- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਜਦ ਅੱਜ ਸਿਵਲ ਸਰਜਨ ਵੱਲੋਂ ਪਰਵਿੰਦਰ ਸਿੰਘ ਦੀ ਲਾਸ਼ ਦਿਖਾਈ ਗਈ ਅਤੇ ਝੋਟੇ ਦੇ ਦਰਸ਼ਨ ਕੀਤੇ। ਮੈਂ ਉਸ ਨੂੰ ਮੱਥਾ ਟੇਕਿਆ ਹੈ। ਦੁਨੀਆ ’ਚ ਉਸ ਨੇ ਪਰਿਵਾਰ ਦਾ ਨਾਮ ਕੀਤਾ ਹੈ ਅਤੇ ਨਸ਼ਿਆਂ ਖ਼ਿਲਾਫ਼ ਲੜਾਈ ਲੜੀ ਹੈ। ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਨੇ ਵੀ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਅਤੇ ਸੰਘਰਸ਼ ਕਮੇਟੀ ਵੱਲੋਂ ਲਗਾਏ ਧਰਨੇ ’ਚ ਸ਼ਮੂਲੀਅਤ ਕਰਦਿਆਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ‘ਮੈਂ ਕਿਉਂ ਰੋਵਾਂ, ਮੇਰਾ ਪੁੱਤ ਅਮਰ ਸ਼ਹੀਦ ਹੈ‘ ਝੋਟੇ ਦੇ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਵੁਕ ਹੁੰਦਿਆਂ ਇਹ ਬਿਆਨ ਦਿੱਤਾ। ਪਰਵਿੰਦਰ ਸਿੰਘ ਝੋਟੇ ਦੀ ਦੇਹ ਖਰਾਬ ਹੋਣ ਦੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਪੰਜਾਬ ਦੇ ਧੀਆਂ ਪੁੱਤਾਂ ਲਈ ਲੜਿਆ ਹੋਵੇ। ਉਸ ਦੀ ਦੇਹ ਕਿਵੇਂ ਖ਼ਰਾਬ ਹੋ ਜਾਵੇਗੀ, ਅਜਿਹਾ ਨਹੀਂ ਹੋਵੇਗਾ। ਦੋ ਸਾਲ ਨਹੀਂ ਖਰਾਬ ਹੋਵੇਗੀ। ਜਦ ਤੱਕ ਸੀਬੀਆਈ ਜਾਂਚ ਨਹੀਂ ਹੁੰਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਆਉਣਗੇ ਅਤੇ ਕੱਲ੍ਹ ਬਿਆਨ ਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਦ ਅੱਜ ਸਿਵਲ ਸਰਜਨ ਵੱਲੋਂ ਪਰਵਿੰਦਰ ਸਿੰਘ ਦੀ ਲਾਸ਼ ਦਿਖਾਈ ਗਈ ਅਤੇ ਝੋਟੇ ਦੇ ਦਰਸ਼ਨ ਕੀਤੇ। ਮੈਂ ਉਸ ਨੂੰ ਮੱਥਾ ਟੇਕਿਆ ਹੈ। ਦੁਨੀਆ ’ਚ ਉਸ ਨੇ ਪਰਿਵਾਰ ਦਾ ਨਾਮ ਕੀਤਾ ਹੈ ਅਤੇ ਨਸ਼ਿਆਂ ਖ਼ਿਲਾਫ਼ ਲੜਾਈ ਲੜੀ ਹੈ। ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਨੇ ਵੀ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਅਤੇ ਸੰਘਰਸ਼ ਕਮੇਟੀ ਵੱਲੋਂ ਲਗਾਏ ਧਰਨੇ ’ਚ ਸ਼ਮੂਲੀਅਤ ਕਰਦਿਆਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਕਮੇਟੀ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਅਤੇ ਮਾਨਸਾ ਪ੍ਰਧਾਨ ਦਰਸ਼ਨ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਰਕਾਰਾਂ ਨੂੰ ਕੋਸਿਆ। ਝੋਟੇ ਦੇ ਪਰਿਵਾਰ ਦਾ ਸਾਥ ਹਰ ਕੋਈ ਦੇ ਰਿਹਾ ਹੈ। ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਹੋਰ ਰਾਜਾਂ ਤੋਂ ਲੋਕ ਆ ਰਹੇ ਹਨ।
