- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜਿਕ ਸੇਵਾ ਦੇ ਖ਼ੇਤਰ ਵਿਚ ਸਰਗਰਮ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਸਮਾਜਿਕ ਸੇਵਾ ਦੇ ਖ਼ੇਤਰ ਵਿਚ ਸਰਗਰਮ ਇਕ ਅਨੋਖੀ ਪਹਿਲ ਮੁਸਕੂਰਾਹਟ ਸੇਵਾ ਟਰੱਸਟ ਮੋਗਾ ਵੱਲੋਂ ਵਾਲਮੀਕੀ ਮੰਦਰ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਵਾਲਮੀਕੀ ਸਭਾ ਦੀ ਨਵ-ਨਿਯੁਕਤ ਟੀਮ ਦਾ ਭਰਪੂਰ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਨਵੀਂ ਟੀਮ ਦੇ ਮੈਂਬਰਾਂ ਨੂੰ ਫੁੱਲਾਂ ਦੇ ਹਾਰ ਪਵਾ ਕੇ, ਸਿਰੋਪੇ ਭੇਟ ਕਰਕੇ ਅਤੇ ਮਿਠਾਈ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ। ਇਸ ਮੌਕੇ ਰਘੁਵੀਰ ਅਨਾਰਿਆ ਨੂੰ ਚੇਅਰਮੈਨ, ਵਿੱਕੀ ਬੋਹਤ ਨੂੰ ਡਿਪਟੀ ਚੇਅਰਮੈਨ, ਅਰੁਣ ਬੋਹਤ ਨੂੰ ਪ੍ਰਧਾਨ, ਰਾਜਕੁਮਾਰ ਗੋਲੂ ਨੂੰ ਜਨਰਲ ਸਕੱਤਰ, ਸੂਰਜ ਜਾਦੂ ਨੂੰ ਜੁਆਇੰਟ ਸਕੱਤਰ, ਅਰਜੁਨ ਕੁਮਾਰ ਪਾਂਤਮੋਲੀ ਨੂੰ ਹੈੱਡ ਕੈਸ਼ੀਅਰ ਅਤੇ ਵਿਸ਼ਾਲ ਰਾਜਪੂਤ ਨੂੰ ਜੁਆਇੰਟ ਕੈਸ਼ੀਅਰ ਵਜੋਂ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਰਾਕੇਸ਼ ਲੋਹਰਾ, ਵਿਸ਼ਾਲ ਲੋਹਰਾ ਅਤੇ ਬੋਨੀ ਨੂੰ ਵਾਈਸ ਪ੍ਰਧਾਨ, ਮਹਿੰਦਰ ਚਾਵਰੀਆ ਅਤੇ ਸਾਹਿਲ ਖੈਰਾਲੀਆ ਨੂੰ ਮੀਤ ਪ੍ਰਧਾਨ, ਅਵਿਨਾਸ਼ ਉਜੀਨਵਾਲ ਨੂੰ ਪ੍ਰੈਸ ਸਕੱਤਰ ਅਤੇ ਅਜੈ ਬੋਹਤ, ਸੇਵਕ ਰਾਮ ਫੌਜੀ, ਸਿਕੰਦਰ ਗੁੱਲੂ, ਸੁਖਪਾਲ ਸੌਦਾ, ਸੰਨੀ ਗੈਯਚੰਦ ਅਤੇ ਰਾਜੂ ਸਹੋਤਾ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ। ਟਰੱਸਟ ਦੀ ਪ੍ਰਮੁੱਖ ਨੀਰਾ ਅਗਰਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇ ਭਗਵਾਨ ਵਾਲਮੀਕਿ ਜੀ ਨਾ ਹੁੰਦੇ ਤਾਂ ਅੱਜ ਲੋਕਾਂ ਨੂੰ ਸ੍ਰੀ ਰਾਮ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਨਾ ਮਿਲਦੀ। ਭਗਵਾਨ ਵਾਲਮੀਕਿ ਜੀ ਦਾ ਸਮਾਜ ਅਤੇ ਧਾਰਮਿਕ ਇਤਿਹਾਸ ਵਿਚ ਅਮੁੱਲ ਯੋਗਦਾਨ ਹੈ।” ਉਨ੍ਹਾਂ ਕਿਹਾ ਕਿ ਸਮਾਜ ਨੂੰ ਮਹਾਨ ਵਿਅਕਤੀਆਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਅੰਤ ਵਿੱਚ ਨਵ-ਨਿਯੁਕਤ ਚੇਅਰਮੈਨ ਰਘੁਵੀਰ ਅਨਾਰਿਆ, ਪ੍ਰਧਾਨ ਅਰੁਣ ਬੋਹਤ, ਜਨਰਲ ਸਕੱਤਰ ਰਾਜਕੁਮਾਰ ਗੋਲੂ ਅਤੇ ਹੈੱਡ ਕੈਸ਼ੀਅਰ ਅਰਜੁਨ ਕੁਮਾਰ ਪਾਂਤਮੋਲੀ ਨੇ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕ ਅਨੋਖੀ ਪਹਿਲ ਮੁਸਕੁਰਾਹਟ ਸੇਵਾ ਟਰੱਸਟ ਵੱਲੋਂ ਦਿੱਤਾ ਗਿਆ ਇਹ ਮਾਨ-ਸਨਮਾਨ ਉਹ ਕਦੇ ਨਹੀਂ ਭੁੱਲਣਗੇ ਅਤੇ ਭਵਿੱਖ ਵਿਚ ਸਮਾਜ ਸੇਵਾ ਲਈ ਹੋਰ ਵੱਧ ਨਿਸ਼ਠਾ ਨਾਲ ਕੰਮ ਕਰਨਗੇ। ਇਸ ਮੌਕੇ ਹਰਬੰਸ ਲਾਲ ਸਾਗਰ, ਸ਼ਾਮ ਲਾਲ ਮਹੰਤ, ਰਾਹੁਲ ਉਜੀਨਵਾਲ, ਵਿਜੈ ਸਿੰਘ, ਸਾਹਿਲ ਉਜੀਨਵਾਲ ਐੱਮਸੀ, ਅਜੈ ਲੋਹਰਾ, ਵਿਨੋਦ ਕੁਮਾਰ ਠੇਕੇਦਾਰ, ਮਨੀ ਸਿੰਘ, ਮੋਹਿਤ ਸੌਦਾ, ਸੋਨੂ ਸਿੰਘ ਨੇਸਲੇ, ਲਾਟੀ ਧਮੀਜਾ, ਟੋਨੀ ਗਿੱਲ, ਹਰਜਿੰਦਰ ਸਿੰਘ, ਰੀਮਾ ਰਾਨੀ ਪ੍ਰਧਾਨ, ਆਸਾ ਬਿਡਲਾਨ ਅਤੇ ਆਦਿ ਧਰਮ ਸਮਾਜ ਮਹਿਲਾ ਵਿੰਗ ਮੋਗਾ ਦੇ ਹੋਰ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।