰਾਪਤ ਕੀਤੇ ਗਏ ਸਨ। ਜਨਤਕ ਫੰਡਾਂ ਦੀ ਕਥਿਤ ਦੁਰਵਰਤੋਂ ਅਤੇ ਸਰਕਾਰੀ ਜਾਇਦਾਦਾਂ ਦੇ ਕਥਿਤ ਧੋਖਾਧੜੀ ਵਾਲੇ ਐਕਵਾਇਰ ਦੀ ਜਾਂਚ ਜਾਰੀ ਹੈ। ਇਸ ਮਾਮਲੇ ਵਿਚ ਪੰਜਾਬ ਪੁਲਿਸ ਵੱਲੋਂ 16 ਜੂਨ, 2024 ਨੂੰ ਐੱਫਆਈਆਰ ਨੰਬਰ 101 ਦਰਜ ਕੀਤੀ ਗਈ ਸੀ। ਇਸ ਐੱਫਆਈਆਰ ਦੇ ਆਧਾਰ ’ਤੇ ਈਡੀ ਨੇ ਮਨੀ ਲਾਂਡ੍ਰਿੰਗ ਦੀ ਜਾਂਚ ਲਈ ਇੱਕ ਈਸੀਆਈਆਰ ਦਾਇਰ ਕੀਤੀ। ਜਾਂਚ ਏਜੰਸੀ ਹੁਣ ਜਾਂਚ ਕਰ ਰਹੀ ਹੈ ਕਿ ਸਰਕਾਰੀ ਜ਼ਮੀਨੀ ਰਿਕਾਰਡਾਂ ਵਿਚ ਕਥਿਤ ਹੇਰਾਫੇਰੀ ਕਿਵੇਂ ਹੋਈ ਅਤੇ ਇਸ ਦੇ ਆਧਾਰ ’ਤੇ ਮੁਆਵਜ਼ਾ ਫੰਡ ਕਿਸ ਨੂੰ ਵੰਡੇ ਗਏ। ਫਿਲਹਾਲ ਈਡੀ ਨੇ ਤਲਾਸ਼ੀ ਦੌਰਾਨ ਬਰਾਮਦ ਕੀਤੇ ਗਏ ਦਸਤਾਵੇਜ਼ਾਂ, ਨਕਦੀ ਜਾਂ ਹੋਰ ਜਾਇਦਾਦਾਂ ਬਾਰੇ ਵੇਰਵੇ ਜਾਰੀ ਨਹੀਂ ਕੀਤੇ ਹਨ ਤੇ ਜਾਂਚ ਜਾਰੀ ਹੈ।