---
ਗੁਰੂ ਦੀ ਬਾਣੀ ਪੜ੍ਹਨ ਵਾਲਾ ਅਸਲੀ ਪੰਜਾਬੀ ਸੀ ਪਰਵਿੰਦਰ : ਬੱਬੂ ਮਾਨ
ਧਰਨੇ ਦੇ ਛੇਵੇਂ ਦਿਨ ਅੱਜ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਸ਼ਮੂਲੀਅਤ ਕੀਤੀ ਤੇ ਝੋਟੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਰਵਿੰਦਰ ਗੁਰੂ ਦੀ ਬਾਣੀ ਪੜ੍ਹਨ ਵਾਲਾ ਅਸਲੀ ਪੰਜਾਬੀ ਸੀ ਜੋ ਕਿ ਨਸ਼ੇ ਖ਼ਿਲਾਫ਼ ਲੜਾਈ ਲੜਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ। ਪਰਵਿੰਦਰ ਝੋਟੇ ਵੱਲੋਂ ਲਾਈ ਗਈ ਚਿਣਗ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਇਥੇ ਧਰਨੇ ਵਿੱਚ ਸੈਲਫ਼ੀ ਖਿੱਚਣ ਵਾਲਿਆਂ ਦੀ ਕੋਈ ਥਾਂ ਹੋਣੀ ਨਹੀਂ ਚਾਹੀਦੀ। ਨਸ਼ੇ ਦੀ ਅਲਾਮਤ ਘਰ-ਘਰ ਦਖ਼ਲ ਦੇ ਚੁੱਕੀ ਹੈ। ਪਰਵਿੰਦਰ ਨੇ ਇੱਕ ਸੁਨੇਹਾ ਦਿੱਤਾ ਹੈ ਕਿ ਆਪਾਂ ਨਸ਼ੇ ਖ਼ਿਲਾਫ਼ ਇਕੱਠੇ ਹੋ ਕੇ ਲੜੀਏ ਅਤੇ ਨਸ਼ੇ ਦੀ ਅਲਾਮਤ ਨੂੰ ਖ਼ਤਮ ਕਰੀਏ। ਉਨ੍ਹਾਂ ਪੰਜਾਬ ਦੇ ਤਾਜ਼ਾ ਹਾਲਾਤ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਸੱਥਾਂ ਵਿੱਚ ਬੈਠਣਾ ਅਸੀਂ ਛੱਡ ਚੁੱਕੇ ਹਾਂ ਅਤੇ ਪੰਜਾਬੀ ਇਕੱਲੇ ਹੋ ਰਹੇ ਹਨ। ਲੋੜ ਹੈ ਸਾਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਤਾਂ ਜੋ ਕੋਈ ਹੋਰ ਪੰਜਾਬੀ ਆਪਣੀ ਜਾਨ ਨਾ ਗਵਾਏ।
---
: ਸਿਮਰਨਜੀਤ ਮਾਨ
ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਦੇ ਖ਼ਿਲਾਫ਼ ਲੜਿਆ ਹੈ ਅਤੇ ਉਸ ਨੇ ਇਸ ਲਈ ਜਾਨ ਦਿੱਤੀ ਹੈ। ‘ਆਪ’ ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਹੈ। ਜੇਕਰ ਆਪ ਨੂੰ ਸੱਤਾ ਵਿੱਚ ਲਿਆਂਦਾ ਤਾਂ ਅੱਜ ਇਸ ਲਈ ਪੰਜਾਬ ਦੇ ਹਾਲਾਤ ਅਜਿਹੇ ਹੋਏ ਹਨ। ਪੰਜਾਬ ਦੇ ਲੋਕਾਂ ਨੂੰ ਪੰਜਾਬ ਬਾਰੇ ਸੋਚ ਕੇ ਵੋਟ ਪਾਉਣੀ ਚਾਹੀਦੀ ਹੈ। ਪੰਜਾਬ ਦੇ ਹਿੱਤ ’ਚ ਜੋ ਲੋਕ ਹਨ, ਉਨ੍ਹਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ।