- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲਾਇੰਸ ਕਲੱਬਜ਼ ਇੰਟਰਨੈਸ਼ਨਲ ਨਿਹਾਲ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਅਲਾਇੰਸ ਕਲੱਬਜ਼ ਇੰਟਰਨੈਸ਼ਨਲ ਨਿਹਾਲ ਸਿੰਘ ਵਾਲਾ ਵੱਲੋਂ ਲਗਾਈ ਜਾਂ ਰਹੀ ਸੱਤ ਰੋਜ਼ਾ ਰੰਗਮੰਚ ਫ਼ਿਲਮ ਐਕਟਿੰਗ ਵਰਕਸ਼ਾਪ 2026 ਦੇ ਸੱਤਵੇਂ ਆਖਰੀ ਦਿਨ ਦੀ ਸ਼ੁਰੂਆਤ ਮੈਡੀਟੇਸ਼ਨ ਕਲਾਸ ਨਾਲ 24 ਸਿਖਿਆਰਥੀਆਂ ਨਾਲ ਸ਼ੁਰੂ ਹੋਈ। ਡਾਇਰੈਕਟਰ ਸੁਖਦੇਵ ਲੱਧੜ ਦੁਆਵਾਂ ਸੱਤ ਦਿਨਾਂ ਵਿਚ ਸਿਖਾਏ ਨਵਰਸ ਅਤੇ ਸੂਖਮ ਕਲਾਵਾਂ ਦੀਆਂ ਬਰੀਕੀਆਂ ਨੂੰ ਸਮਝਕੇ ਬੱਚਿਆਂ ਨੇ ਨਵਰਸ ਉੱਤੇ ਕੰਮ ਕਰਦੇ ਹੋਏ ਖ਼ੁਦ ਕਹਾਣੀਆਂ ਲਿਖੀਆਂ ਫਿਰ ਉਨ੍ਹਾਂ ਨੂੰ ਐਕਟ ਰੂਪ ਦਿੰਦੇ ਹੋਏ ਪੇਸ਼ਕਾਰੀਆਂ ਤਿਆਰ ਕੀਤੀਆਂ। ਵਰਕਸ਼ਾਪ ਵਿਚ ਪ੍ਰਿਜ਼ਲੀਨ ਕੌਰ ਅਤੇ ਇਸ਼ਾਨਪ੍ਰੀਤ ਕੌਰ ਦਾ ਜਨਮ ਦਿਨ ਵੀ ਮਨਾਇਆ ਗਿਆ। ਇਸੇ ਦੌਰਾਨ ਮੁੱਖ ਮਹਿਮਾਨ ਪ੍ਰਧਾਨ ਡਾ ਫ਼ਕੀਰ ਮੁਹੰਮਦ, ਮੀਤ ਪ੍ਰਧਾਨ ਨਿਮਰਤ ਸੁੱਖ, ਜਰਨਲ ਸਕੱਤਰ ਸ਼ਿਵਦੇਵ ਸਿੰਘ, ਮਨਪ੍ਰੀਤ ਸਿੰਘ ਅਪੋਲੋ (ਖ਼ਜ਼ਾਨਚੀ), ਕਰਮਜੀਤ ਸਿੰਘ ਕੰਮਾ, ਗੁਰਚਰਨ ਸਿੰਘ ਰਾਜੂ ਪੱਤੋ, ਸੁਖਪਾਲ ਗਿੱਲ ਘੋਲੀਆ, ਡਾ ਗੁਰਮੇਲ ਮਾਛੀਕੇ, ਜੀਵਨ ਸਿੰਘ ਬਿਲਾਸਪੁਰ, ਨਿਰਮਲ ਸਿੰਘ ਰਣਸੀਂਹ ਕਲਾਂ, ਬਲਰਾਜ ਮੌੜ ਅਤੇ ਡਾ ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਵਰਕਸ਼ਾਪ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ। ਬੱਚਿਆਂ ਵੱਲੋਂ ਆਏ ਮਹਿਮਾਨਾਂ ਦਾ ਸੁਆਗਤ ਕਰਕੇ ਪੇਸ਼ਕਾਰੀਆਂ ਸ਼ੁਰੂ ਕੀਤੀਆਂ ਗਈਆਂ। ਕਲੇਅ ਵਰਕ ਵਿਚ ਵੱਖ-ਵੱਖ ਬੱਚਿਆਂ ਨੇ ਆਪਣੇ ਮਨਾਂ ਦੇ ਭਾਵਾਂ ਨਾਲ ਸਾਥੀਆਂ ਨੂੰ ਬੁੱਤ ਦਾ ਰੂਪ ਦੇ ਕੇ ਕਲਾਂ ਕਿਰਤਾਂ ਸਿਰਜੀਆਂ। ਸਭ ਤੋਂ ਪਹਿਲਾਂ ਕਹਾਣੀ ਪਰਿਵਾਰ ਦਾ ਪਿਆਰ ਨੂੰ ਨਾਟਕੀ ਰੂਪ ਵਿਚ ਗੁਰਮਾਨ ਸਿੰਘ, ਤਨਵੀਰ ਕੌਰ, ਖੁਸ਼ਪ੍ਰੀਤ ਕੌਰ, ਪ੍ਰਿਜ਼ਲੀਨ ਕੌਰ, ਹੇਜ਼ਲਜੋਤ ਕੌਰ ਅਤੇ ਪਰਦੀਪ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਦੂਜੀ ਪੇਸ਼ਕਾਰੀ ਕਹਾਣੀ ਲਤ ਦਾ ਅੰਜ਼ਾਮ ਨੂੰ ਨਾਟਕੀ ਰੂਪ ਵਿਚ ਪ੍ਰਭਮਾਨ ਗੋਪੀਕਾ, ਜਸਕਰਨ ਸਿੰਘ, ਰਹਿਮਤਪ੍ਰੀਤ ਕੌਰ, ਮਨਮੋਹਨ ਸਿੰਘ, ਗੁਰਮਾਨ ਗੋਪੀਕਾ ਵੱਲੋਂ ਪੇਸ਼ ਕੀਤਾ ਗਿਆ। ਤੀਜੀ ਪੇਸ਼ਕਾਰੀ ਕਹਾਣੀ ਨਸ਼ਿਆਂ ਦੇ ਅੰਜ਼ਾਮ ਨੂੰ ਨਾਟਕੀ ਰੂਪ ਵਿਚ ਏਕਮਜੋਤ ਕੌਰ, ਹਰਮਨਦੀਪ ਸਿੰਘ, ਇਸ਼ਾਨਪ੍ਰੀਤ ਕੌਰ, ਹਮਰੀਤ ਕੌਰ, ਨਵਪ੍ਰੀਤ ਗਿੱਲ ਅਤੇ ਰਾਜ ਕੌਰ ਵੱਲੋਂ ਪੇਸ਼ ਕੀਤਾ ਗਿਆ। ਚੌਥੀ ਪੇਸ਼ਕਾਰੀ ਕਹਾਣੀ ਖਿਡਾਰੀ ਨੂੰ ਨਾਟਕੀ ਰੂਪ ਵਿਚ ਗੁਰਮਾਨ ਗੋਪੀਕਾ, ਅਰਮਾਨ ਲੱਧੜ, ਹਰਮਨਦੀਪ ਸਿੰਘ, ਮਨਮੋਹਨ ਸਿੰਘ, ਜਸਕਰਨ ਸਿੰਘ ਅਤੇ ਨਵਪ੍ਰੀਤ ਗਿੱਲ ਵੱਲੋਂ ਪੇਸ਼ ਕੀਤਾ ਗਿਆ। ਹੇਜ਼ਲਜੋਤ ਕੌਰ, ਪ੍ਰਭਮਾਨ ਗੋਪੀਕਾ ਨੇ ਗੀਤ ਸੁਣਾਏ। ਬਲਕਾਰ ਸਿੰਘ, ਜਸਕਰਨ ਸਿੰਘ, ਨਵਦੀਪ ਕੌਰ ਅਤੇ ਸਹਿਜਪ੍ਰੀਤ ਕੌਰ ਨੇ ਤਸਵੀਰ ਵਰਕ ਰਾਹੀਂ ਰਸ ਭਾਵ ਦਰਸਾਏ। ਸਹਿਜਪ੍ਰੀਤ ਕੌਰ ਨੇ ਕਹਾਣੀ ਕੁੜੀ ਮੁੰਡੇ ਵਿਚ ਫਰਕ ਸੁਣਾਈ। ਪੇਸ਼ਕਾਰੀਆਂ ਤੋਂ ਉਪਰੰਤ ਡਾ ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਨੇ ਸਾਰੇ ਸਿਖਿਆਰਥੀਆਂ ਨੂੰ ਪੇਸ਼ਕਾਰੀਆਂ ਲਈ ਵਧਾਈਆਂ ਦਿੱਤੀਆਂ ਅਤੇ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਇਨਾਂ ਕਿਰਤੀ ਪਰਿਵਾਰਾਂ ਦੇ ਬੱਚਿਆਂ ਤੋਂ ਅੱਗੇ ਕਲਾ ਖੇਤਰ ਵਿਚ ਬਹੁਤ ਉਮੀਦਾਂ ਹਨ। ਪ੍ਰਧਾਨ ਫ਼ਕੀਰ ਮੁਹੰਮਦ ਨੇ ਕਿਹਾ ਕਿ ਅਜਿਹੇ ਉਪਰਾਲੇ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ ਤਾਂ ਜ਼ੋ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਇਆ ਜਾ ਸਕੇ ਅਤੇ ਬੱਚੇ ਆਪਣੇ ਅੰਦਰ ਛੁਪੀਆਂ ਕਲਾਵਾਂ ਤੇ ਕੰਮ ਕਰਕੇ ਆਪਣੀ ਕਲਾ ਨੂੰ ਨਿਖਾਰਨ, ਉਨ੍ਹਾਂ ਕਿਹਾ ਕਿ ਅਲਾਇੰਸ ਕਲੱਬਜ਼ ਇੰਟਰਨੈਸ਼ਨਲ ਨਿਹਾਲ ਸਿੰਘ ਵਾਲਾ ਹਮੇਸ਼ਾ ਵਿਲੱਖਣ ਕਾਰਜ ਕਰਦਾ ਰਹੇਗਾ, ਉਪਰੰਤ ਸਾਰੇ ਪਤਵੰਤੇ ਸੱਜਣਾ ਵੱਲੋਂ ਸਾਰੇ ਬੱਚਿਆਂ ਨੂੰ ਰੰਗਮੰਚ ਫ਼ਿਲਮ ਐਕਟਿੰਗ ਵਰਕਸ਼ਾਪ ਦੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।