ਪੱਛੜੀਆਂ ਸ੍ਰੇਣੀਆਂ ਸਬੰਧੀ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਦੀ ਮੰਗ ਵਿਸ਼ਵਕਰਮਾ ਭਵਨ ਮੋਗਾ ਵਿਖੇ
Publish Date: Mon, 06 Jul 2026 03:36 PM (IST)
Updated Date: Mon, 06 Jul 2026 03:39 PM (IST)
ਵਿੱਦਿਅਕ ਤੇ ਪੇਸ਼ੇਵਰ ਸੰਸਥਾਵਾਂ ’ਚ 27 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇ : ਮੁਲਤਾਨੀ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਵਿਸ਼ਵਕਰਮਾ ਭਵਨ ਮੋਗਾ ਵਿਖੇ ਪੱਛੜੀਆਂ ਸ੍ਰੇਣੀਆਂ ਸਬੰਧੀ ਮੰਡਲ ਰਿਪੋਰਟ ਨੂੰ ਪੂਰਨ ਤੌਰ ’ਤੇ ਲਾਗੂ ਕਰਨ ਸਬੰਧੀ ਵਿਚਾਰ ਵਟਾਂਦਰਾ ਕਰਨ ਸਬੰਧੀ ਵਿਸ਼ੇਸ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਮੁਲਤਾਨੀ ਪ੍ਰਧਾਨ ਓਬੀਸੀ ਫੈੱਡਰੇਸ਼ਨ ਪੰਜਾਬ ਨੇ ਕੀਤੀ। ਮੁਲਤਾਨੀ ਨੇ ਪੱਛੜੀਆਂ ਸ੍ਰੇਣੀਆਂ ਲਈ ਬਣੀ ਮੰਡਲ ਕਮਿਸ਼ਨ ਰਿਪੋਰਟ ਨੂੰ ਪੰਜਾਬ ਵਿਚ ਲਾਗੂ ਕੀਤੇ ਜਾਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਪੰਜਾਬ ਦੀਆਂ ਸਾਰੀਆਂ ਵਿੱਦਿਅਕ ਅਤੇ ਪੇਸ਼ੇਵਰ ਸੰਸਥਾਵਾਂ ਲਈ 27 ਪ੍ਰਤੀਸਤ ਰਾਖਵਾਂ ਕਰਨ ਲਾਗੂ ਕਰਨ ਸਬੰਧੀ, ਪੰਜਾਬ ਦੇ ਸਾਰੇ ਬੋਰਡਾਂ, ਕਾਰਪੋਰੇਸ਼ਨਾਂ, ਸਰਕਾਰੀ ਸਹਾਇਤਾ ਪ੍ਰਾਪਤ ਕਰਨ ਵਾਲੇ ਵਿਭਾਗਾਂ, ਮਿਊਸੀਪਲ ਕਮੇਟੀਆਂ, ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆ, ਨਗਰ ਪੰਚਾਇਤਾਂ ਵਿਚ ਓਬੀਸੀ ਰਿਜ਼ਰਵੇਸ਼ਨ ਲਾਗੂ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਓਬੀਸੀ ਉਮੀਦਵਾਰਾਂ ਦੀਆਂ ਤਰੱਕੀਆਂ ਵਿਚ ਰਾਖਵਾਂਕਰਨ ਲਾਗੂ ਕਰਨ ਸਬੰਧੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੱਛੜੀਆਂ ਸ੍ਰੇਣੀਆਂ ਦੀਆਂ ਮੰਗਾਂ ਸਬੰਧੀ ਫੈੱਡਰੇਸ਼ਨ ਵੱਲੋਂ ਅਗਲੇ ਹਫ਼ਤੇ 7 ਜੁਲਾਈ ਨੂੰ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਬਾਰੇ ਮੰਤਰੀ ਪੰਜਾਬ ਨਾਲ ਵਿਸਥਾਰਪੂਰਵਿਕ ਮੀਟਿੰਗ ਹੋਵੇਗੀ। ਉਨ੍ਹਾਂ ਮੋਗਾ ਵਿਖੇ ਤਾਲਮੇਲ ਕਮੇਟੀ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਅਵਤਾਰ ਸਿੰਘ ਸੈਣੀ, ਰਣਜੀਤ ਸਿੰਘ ਜੱਸਲ, ਸਰਬਜੀਤ ਸਿੰਘ ਲਹਿਰੀ ਪ੍ਰਜਾਪਤੀ, ਹਰਜੀਤ ਸਿੰਘ ਰਾਮਗੜੀਆਂ, ਸਵਰਨ ਸਿੰਘ ਬਰਗਾੜੀ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਗੁਰਪ੍ਰੀਤਮ ਸਿੰਘ ਚੀਮਾਂ, ਜਸਵਿੰਦਰ ਸਿੰਘ, ਚਰਨਜੀਤ ਸਿੰਘ ਝੰਡਿਆਣਾ, ਨਿਰਮਲ ਸਿੰਘ ਮੀਨੀਆਂ ਆਦਿ ਬੁਲਾਰਿਆਂ ਨੇ ਪੱਛੜੀਆਂ ਸ੍ਰੇਣੀਆਂ ਬਾਰੇ ਮੰਡਲ ਕਮਿਸ਼ਨ ਰਿਪੋਰਟ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੱਛੜੀਆਂ ਸ੍ਰੇਣੀਆਂ ਲਈ ਬੀਸੀ ਅਤੇ ਓਬੀਸੀ ਲਈ ਵੱਖੋਂ ਵੱਖ ਸਰਟੀਫ਼ਿਕੇਟ ਦੀ ਥਾਂ ਇਕ ਹੀ ਸਰਟੀਫ਼ਿਕੇਟ ਜਾਰੀ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਓਬੀਸੀ ਲਈ ਸਾਲਾਨਾ ਆਮਦਨ ਆਮਦਨ 8,00,000 ਰੁਪੈ ਖ਼ਤਮ ਕਰਕੇ ਜਾਤੀ ਅਧਾਰਿਤ ਸਰਟੀਫ਼ਿਕੇਟ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਓਬੀਸੀ ਭਾਈਚਾਰਿਆਂ ਲਈ ਇਕ ਵੱਖਰਾ ਮੰਤਰਾਲਾ ਸਥਾਪਤ ਕਰਨਾ ਚਾਹੀਦਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਓਬੀਸੀ ਵਿਦਿਆਰਥੀਆਂ ਦੀਆਂ ਫੀਸਾਂ ਦਾ ਢਾਂਚਾ, ਐੱਸਸੀ/ਐੱਸਟੀ ਵਿਦਿਆਰਬੀਆਂ ਦੇ ਬਰਾਬਰ ਹੋਣਾ ਚਾਹੀਦਾ ਹੈ। ਮੰਚ ਦਾ ਸੰਚਾਲਨ ਕਰਦਿਆਂ ਹਰਨੇਕ ਸਿੰਘ ਰੋਡੇ ਨੇ ਪੱਛੜੀਆਂ ਸ੍ਰੇਣੀਆਂ ਨੂੰ ਦਰਪੇਸ ਸਮੱਸਿਆਵਾਂ ਦਾ ਜ਼ਿਕਰ ਕੀਤਾ। ਹਰਮੇਲ ਸਿੰਘ ਡਰੋਲੀ ਭਾਈ ਪ੍ਰਧਾਨ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਨੇ ਸਾਮਲ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੀਆਂ ਪੱਛੜੀਆਂ ਸ੍ਰੇਣੀਆਂ ਨੂੰ ਆਪਣੇ ਹੱਕਾਂ ਲਈ ਇਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ। ਇਸ ਮੌਕੇ ਸੁਖਦੈਨ ਸਿੰਘ ਰਾਮੂੰਵਾਲੀਆ, ਜਗੀਰ ਸਿੰਘ ਖੋਖਰ, ਹਰਜੀਤ ਸਿੰਘ ਠੇਕੇਦਾਰ, ਗੁਰਚਰਨ ਸਿੰਘ ਰਾਏ, ਐੱਸਡੀਓ, ਗੁਰਪ੍ਰੀਤ ਸਿੰੰਘ ਕੰਬੋ ਮੁੱਖ ਸੇਵਾਦਾਰ, ਗੁਰਦੁਆਰਾ ਨਾਮਦੇਵ ਭਵਨ ਮੋਗਾ, ਮਨਜੀਤ ਸਿੰਘ ਮੰਡੀਰਾਂ. ਹਰਪਾਲ ਸਿੰਘ ਸਹਾਰਨ, ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ ਸਮਾਜ ਸੇਵਾ ਸੋਸਾਇਟੀ ਮੋਗਾ, ਮਨਜੀਤ ਸਿੰਘ ਮਿੰਦੀ ਹਿੰਮਤ ਸਿੰਘ ਜੱਬਲ, ਕੇਵਲ ਸਿੰਘ ਜੱਬਲ, ਗੁਰਜੰਟ ਸਿੰਘ, ਰਾਜਾ ਸਿੰਘ ਭਾਰਤ ਵਾਲੇ, ਗਿਆਨ ਸਿੰਘ, ਪ੍ਰੀਤਮ ਸਿੰਘ ਪ੍ਰਧਾਨ ਕਾਰਪੇਟਰ, ਅਮ੍ਰਿਤਪਾਲ ਸਿੰਘ, ਨਛੱਤਰ ਸਿੰਘ ਡਾਲਾ, ਵਿਕਰਮਜੀਤ ਸਿੰਘ ਪੱਤੋ, ਮੋਹਨ ਸਿੰਘ, ਰਣਜੀਤ ਸਿਘ ਮਾਲਵਾ ਅਤੇ ਸਾਧੂ ਸਿੰਘ ਆਰੇਵਾਲਾ ਅਦਿ ਮੌਜੂਦ ਸਨ।