- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਅਤੇ ਉਨ੍ਹਾਂ ਦੀ ਧਰਮ ਪਤਨੀ ਦੀ 16ਵੀਂ ਬਰਸੀ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਾਰੇ ਪੰਜਾਬ ਵਿੱਚ ਮਨਾਈ ਗਈ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਸ ਕੜੀ ਤਹਿਤ ਮਾਨਸਾ ਜ਼ਿਲ੍ਹੇ ਵਿੱਚ ਬਾਬਾ ਸਿੱਧ ਭੋਇੰ ਗੁਰੂ ਘਰ ਲੱਲੂਆਣਾ ਵਿਖੇ ਮਨਾਈ ਗਈ, ਜਿਸ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਵੀ ਵਿਸੇਸ਼ ਤੌਰ ’ਤੇ ਪਹੁੰਚ ਕਿ ਸ਼ਰਧਾ ਦੇ ਫੁੱਲ ਭੇਂਟ ਕੀਤੇ। ਵੱਖ ਵੱਖ ਬੁਲਾਰਿਆ ਨੇ ਬੋਲਦਿਆਂ ਦੱਸਿਆ ਕਿ ਬਲਕਾਰ ਸਿੰਘ ਡਕੌਂਦਾ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਸੰਬੋਧਨ ਕਰਦਿਆ ਦੱਸਿਆ ਕਿ ਬਲਕਾਰ ਸਿੰਘ ਡਕੌਂਦਾ ਉਹ ਇਨਸਾਨ ਸਨ, ਜਿੰਨ੍ਹਾਂ ਨੇ ਛੋਟੀ ਕਿਸਾਨੀ ਦੇ ਮਾਲਕ ਸਨ। ਉਨ੍ਹਾ ਨੇ ਕਿਸਾਨੀ ਦੇ ਨਾਲ-ਨਾਲ ਡਾਕਟਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਤੇ ਨਾਲੋ ਨਾਲ ਦੱਬੇ ਕੁਚਲੇ ਪੀੜਤ ਜਨਤਾ ਦੀ ਸੇਵਾ ਕਰਨ ਵਿੱਚ ਹਿੱਸਾ ਪਾਇਆ ਅਤੇ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਬਲਕਾਰ ਸਿੰਘ ਡਕੌਂਦਾ ਨੇ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਇੱਕੋ ਪਲੇਟਫ਼ਾਰਮ ਤੇ ਇੱਕਠੀਆਂ ਕਰਕੇ ਸਯੁੰਕਤ ਕਿਸਾਨ ਮੋਰਚਾ ਇੱਕਠਾ ਕੀਤਾ। ਉਨ੍ਹਾਂ ਦੀ ਸੋਚ ਨੂੰ ਵੇਖ ਕਿ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਸ ਕਰਕੇ ਉਨ੍ਹਾਂ ਤੇ 24 ਘੰਟੇ ਸਰਕਾਰਾਂ ਵੱਲੋਂ ਅੱਖ ਰੱਖ ਕੇ ਉਨ੍ਹਾਂ ਤੇ ਗੱਡੀ ਚੜਾਉਣ ਦਾ ਉਪਰਾਲਾ ਕਰਕੇ ਦੋਹਾਂ ਪਤੀ, ਪਤਨੀ ਨੂੰ ਸ਼ਹੀਦ ਕੀਤਾ। ਜਿਨ੍ਹਾਂ ਦੀ ਅੰਤਿਮ ਅਰਦਾਸ ਮੌਕੋ ਜੱਥੇਬੰਦੀ ਵੱਲੋਂ ਬਲਕਾਰ ਸਿੰਘ ਡਕੌਂਦਾ ਦੇ ਪਿੰਡ ਦੇ ਨਾਮ ਜੱਥੇਬੰਦੀ ਦਾ ਨਾਮ ਭਾਰਤੀ ਕਿਸਾਨ ਯੂਨੀਅਨ ਤੋਂ ਬਦਲ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਰੱਖਿਆ ਗਿਆ, ਜੋ ਕਿ ਬਲਕਾਰ ਸਿੰਘ ਡਕੌਂਦਾ ਦੀ ਸੋਚ ਨੂੰ ਲੈ ਕੇ ਬੁਲੰਦੀਆਂ ਛੂਹ ਰਹੀ ਹੈ। ਇਸ ਮੌਕੇ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਫ਼ਿਲਮ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਹੈ। ਅਸਲ ਵਿੱਚ ਇਹ ਉਹ ਲੋਕਾਂ ਤੇ ਜਿਹੜੀ ਢੁਕਵੀਂ ਕਹਾਣੀ ਹੈ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੁੰਦੀ। ਅਸੀਂ ਇਸ ਫ਼ਿਲਮ ਦੇ ਹੱਕ ਵਿੱਚ ਹਾਂ। ਇਹ ਫ਼ਿਲਮ ਹਰ ਪਿੰਡ ਵਿੱਚ ਦਿਖਾਉਣੀ ਚਾਹੀਦੀ ਹੈ। ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤ, ਕਿੰਨੇ ਸੁਹਾਗ ਉਜੜੇ ਹਨ, ਜੇਕਰ ਸੱਚਾਈ ਲੋਕਾਂ ਸਾਹਮਣੇ ਆਉਂਦੀ ਹੈ ਤਾਂ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ, ਮੁਕਤ ਵਪਾਰ ਸਮਝੋਤਾ ਨੂੰ ਲੈ ਕੇ ਛੇਤੀ ਪੰਜਾਬ ਦੇ ਮੋਰਚਾ ਲਗਾਉਣ ਜਾ ਰਹੇ ਹਾਂ। ਸਰਕਾਰ ਫ਼ਸਲਾਂ ਤੇ ਐਮਐਸਪੀ ਦੇਵੇ। ਇਸ ਤੇ ਇਸ ਮੌਕੇ ਤੇ ਲਛਮਣ ਸਿੰਘ ਚੱਕਅਲੀਸੇਰ, ਮਨਜੀਤ ਸਿੰਘ ਉੱਲਕ, ਰਾਜ ਸਿੰਘ ਅਕਲੀਆਂ, ਹਰਦੇਵ ਸਿੰਘ, ਸੁਖਵਿੰਦਰ ਸਿੰਘ, ਜਗਰਾਜ ਸਿੰਘ ਅਹਿਮਦਪੁਰ, ਕੁਲਵਿੰਦਰ ਸਿੰਘ, ਸ਼ਿੰਦਰਪਾਲ ਕੌਰ, ਕੁਲਵਿੰਦਰ ਕੌਰ, ਸੁਖਦੇਵ ਸਿੰਘ, ਕੁਲਦੀਪ ਸਿੰਘ ਚਹਿਲਾਵਾਲੀ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਮੌਜੂਦ ਸਨ।