ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਕੋਟ ਸ਼ਮੀਰ ’ਚ ਫ਼ਾਰਮ ਭਰਨ ਦੀ ਰਫ਼ਤਾਰ ਤੇਜ਼
ਨਗਰ ਕੋਟ ਸ਼ਮੀਰ ਵਿਖੇ ਮਾਵਾਂ ਧੀਆਂ ਸਤਿਕਾਰ
Publish Date: Sun, 28 Jun 2026 06:05 PM (IST)
Updated Date: Sun, 28 Jun 2026 06:07 PM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟ ਫੱਤਾ ਨਗਰ ਕੋਟ ਸ਼ਮੀਰ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਫ਼ਾਰਮ ਭਰਨ ਦੀ ਪ੍ਰਕਿਰਿਆ ਜ਼ੋਰਾਂ ’ਤੇ ਚੱਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਲੈ ਕੇ ਔਰਤਾਂ ਅਤੇ ਧੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਵੱਲੋਂ ਇਸ ਯੋਜਨਾ ਦੀ ਸ਼ੁਰੂਆਤ ਕਰਵਾਈ ਗਈ, ਜਿਸ ਦਾ ਇਲਾਕੇ ਦੀਆਂ ਬੀਬੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਯੋਜਨਾ ਦਾ ਲਾਭ ਲੈਣ ਲਈ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਵੱਲੋਂ ਫ਼ਾਰਮ ਭਰੇ ਜਾ ਰਹੇ ਹਨ। ਆਮ ਆਦਮੀ ਪਾਰਟੀ ਕੋਟ ਸ਼ਮੀਰ ਦੇ ਆਗੂਆਂ ਵੱਲੋਂ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਸੁਚਾਰੂ, ਪਾਰਦਰਸ਼ੀ ਅਤੇ ਬਿਨਾਂ ਕਿਸੇ ਮੁਸ਼ਕਲ ਦੇ ਪੂਰਾ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਸਮੇਂ ਸਿਰ ਫਾਰਮ ਜਮ੍ਹਾਂ ਕਰਵਾਉਣ ਤਾਂ ਜੋ ਯੋਜਨਾ ਦਾ ਲਾਭ ਪ੍ਰਾਪਤ ਕਰਨ ਵਿੱਚ ਕੋਈ ਰੁਕਾਵਟ ਨਾ ਆਵੇ। ਨਗਰ ਕੋਟ ਸ਼ਮੀਰ ਵਿੱਚ ਇਹ ਫਾਰਮ ਭਰਨ ਲਈ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ ਰਮਦਾਸੀਆ ਆਂਗਣਵਾੜੀ, ਸ਼ਾਮ ਬਸਤੀ ਧਰਮਸ਼ਾਲਾ, ਕਾਲੋਨੀਆਂ ਵਾਲੀ ਧਰਮਸ਼ਾਲਾ, ਬੋਰੀਆ ਸਿੱਖਾਂ ਦੀ ਧਰਮਸ਼ਾਲਾ, ਵਾਂਦਰ ਪੱਤੀ ਧਰਮਸ਼ਾਲਾ ਅਤੇ ਚਾਹਲ ਪੱਤੀ ਧਰਮਸ਼ਾਲਾ ਸ਼ਾਮਲ ਹਨ। ਇਨ੍ਹਾਂ ਸਥਾਨਾਂ ’ਤੇ ਵੱਡੀ ਗਿਣਤੀ ਵਿਚ ਔਰਤਾਂ ਅਤੇ ਧੀਆਂ ਨੇ ਪਹੁੰਚ ਕੇ ਫਾਰਮ ਭਰੇ। ਇਸ ਮੌਕੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਤੋਂ ਇਲਾਵਾ ਸੰਗਠਨ ਇੰਚਾਰਜ ਦੀਪ ਡੂੰਮਵਾਲੀ, ਤਰਸੇਮ ਸਿੰਘ ਪਥਰਾਲਾ, ਯਾਦਵਿੰਦਰ ਸਿੰਘ ਪੀਏ, ਸੁਖਵਿੰਦਰ ਸਿੰਘ ਸੁੱਖੀ, ਕੋਟ ਸ਼ਮੀਰ ਤੋਂ ਸਾਬਕਾ ਕੌਂਸਲਰ ਗੁਰਜੰਟ ਸਿੰਘ, ਸਾਬਕਾ ਕੌਂਸਲਰ ਜਲੰਧਰ ਸਿੰਘ, ਸਾਬਕਾ ਕੌਂਸਲਰ ਜਗਰੂਪ ਸਿੰਘ ਗਿੱਲ, ਜਗਸੀਰ ਸਿੰਘ ਖਾਲਸਾ, ਬਲਜਿੰਦਰ ਸਿੰਘ ਸੁਸਾਇਟੀ ਪ੍ਰਧਾਨ, ਗੋਰਾ ਸਿੰਘ ਕੱਬੇ ਬਲਾਕ ਪ੍ਰਧਾਨ ਬੀਸੀ ਵਿੰਗ, ਬਲਜਿੰਦਰ ਸਿੰਘ ਖਿੱਲੂਕਾ, ਸਾਬਕਾ ਕੌਂਸਲਰ ਦਲਬੀਰ ਸਿੰਘ ਪੱਪੀ, ਹੈਪੀ ਮਿਸਤਰੀ, ਭੋਲਾ ਸਿੰਘ ਖਿੱਲੂਕਾ, ਬਲਜਿੰਦਰ ਸਿੰਘ ਖਿੱਲੁ ਕਾ, ਮੰਦਰ ਪ੍ਰਧਾਨ, ਨਿਰੰਜਨ ਸਿੰਘ, ਜਗਤਾਰ ਸਿੰਘ ਤਾਰੀ, ਜੁੰਮਾ ਸਿੰਘ, ਕੁਲਦੀਪ ਸਿੰਘ ਨੰਦ ਕਾ, ਹਰਜੀਤ ਸਿੰਘ ਚਹਿਲ, ਸੋਨੀ ਝੱਬਰ, ਰੂਪ ਪਾਦੜਾ, ਜੁੰਮਾ ਸਿੰਘ, ਮਨਪ੍ਰੀਤ ਸਿੰਘ ਮਨੀ, ਲਖਵੀਰ ਸਿੰਘ ਲੱਖਾ ਬਲਾਕ ਪ੍ਰਧਾਨ, ਹਰਦੀਪ ਮੰਟੀ, ਮਨਪ੍ਰੀਤ ਸਿੰਘ ਮਰਾਜਕਾ, ਰਾਜ ਮਰਾਜਕਾ, ਸੁਖਮੰਦਰ ਸਿੰਘ ਪ੍ਰਧਾਨ, ਹਰਪ੍ਰੀਤ ਰੱਤੜਾ, ਮਲਕੀਤ ਸਿੰਘ ਬੁੱਟਰ, ਮਨਪ੍ਰੀਤ ਸਿੰਘ ਲਵੇਲ ਕਾ, ਮਲਕੀਤ ਬੁੱਟਰ, ਮਲਕੀਤ ਭਾਰੇ ਵਾਲਾ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।