- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਚੋਣਾਂ ਨੂੰ ਲੈਕੇ ਹਲਕਾ ਨਿਹਾਲ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਵਿਧਾਨ ਸਭਾ ਚੋਣਾਂ ਨੂੰ ਲੈਕੇ ਹਲਕਾ ਨਿਹਾਲ ਸਿੰਘ ਵਾਲਾ ਵਿਚ ਭਾਜਪਾ ਦੇ ਹਲਕਾ ਇੰਚਾਰਜ ਮੁਖਤਿਆਰ ਸਿੰਘ ਸੰਧੂ ਵੱਲੋਂ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਲੋਕਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨਿਹਾਲ ਸਿੰਘ ਵਾਲਾ ਸ਼ਹਿਰੀ, ਹਲਕਾ ਨਿਹਾਲ ਸਿੰਘ ਵਾਲਾ ਦਿਹਾਤੀ ਅਤੇ ਸਰਕਲ ਰੌਂਤਾ ਵਿਚ ਮੀਟਿੰਗਾਂ ਕੀਤੀਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਖਤਿਆਰ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਵਿਚ ਭਾਜਪਾ ਦਿਨੋਂ ਦਿਨ ਮਜ਼ਬੂਤੀ ਵੱਲ ਵਧ ਰਹੀ ਹੈ ਕਿਉਂਕਿ ਹਲਕੇ ਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਰਵਾਏ ਦੇਸ ਵਿਆਪੀ ਵਿਕਾਸ ਕਾਰਜ ਅਤੇ ਹਰ ਵਰਗ ਲਈ ਬਣਦੀਆਂ ਬੁਨਿਆਦੀ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਵਿਚ ਦੇਸ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਰਗੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਅਤੇ ਸਾਲ 2027 ਦੀਆਂ ਚੋਣਾਂ ਵਿਚ ਭਾਜਪਾ ਆਪਣੀ ਸਰਕਾਰ ਬਣਾਏਗੀ। ਸੰਧੂ ਨੇ ਦੱਸਿਆ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਿਬੀਨ ਵੀ ਅੱਜ 21 ਜੂਨ ਤੋਂ ਲੈਕੇ ਤਿੰਨ ਦਿਨਾਂ ਲਈ ਪੰਜਾਬ ਦੌਰੇ ਤੇ ਹਨ ਅਤੇ ਉਨ੍ਹਾਂ ਦੀ ਆਮਦ 2027 ਦੀਆਂ ਚੋਣਾਂ ਲਈ ਅਹਿਮ ਮੰਨੀ ਜਾ ਰਹੀ ਹੈ। ਇਸ ਮੌਕੇ ਨਿਹਾਲ ਸਿੰਘ ਵਾਲਾ ਮੰਡਲ ਵਿਚ ਮੰਡਲ ਪ੍ਰਧਾਨ ਸੁਖਵਿੰਦਰ ਸਿੰਘ, ਪਵਨ ਕੁਮਾਰ ਗੋਇਲ, ਮੇਜਰ ਸਿੰਘ ਸੈਦੋ, ਬੂਟਾ ਸਿੰਘ ਸੈਦੋ, ਰਮਨ ਪੁਰੀ, ਬਲਜੀਤ ਸ਼ਰਮਾ, ਕੌਂਸਲਰ ਲਾਭ ਸਿੰਘ, ਹਰਨੇਕ ਸਿੰਘ, ਹਰਜਿੰਦਰ ਸਿੰਘ ਰਣਸੀਂਹ ਕਲਾਂ, ਸਾਮ ਲਾਲ ਜਨਰਲ ਸਕੱਤਰ, ਹਰਪ੍ਰੀਤ ਸਿੰਘ ਕੈਂਥ, ਲਛਮਣ ਸਿੰਘ ਧੂੜਕੋਟ ਰਣਸੀਂਹ, ਦਿਹਾਤੀ ਮੰਡਲ ਵਿਚ ਵਿਨੋਦ ਕੁਮਾਰ, ਮਨਦੀਪ ਸਿੰਘ ਬਿਲਾਸਪੁਰ, ਹਰਿੰਦਰ ਸਿੰਘ ਸੇਖੋਂ, ਜਸਪ੍ਰੀਤ ਸਿੰਘ ਲੋਹਾਰਾ, ਸੋਨੀ ਭੱਟੀ, ਜਗਤਾਰ ਸਿੰਘ ਭਾਗੀਕੇ, ਜਗਦੀਸ਼ ਸਿੰਘ, ਟੋਨੀ ਹਿੰਮਤਪੁਰਾ, ਲਖਵੀਰ ਸਿੰਘ ਲੋਹਾਰਾ ਕਿਸਾਨ ਮੋਰਚਾ, ਗੁਰਦੇਵ ਸਿੰਘ ਭਾਗੀਕੇ ਅਤੇ ਰੌਂਤਾ ਮੰਡਲ ਵਿਚ ਮੰਡਲ ਪ੍ਰਧਾਨ ਐਡਵੋਕੇਟ ਤਰਨਜੀਤ ਸਿੰਘ, ਬਲਜੀਤ ਸਿੰਘ ਬੁੱਰਜ ਦੁੱਨਾ, ਨਛੱਤਰ ਸਿੰਘ, ਸਿਕੰਦਰ ਸਿੰਘ ਖਾਈ, ਜਸਪਾਲ ਸਿੰਘ ਜਨਰਲ ਸਕੱਤਰ, ਸੰਮੀ ਘੋਲੀਆ ਖੁਰਦ ਯੁਵਾ ਮੋਰਚਾ, ਸਿਮਰ ਐੱਸਸੀ ਮੋਰਚਾ, ਗੁਰਦੇਵ ਸਿੰਘ ਵਾਈਸ ਪ੍ਰਧਾਨ, ਪਰਮਿੰਦਰ ਸਿੰਘ, ਗੁਰਮੀਤ ਸਿੰਘ, ਰਵੀ ਸਿੰਘ ਤੋਂ ਇਲਾਵਾ ਵਰਕਰ ਹਾਜ਼ਰ ਸਨ।