ਪੱਤਰਕਾਰ ਬਲਦੇਵ ਸਿੰਘ ਸਿੱਧੂ ਨੂੰ ਦਿੱਤੀ ਅੰਤਿਮ ਵਿਦਾਈ ਭੀਖੀ ਦੀ ਹੋਣਹਾਰ ਸ਼ਖਸੀਅਤ ਅਤੇ ਪੱਤਰਕਾਰ
Publish Date: Wed, 01 Jul 2026 06:32 PM (IST)
Updated Date: Thu, 02 Jul 2026 04:05 AM (IST)
ਫ਼ੋਟੋ : 20,21 ਐਮਏਐਨ ਕੈਪਸ਼ਨ : ਸਵ. ਬਲਦੇਵ ਸਿੰਘ ਸਿੱਧੂ। ਕੈਪਸ਼ਨ : ਪੱਤਰਕਾਰ ਬਲਦੇਵ ਸਿੰਘ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਅਗਨੀ ਦਿੰਦੇ ਹੋਏ ਉਨ੍ਹਾਂ ਦੇ ਪੁੱਤਰ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸੰਖੇਪ ਬਿਮਾਰੀ ਦੇ ਬਾਅਦ ਅਕਾਲ ਚਲਾਣਾ ਕਰ ਗਏ ਭੀਖੀ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਬਲਦੇਵ ਸਿੰਘ ਸਿੱਧੂ ਨੂੰ ਅੱਜ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਦੇ ਆਗੂਆਂ ਅਤੇ ਭੀਖੀ ਵਾਸੀਆਂ ਵੱਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਸਿੱਧੂ ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੇ ਸਪੁੱਤਰ ਗੁਰਸ਼ਾਂਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ। ਬਦਲੇਵ ਸਿੰਘ ਸਿੱਧੂ ਵਰਤਮਾਨ ਵਿੱਚ ਉੇਹ ਪੰਜਾਬੀ ਜਾਗਰਣ ਅਖਬਾਰ ਲਈ ਸੇਵਾਵਾਂ ਦੇ ਰਹੇ ਸਨ। ਇਸ ਦੇ ਪਹਿਲਾਂ ਉਨ੍ਹਾਂ ਅਦਾਰਾ ਅਜੀਤ ’ਚ ਵੀ ਪੱਤਰਕਾਰੀ ਕੀਤੀ ਸੀ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਅਤੇ ਰਿਸ਼ਤੇਦਾਰ ਸ਼ੋਕ ਗ੍ਰਸਤ ਹਨ, ਉਥੇ ਹੀ ਭੀਖੀ ਦੀਆਂ ਵੱਖ ਵੱਖ ਸੰਸਥਾਵਾਂ ਵੀ ਗਮ ਦੇ ਮਾਹੌਲ ਵਿੱਚ ਹਨ। ਸਿੱਧੂ ਸਥਾਨਕ ਨਵਯੁੱਗ ਸਾਹਿਤ ਕਲਾ ਮੰਚ ਅਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਦੇ ਸਰਗਰਮ ਮੈਂਬਰ ਰਹੇ ਤੋਂ ਇਲਾਵਾ ਸਥਾਨਕ ਲਾਲਾ ਦੌਲਤ ਮੱਲ ਮਿਊਂਸੀਪਲ ਪਾਰਕ ਦੀ ਸਾਂਭ ਸੰਭਾਲ ਕਮੇਟੀ ਵਿੱਚ ਵੀ ਉਹ ਸਰਗਰਮ ਯੋਗਦਾਨ ਦੇ ਰਹੇ ਸਨ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਕਾਂਗਰਸੀ ਆਗੂ ਅਮਨ ਸਿੰਗਲਾ ਢੈਪਈ, ‘ਆਪ’ ਆਗੂ ਚਰਨਜੀਤ ਸਿੰਘ ਅੱਕਾਂਵਾਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਸੀਪੀਆਈ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਮਾ. ਵਰਿੰਦਰ ਸੋਨੀ, ਸੱਤਪਾਲ ਭੀਖੀ, ਗੁਰਦਰਸ਼ਨ ਸਿੰਘ ਸੋਨੀ, ਲਛਮਣ ਮੂਲੇਵਾਲੀਆ, ਚਰਨਜੀਤ ਸਿੰਘ ਢਿਲੋਂ, ਡਾ. ਪ੍ਰਗਟ ਸਿੰਘ ਚਹਿਲ ਸਮਾਉਂ, ਨੈਸ਼ਨਲ ਕਾਲਜ ਭੀਖੀ ਦੇ ਪ੍ਰਧਾਨ ਹਰਬੰਸ ਦਾਸ ਬਾਵਾ, ਗੁਰਜੀਤ ਸਿੰਘ ਬਬਰੇਕਾ, ਹਰਦੀਪ ਸਿੰਘ ਬੂਟਾ, ਪਨਸਪ ਇੰਸਪੈਕਟਰ ਸੰਦੀਪ ਮਿੱਤਲ ਦੀਪੂ, ਕੌਂਸਲਰ ਹਰਪ੍ਰੀਤ ਸਿੰਘ ਚਹਿਲ, ਕੌਂਸਲਰ ਸੁਰੇਸ਼ ਬਿੰਦਲ, ਕੌਂਸਲਰ ਬਾਬਾ ਸੁਖਰਾਜ ਦਾਸ, ਕੌਂਸਲਰ ਪ੍ਰੇਮ ਕੁਮਾਰ ਗਰਗ, ਰਜਨੀਸ਼ ਸ਼ਰਮਾ, ਐਡਵੋਕੇਟ ਕੁਲਸ਼ੇਰ ਸਿੰਘ ਰੂਬਲ, ਰਜਿੰਦਰ ਬਾਂਸਲ ਠੇਕੇਦਾਰ, ਭੁਪਿੰਦਰ ਫੌਜੀ, ਅਕਾਸ਼ਦੀਪ ਰਿਸ਼ੀ, ਟੈਣੀ ਰਿਸ਼ੀ, ਡਾ. ਗੁਰਤੇਜ ਸਿੰਘ ਚਹਿਲ, ਸੰਦੀਪ ਮਹਿਤਾ, ਧਰਮਵੀਰ ਮਿੰਟਾ, ਪ੍ਰਸ਼ੋਤਮ ਗੋਇਲ ਬਿੱਲੂ, ਰਾਮ ਸਿੰਘ ਅਕਲੀਆ, ਡਾ. ਸੁਲਤਾਨ ਸ਼ਾਹ, ਡਾ. ਭਰਪੂਰ ਸਿੰਘ ਮੰਨਣ ਤੋਂ ਇਲਾਵਾ ਪ੍ਰੈਸ ਕਲੱਬ ਭੀਖੀ ਦੇ ਸੁਰੇਸ਼ ਸਿੰਗਲਾ, ਬਲਕਾਰ ਸਿੰਘ ਸਹੋਤਾ, ਬਹਾਦਰ ਖਾਨ, ਡੀ.ਪੀ. ਜ਼ਿੰਦਲ, ਸੰਦੀਪ ਤਾਇਲ, ਸੰਦੀਪ ਜਿੰਦਲ, ਧਰਮਵੀਰ ਸ਼ਰਮਾ, ਗੁਰਿੰਦਰ ਔਲਖ, ਕਰਨ ਭੀਖੀ, ਮੁਨੀਸ਼ ਜਿੰਦਲ, ਕਮਲ ਜ਼ਿੰਦਲ, ਮਨਦੀਪ ਸਿੰਗਲਾ, ਅਵਤਾਰ ਸਿੰਘ ਗੇਹਲੇ ਵਲੋਂ ਸ਼ਰਧਾਂਜਲੀ ਦਿੱਤੀ ਗਈ।