- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਘੱਲ ਕਲਾਂ : ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਮੋਗਾ ਵੱਲੋਂ ਜ਼ਿਲ੍ਹੇ ਦੀ ਵਿਸਥਾਰੀ ਮੀਟਿੰਗ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਨਿਰਭੈਅ ਸਿੰਘ ਢੁੱਡੀਕੇ, ਸੂਬਾ ਕਮੇਟੀ ਮੈਬਰ ਚਮਕੌਰ ਸਿੰਘ ਰੋਡੇ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਬੁਲਾਰਿਆ ਨੇ ਦੱਸਿਆ ਕਿ ਸੰਸਾਰ ਵਿਚ ਅਮਰੀਕਾ ਆਪਣੇ ਮੁਨਾਫ਼ੇ ਲਈ ਭਾਰਤ ਉੱਪਰ ਦਬਾਅ ਪਾ ਕੇ ਇੱਥੋਂ ਦੇ ਖੇਤੀ ਅਤੇ ਡੇਅਰੀ ਸੈਕਟਰ ਨੂੰ ਤਬਾਹ ਕਰਕੇ ਆਪਣੀਆਂ ਖੇਤੀ ਵਸਤਾਂ ਅਤੇ ਪੈਕਿੰਗ ਵਾਲਾ ਦੁੱਧ ਭਾਰਤ ਵਿਚ ਲਿਆ ਕੇ ਸਸਤੇ ਰੇਟਾਂ ਉੱਤੇ ਵੇਚੇਗਾ, ਜਿਸ ਕਰਕੇ ਮਹਿੰਗਾਈ ਦੀ ਮਾਰ ਝੱਲ ਰਹੇ ਲੋਕ ਇਕ ਵਾਰ ਤਾਂ ਸਸਤੇ ਸਮਾਨ ਨੂੰ ਲੈਣ ਲਈ ਜਾਣਗੇ ਪਰ ਜਦੋਂ ਆਪਣੇ ਦੇਸ਼ ਦੇ ਕਿਸਾਨਾਂ ਦੀ ਖੇਤੀ ਵਸਤਾਂ ’ਤੇ ਦੁੱਧ ਨਾ ਵਿਕੇਗਾ, ਉਹ ਖ਼ਤਮ ਹੋ ਜਾਣਗੇ ਤੇ ਬਾਅਦ ਵਿਚ ਵਿਦੇਸ਼ੀ ਕੰਪਨੀਆਂ ਆਪਣੀਆਂ ਵਸਤਾਂ ਦੀਆਂ ਕੀਮਤਾਂ ਮਨ ਮਰਜ਼ੀ ਨਾਲ ਤੈਅ ਕਰਨਗੀਆਂ। ਜਿਸ ਕਰਕੇ ਮਹਿੰਗਾਈ ਬਹੁਤ ਹੱਦ ਤੱਕ ਵੱਧ ਜਾਵੇਗੀ। ਇਸ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ 22 ਜੁਲਾਈ ਨੂੰ ਬੀਜੇਪੀ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਬੀਜੇਪੀ ਦੇ ਲੀਡਰਾਂ ਦੇ ਘਰਾਂ ਦਾ ਘਿਰਾਓ ਅਤੇ ਟੋਲ ਪਲਾਜ਼ੇ ਰੋਕ ਕੇ ਕੀਤਾ ਜਾਵੇਗਾ। ਮੋਗੇ ਜ਼ਿਲ੍ਹੇ ਵਿਚ ਕਿਰਤੀ ਕਿਸਾਨ ਯੂਨੀਅਨ ਦੇ 5 ਬਲਾਕ ਹਨ ਜੋ ਕਿ ਵੱਖ-ਵੱਖ ਥਾਂਵਾਂ ’ਤੇ ਪ੍ਰਦਰਸ਼ਨ ਕਰਨਗੇ, ਮੋਗਾ 2 ਬਲਾਕ ਖੁਖਰਾਣਾ ਟੋਲ ਪਲਾਜ਼ਾ ਰੋਕੇਗਾ, ਬਲਾਕ ਧਰਮਕੋਟ ਵੱਲੋਂ ਕਮਾਲ ਕੇ ਟੋਲ ਪਲਾਜ਼ਾ ਰੋਕੇਗਾ, ਬਾਕੀ ਦੇ ਬਲਾਕ ਬੀਜੇਪੀ ਦੇ ਘਿਰਾਓ ਕਰਨ ਲਈ ਉਨ੍ਹਾਂ ਦੇ ਘਰ ਅੱਗੇ ਲੱਗਣ ਵਾਲੇ ਧਰਨੇ ਵਿਚ ਜੱਥੇਬੰਦੀ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਜਸਪਾਸ ਸਿੰਘ ਪੁਰਾਣੇ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਜ਼ਿਲ੍ਹਾ ਵਿੱਤ ਸਕੱਤਰ ਛਿੰਦਰਪਾਲ ਕੌਰ ਰੋਡੇ ਖੁਰਦ, ਜ਼ਿਲ੍ਹਾ ਪ੍ਰੈੱਸ ਸਕੱਤਰ ਤੀਰਥਵਿੰਦਰ ਸਿੰਘ ਘੱਲ ਕਲਾਂ, ਸਹਾਇਕ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ ਬਲਾਕ ਪ੍ਰਧਾਨ ਮੋਗਾ 2, ਬੇਅੰਤ ਸਿੰਘ ਮੱਲੇਆਣਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਬੂਟਾ ਸਿੰਘ ਤਖਾਣਵੱਧ ਬਲਾਕ ਪ੍ਰਧਾਨ ਮੋਗਾ 1, ਅਵਤਾਰ ਸਿੰਘ ਡਾਲਾ, ਅਜਮੇਰ ਸਿੰਘ ਛੋਟਾ ਘਰ ਬਲਾਕ ਪ੍ਰਧਾਨ ਬਾਘਾ ਪੁਰਾਣਾ, ਨਿਰਮਲ ਸਿੰਘ ਕਾਲੀਏ ਵਾਲਾ, ਨਾਜਰ ਸਿੰਘ ਖਾਈ, ਬਲਕਰਨ ਸਿੰਘ ਵੈਰੋਕੇ ,ਬਲਵਿੰਦਰ ਸਿੰਘ ਧਰਮ ਸਿੰਘ ਵਾਲਾ, ਜਗਵਿੰਦਰ ਕੌਰ ਅਤੇ ਲਖਵੀਰ ਸਿੰਘ ਆਦਿ ਹਾਜ਼ਰ ਸਨ।