- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਾਂ ਦੀ ਮਿਹਨਤ, ਤਿਆਗ ਅਤੇ ਉਸ ਵੱਲੋਂ ਦਿੱਤੀ ਸਿੱਖਿਆ ਬੱਚਿਆਂ ਦੇ ਜੀਵਨ ਦੀ ਸਭ ਤੋਂ ਕੀਮਤੀ ਪੂੰਜੀ ਹੁੰਦੀ ਹੈ। ਮਾਤਾ ਵਿੱਦਿਆ ਕੌਰ ਨੇ ਆਪਣੇ ਪਰਿਵਾਰ ਦੀ ਬਿਹਤਰੀ ਲਈ ਜੀਵਨ ਭਰ ਮਿਹਨਤ ਕੀਤੀ ਅਤੇ ਬੱਚਿਆਂ ਨੂੰ ਤਰੱਕੀ ਕਰਨ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਵਿਧਾਇਕ ਬਿਲਾਸਪੁਰ ਦੀ ਸ਼ਖ਼ਸੀਅਤ ਦੇ ਨਿਰਮਾਣ ਵਿਚ ਮਾਤਾ ਜੀ ਦੀ ਯੋਗ ਸਰਪ੍ਰਸਤੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।

ਮਨਪ੍ਰੀਤ ਸਿੰਘ ਮੱਲੇਆਣਾ/ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ , ਨਿਹਾਲ ਸਿੰਘ ਵਾਲਾ : ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਮਾਤਾ ਵਿੱਦਿਆ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਬਿਲਾਸਪੁਰ ਦੀ ਦਾਣਾ ਮੰਡੀ ਵਿਖੇ ਹੋਇਆ। ਇਸ ਮੌਕੇ ਪੰਜਾਬ ਦੇ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਮਾਤਾ ਵਿੱਦਿਆ ਕੌਰ ਦੇ ਵਿਛੋੜੇ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਸੇਵਾ ਨੂੰ ਸਮਰਪਿਤ ਆਗੂਆਂ ਦੇ ਪਰਿਵਾਰਾਂ ਦੀ ਜ਼ਿੰਦਗੀ ਵੀ ਲੋਕਾਂ ਦੀਆਂ ਜ਼ਿੰਮੇਵਾਰੀਆਂ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਮਨਜੀਤ ਬਿਲਾਸਪੁਰ ਦਾ ਆਪਣੇ ਹਲਕੇ ਦੇ ਲੋਕਾਂ ਨਾਲ ਗੂੜ੍ਹਾ ਰਿਸ਼ਤਾ ਹੈ। ਉਹ ਚੰਡੀਗੜ੍ਹ ਦੀ ਬਜਾਏ ਆਪਣੇ ਹਲਕੇ ਵਿਚ ਲੋਕਾਂ ਵਿਚਕਾਰ ਵਧੇਰੇ ਸਮਾਂ ਬਿਤਾਉਂਦੇ ਹਨ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਹਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਾਂ ਦੀ ਮਿਹਨਤ, ਤਿਆਗ ਅਤੇ ਉਸ ਵੱਲੋਂ ਦਿੱਤੀ ਸਿੱਖਿਆ ਬੱਚਿਆਂ ਦੇ ਜੀਵਨ ਦੀ ਸਭ ਤੋਂ ਕੀਮਤੀ ਪੂੰਜੀ ਹੁੰਦੀ ਹੈ। ਮਾਤਾ ਵਿੱਦਿਆ ਕੌਰ ਨੇ ਆਪਣੇ ਪਰਿਵਾਰ ਦੀ ਬਿਹਤਰੀ ਲਈ ਜੀਵਨ ਭਰ ਮਿਹਨਤ ਕੀਤੀ ਅਤੇ ਬੱਚਿਆਂ ਨੂੰ ਤਰੱਕੀ ਕਰਨ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਵਿਧਾਇਕ ਬਿਲਾਸਪੁਰ ਦੀ ਸ਼ਖ਼ਸੀਅਤ ਦੇ ਨਿਰਮਾਣ ਵਿਚ ਮਾਤਾ ਜੀ ਦੀ ਯੋਗ ਸਰਪ੍ਰਸਤੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਪੰਜਾਬ ਮਾਮਲਿਆਂ ਦੇ ਪ੍ਰਧਾਨ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੁਨੀਆ ਵਿਚ ਮਨੁੱਖ ਭਾਵੇਂ ਕਿੰਨੀਆਂ ਵੀ ਪ੍ਰਾਪਤੀਆਂ ਕਰ ਲਵੇ ਅਤੇ ਕਿੰਨੇ ਵੀ ਉੱਚੇ ਅਹੁਦਿਆਂ ਤੱਕ ਪਹੁੰਚ ਜਾਵੇ, ਮਾਂ ਦੇ ਤੁਰ ਜਾਣ ਨਾਲ ਉਸ ਦੇ ਅੰਦਰ ਇਕ ਅਜਿਹਾ ਖ਼ਲਾਅ ਪੈਦਾ ਹੋ ਜਾਂਦਾ ਹੈ, ਜਿਸ ਨੂੰ ਕੋਈ ਵੀ ਪ੍ਰਾਪਤੀ ਭਰ ਨਹੀਂ ਸਕਦੀ। ਮਾਂ ਦੀ ਹੋਂਦ ਪੁੱਤਰ ਲਈ ਸਿਰਫ਼ ਸਹਾਰਾ ਹੀ ਨਹੀਂ, ਸਗੋਂ ਉਸ ਦੇ ਮਨ ਦੀ ਸਭ ਤੋਂ ਡੂੰਘੀ ਤਸੱਲੀ ਵੀ ਹੁੰਦੀ ਹੈ।
ਕੈਬਨਿਟ ਮੰਤਰੀ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਮਾਤਾ ਵਿੱਦਿਆ ਕੌਰ ਵਰਗੀਆਂ ਸ਼ਖ਼ਸੀਅਤਾਂ ਦੀ ਵਿਰਾਸਤ ਉਨ੍ਹਾਂ ਦੇ ਦਿੱਤੇ ਸੰਸਕਾਰਾਂ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਲੋਕਾਂ ਦੇ ਮਨਾਂ ਵਿਚ ਵਸੀਆਂ ਯਾਦਾਂ ਰਾਹੀਂ ਸਦਾ ਜਿਊਂਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਛੋੜੇ ਦੀ ਪੀੜ ਸਿਰਫ਼ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਉਨ੍ਹਾਂ ਦੇ ਪਰਿਵਾਰ ਤੱਕ ਸੀਮਤ ਨਹੀਂ, ਸਗੋਂ ਸਮੁੱਚਾ ਇਲਾਕਾ ਇਸ ਦੁੱਖ ਵਿਚ ਸ਼ਰੀਕ ਹੈ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਾਤਾ ਵਿੱਦਿਆ ਕੌਰ ਨੇ ਆਪਣੇ ਪੁੱਤਰ ਨੂੰ ਅਜਿਹੇ ਉੱਚੇ ਸੰਸਕਾਰ ਦਿੱਤੇ, ਜਿਨ੍ਹਾਂ ਸਦਕਾ ਉਹ ਅੱਜ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਰਧਾਂਜਲੀ ਸਮਾਗਮ ਵਿਚ ਲੋਕਾਂ ਦੀ ਵੱਡੀ ਸ਼ਮੂਲੀਅਤ ਵਿਧਾਇਕ ਬਿਲਾਸਪੁਰ ਪ੍ਰਤੀ ਲੋਕਾਂ ਦੇ ਪਿਆਰ ਅਤੇ ਸਾਂਝ ਦਾ ਪ੍ਰਗਟਾਵਾ ਕਰਦੀ ਹੈ। ਸਮਾਗਮ ਦੇ ਅੰਤ ਵਿਚ ਬਾਬਾ ਸਵਸਾਚਨ ਸਿੰਘ ਦੌਧਰ ਨੇ ਪਹੁੰਚੀਆਂ ਸੰਗਤਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਨੇ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਡਾ. ਬਲਬੀਰ ਸਿੰਘ, ਹਰਦੀਪ ਸਿੰਘ ਮੁੰਡੀਆਂ, ਹਰਭਜਨ ਸਿੰਘ ਈਟੀਓ, ਸੰਸਦ ਮੈਂਬਰ ਮੀਤ ਹੇਅਰ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਅਮਨਦੀਪ ਕੌਰ ਅਰੋੜਾ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਹਾਕਮ ਸਿੰਘ ਠੇਕੇਦਾਰ, ਬੁੱਧ ਰਾਮ, ਮਾਸਟਰ ਜਗਸੀਰ ਸਿੰਘ, ਡਾ. ਸੁਖਵਿੰਦਰ ਸਿੰਘ ਸੁੱਖੀ, ਗੁਰਦੀਪ ਸਿੰਘ ਰੰਧਾਵਾ, ਨਛੱਤਰਪਾਲ ਸਿੰਘ, ਗੁਰਪ੍ਰੀਤ ਸਿੰਘ ਬਣਾਂਵਾਲੀ, ਜੀਵਨ ਸਿੰਘ ਸੰਗੋਵਾਲ, ਨਰਿੰਦਰ ਕੌਰ ਭਰਾਜ, ਲਾਭ ਸਿੰਘ ਉੱਗੋਕੇ, ਸਰਵਜੀਤ ਕੌਰ ਮਾਣੂੰਕੇ, ਜਗਰੂਪ ਸਿੰਘ ਗਿੱਲ, ਨਰੇਸ਼ ਕਟਾਰੀਆ, ਫੌਜਾ ਸਿੰਘ ਸਰਾਰੀ, ਸਰਵਨ ਸਿੰਘ ਧੁਨ, ਅਸ਼ੋਕ ਪਰਾਸ਼ਰ ਪੱਪੀ, ਇੰਦਰਬੀਰ ਸਿੰਘ ਨਿੱਝਰ, ਬਰਿੰਦਰ ਕੁਮਾਰ ਮਧੇਕੇ ਜਿਲ੍ਹਾ ਪ੍ਰਧਾਨ ਚੇਅਰਮੈਨ ਜਿਲ੍ਹਾ ਪਲੈਨਿੰਗ ਬੋਰਡ ਮੋਗਾ, ਅੰਮ੍ਰਿਤਪਾਲ ਸਿੰਘ ਦੀਨਾ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ, ਪ੍ਰਧਾਨ ਜਗਦੀਪ ਸਿੰਘ ਗਟਰਾ, ਡਾ ਗੁਰਸ਼ਵਿੰਦਰ ਸਿੰਘ ਬਿਲਾਸਪੁਰ, ਗੁਰਮੇਲ ਸਿੰਘ ਮੱਦੋਕੇ ਚੇਅਰਮੈਨ, ਜਤਿੰਦਰ ਭੱਲਾ ਚੇਅਰਮੈਨ, ਠੇਕੇਦਾਰ ਮਨਦੀਪ ਸਿੰਘ ਮਾਣੂੰਕੇ, ਦਵਿੰਦਰ ਸਿੰਘ ਤਖ਼ਤੂਪੁਰਾ ਡਾਇਰੈਕਟਰ ਡੇਅਰੀ ਡਿਵੈਲਪਮੈਂਟ, ਭਗੀਰਥ ਸਿੰਘ ਗਿੱਲ, ਨਿਰਮਲ ਜੌੜਾ, ਗੀਤਕਾਰ ਬਚਨ ਬੇਦਿਲ, ਗੀਤਕਾਰ ਭਿੰਦਰ ਡੱਬਵਾਲੀ, ਸਰਪੰਚ ਹਰਜੀਤ ਸਿੰਘ ਮੀਨੀਆਂ, ਸਰਪੰਚ ਹਰਦੀਪ ਸਿੰਘ ਤਖ਼ਤੂਪੁਰਾ, ਡਾ ਹਰੀ ਚੰਦ ਨੰਗਲ, ਡਾ ਫ਼ਕੀਰ ਮੁਹੰਮਦ, ਬਾਬਾ ਦੀਪਕ ਸਿੰਘ ਦੌਧਰ, ਸਰਪੰਚ ਜਗਤਾਰ ਸਿੰਘ ਕੂੰਨਰ ਬੁੱਟਰ, ਸੱਤਪਾਲ ਭੋਲਾ, ਗਰੀਨ ਵੈਲੀ ਕੌਨਵੈਂਟ ਸਕੂਲ ਨਿਹਾਲ ਸਿੰਘ ਵਾਲਾ, ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ, ਐੱਮਜੀ ਕੌਨਵੈਂਟ ਸਕੂਲ ਹਿੰਮਤਪੁਰਾ, ਰਾਇਲ ਕੌਨਵੈਂਟ ਸਕੂਲ ਨਿਹਾਲ ਸਿੰਘ ਵਾਲਾ, ਦਸ਼ਮੇਸ਼ ਪਬਲਿਕ ਸਕੂਲ ਬਿਲਾਸਪੁਰ, ਗੁਰੂ ਨਾਨਕ ਪਬਲਿਕ ਸਕੂਲ ਬਿਲਾਸਪੁਰ, ਭਾਈ ਵੀਰ ਮੈਮੋਰੀਅਲ ਪਬਲਿਕ ਸਕੂਲ ਨੱਥੂਵਾਲਾ ਗਰਬੀ, ਐੱਮਐੱਲਡੀ ਸਕੂਲ ਤਲਵੰਡੀ ਕਲਾਂ, ਚੇਅਰਮੈਨ ਪਰਮਜੀਤ ਸਿੰਘ ਭੁੱਲਰ, ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਚੇਅਰਮੈਨ ਰਵੀ ਸ਼ਰਮਾ, ਜਸਵੀਰ ਸਿੰਘ ਰਣੀਆਂ ਪ੍ਰਧਾਨ ਸੈਲਰ ਐਸੋਸੀਏਸ਼ਨ, ਜੀਵਨ ਐੱਮਸੀ ਬੱਧਨੀ ਕਲਾਂ, ਪ੍ਰਿਤਪਾਲ ਗਰਗ, ਅਮਨਦੀਪ ਸਿੰਘ ਸਿੱਧੂ ਜਗਰਾਜ ਸਿੰਘ ਜਾਜੀ, ਨੰਬਰਦਾਰ ਬਲਜਿੰਦਰ ਮਾਨ ਗੁਰਪ੍ਰੀਤ ਸਿੰਘ ਗੋਰਾ ਇਕਾਈ ਪ੍ਰਧਾਨ ਲੋਪੋਂ, ਬਲਜਿੰਦਰ ਸਿੰਘ ਪੰਚ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਸੁਖਰਾਜ ਸਿੰਘ ਭੋਲਾ, ਪੰਚ ਜਗਮੀਤ ਸਿੰਘ ਰਣੀਆਂ ਬਲਾਕ ਪ੍ਰਧਾਨ, ਚੇਅਰਮੈਨ ਅਮਨ ਪੰਡੋਰੀ, ਸਾਬਕਾ ਐੱਸਪੀ ਮੁਖਤਿਆਰ ਸਿੰਘ, ਡੀਸੀ ਸਾਗਰ ਸੇਤੀਆ, ਐੱਸਐੱਸਪੀ ਸਰਤਾਜ ਸਿੰਘ ਚਾਹਲ, ਡਾ ਜਗਤਾਰ ਸਿੰਘ ਸੇਖੋਂ, ਡਾ ਜਗਮੋਹਣ ਸਿੰਘ, ਡਾ ਜਗਜੀਤ ਸਿੰਘ, ਡਾ ਪਰਮਿੰਦਰ ਪਾਠਕ, ਗੁਲਸ਼ਨ ਛਾਬੜਾ, ਸੰਨੀ ਆਹਲੂਵਾਲੀਆ, ਚੇਅਰਮੈਨ ਪ੍ਰਮਿੰਦਰ ਸਿੰਘ, ਸਰਬਜੀਤ ਭੱਟੀ, ਕੁਲਦੀਪ ਲੋਹਟ, ਸਵਰਨ ਸਿੰਘ ਟਹਿਣਾ, ਜਸਪ੍ਰੀਤ ਸਿੰਘ ਮਿੰਟੂ, ਪ੍ਰੋ. ਜਸਪਾਲਜੀਤ ਸਿੰਘ, ਗੀਤਕਾਰ ਬਚਨ ਬੇਦਿਲ, ਅਮਰਜੀਤ ਸੰਦੋਆ ਸਾਬਕਾ ਵਿਧਾਇਕ, ਮੁਖਤਿਆਰ ਸਿੰਘ ਐੱਸਪੀ ਅਤੇ ਹੋਰ ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਮਾਤਾ ਵਿੱਦਿਆ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ।