- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਵਿੰਦਰ ਸਿੰਘ ਝੋਟਾ ਦਾ ਇਨਸਾਫ਼ ਅੱਜ ਤੱਕ ਇਹ ਸਰਕਾਰ ਨਹੀਂ ਦੇ ਸਕੀ। ਹੁਣ ਭੰਮੇ ਕਲਾਂ ਵਿਖੇ ਇਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋਈ, ਜਦ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਉਨ੍ਹਾਂ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਲੱਗੇ ਧਰਨੇ ਵਿੱਚ ਲਾਸ਼ ਲਿਆਉਣ ਦਾ ਫ਼ੈਸਲਾ ਕੀਤਾ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਨਸ਼ਿਆਂ ਨੂੰ ਲੈ ਕੇ ਪੰਜਾਬ ਅੱਗ ਵਿਚ ਬਲ ਰਿਹਾ ਹੈ। ਇਸ ਗੁਰੂ ਦੋਖੀ ਭਗਵੰਤ ਮਾਨ ਤੇ ਸਰਕਾਰ ਨੂੰ ਕਿਹੜੇ ਸ਼ਬਦਾਂ ਨਾਲ ਲਾਹਣਤਾਂ ਦੇਈਏ ਅਜਿਹੇ ਸ਼ਬਦ ਨਹੀਂ ਹਨ। ਇਹ ਸ਼ਬਦਾਂ ਦਾ ਪ੍ਰਗਟਾਵਾ ਇਕ ਵੀਡਿਉ ਵਿਚ ਅੱਜ ਮਾਨਸਾ ਵਿਚ ਵਾਪਰੇ ਘਟਨਾ ਕ੍ਰਮ ਦੀ ਨਿਖੇਧੀ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦਾ ਇਨਸਾਫ਼ ਅਜੇ ਤੱਕ ਸਰਕਾਰ ਨੇ ਨਹੀਂ ਦਿੱਤਾ, ਜਿਸ ਕਾਰਨ ਪਰਿਵਾਰ ਤੇ ਇਨਸਾਫ਼ ਕਮੇਟੀ ਦਾ ਧਰਨਾ ਲਗਾਤਾਰ ਚੱਲ ਰਿਹਾ ਹੈ। ਪਰਵਿੰਦਰ ਸਿੰਘ ਝੋਟਾ ਦਾ ਇਨਸਾਫ਼ ਅੱਜ ਤੱਕ ਇਹ ਸਰਕਾਰ ਨਹੀਂ ਦੇ ਸਕੀ। ਹੁਣ ਭੰਮੇ ਕਲਾਂ ਵਿਖੇ ਇਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋਈ, ਜਦ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਉਨ੍ਹਾਂ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਲੱਗੇ ਧਰਨੇ ਵਿੱਚ ਲਾਸ਼ ਲਿਆਉਣ ਦਾ ਫ਼ੈਸਲਾ ਕੀਤਾ। ਉਸ ਨੇ ਜਬਰਦਸਤੀ ਪਰਿਵਾਰ ਤੋਂ ਲਾਸ਼ ਖੋਹ ਲਈ ਅਤੇ ਉਸ ਦੀ ਲਾਸ਼ ਹੀ ਅਗਵਾ ਕਰਕੇ ਪੁਲਿਸ ਲੈ ਗਈ। ਹੁਣ ਲਾਸ਼ਾਂ ਦੀ ਚੋਰੀ ਪੁਲਿਸ ਕਰਨ ਲੱਗ ਗਈ ਹੈ। ਪਰਿਵਾਰ ਲਾਹਣਤਾ ਦੇ ਰਿਹਾ ਹੈ। ਨਸ਼ੇ ਖਤਮ ਕਰ ਦੀ ਗੱਲ ਕਹਿ ਰਹੇ ਹਨ । ਉਥੇ ਪਰਿਵਾਰਕ ਮੈਂਬਰ ਕਹਿ ਰਹੇ ਹਨ ਕਿ ਸਾਡੇ ਨੌਜਵਾਨ ਲਾਸ਼ ਕਿੱਥੇ ਹੈ। ਨਿਹੰਗ ਸਿੰਘਾਂ ਨੇ ਰੋਕਣ ਕੋਸ਼ਿਸ ਕੀਤੀ ਤਾਂ ਪੁਲਿਸ ਨੇ ਕਕਾਰਾਂ ਦੀ ਬੇਅਦਬੀ ਕੀਤੀ ਅਤੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਪੰਜਾਬੀਆਂ ਨੇ ਤਸ਼ੱਦਦ ਦੇਖਿਆ ਨਹੀਂ ਹੋਣਾ। ਇਨਸਾਫ਼ ਮੰਗਣ ਵਾਲਿਆਂ ਨੂੰ ਕੁੱਟਿਆ ਜਾ ਰਿਹਾ ਹੈ। ਘੜੀਸਿਆ ਜਾ ਰਿਹਾ ਹੈ। ਪੰਜਾਬ ਦੀ ਸਰਕਾਰ ਪੰਜਾਬੀਆਂ ’ਤੇ ਤਸ਼ੱਦਦ ਕਰ ਰਹੀ ਹੈ, ਜਦੋਂਕਿ ਨਸ਼ਾ ਤਸਕਰਾਂ ’ਤੇ ਮਿਹਰਬਾਨੀ ਸਰਕਾਰ ਦੀ ਹੈ। ਕੈਮਿਸਟ ਵਾਲੇ ਅਸ਼ਵਨੀ ’ਤੇ ਦਰਜਨਾਂ ਪਰਚੇ ਸਨ, ਪਰ ਉਨ੍ਹਾਂ ਨੂੰ ਲਾਇਸੰਸ ਦੇ ਦਿੱਤਾ।