ਵੋਟਾਂ ਤੋਂ ਪਹਿਲਾਂ ਐਕਸ਼ਨ 'ਚ ਸਰਕਾਰ, ਆਪ ਵੱਲੋਂ ਮੋਗਾ ਦੇ ਪਿੰਡ ਰਣੀਆਂ ਦਾ ਸਰਪੰਚ ਪਾਰਟੀ 'ਚੋਂ ਬਰਖਾਸਤ
ਪਾਰਟੀ ਦੇ ਸਟੇਟ ਸੈਕਟਰੀ ਹਰਚੰਦ ਸਿੰਘ ਬਰਸਟ ਨੇ ਜਾਰੀ ਕੀਤੀ ਚਿੱਠੀ ਵਿੱਚ ਸਰਪੰਚ ਨੂੰ ਪਾਰਟੀ ਪ੍ਰਤੀ ਗਲਤ ਪ੍ਰਚਾਰ ਅਤੇ ਨੁਕਸਾਨ ਪਹੁੰਚਾਉਣ ਦੀਆਂ ਕਾਰਵਾਈਆਂ ਨੂੰ ਲੈ ਕੇ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ।
Publish Date: Thu, 22 Oct 2026 09:18 AM (IST)
Updated Date: Thu, 22 Oct 2026 09:21 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਰਣੀਆਂ ਦੇ ਮੌਜ਼ੂਦਾ ਸਰਪੰਚ ਰਾਜਪਾਲ ਸਿੰਘ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ।
ਪਾਰਟੀ ਦੇ ਸਟੇਟ ਸੈਕਟਰੀ ਹਰਚੰਦ ਸਿੰਘ ਬਰਸਟ ਨੇ ਜਾਰੀ ਕੀਤੀ ਚਿੱਠੀ ਵਿੱਚ ਸਰਪੰਚ ਨੂੰ ਪਾਰਟੀ ਪ੍ਰਤੀ ਗਲਤ ਪ੍ਰਚਾਰ ਅਤੇ ਨੁਕਸਾਨ ਪਹੁੰਚਾਉਣ ਦੀਆਂ ਕਾਰਵਾਈਆਂ ਨੂੰ ਲੈ ਕੇ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ।