ਜੋਗਾ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਵਿਖੇ ਸਹਿਕਾਰੀ ਹਫਤੇ ਦਾ ਆਖ਼ਰੀ ਦਿਨ ਮਨਾਇਆ ਸਹਿਕਾਰ ਸੇ ਸਮਰਿੱਧੀ ਦੇ ਵੀਜ਼ਨ (ਸੰਕਲਪ) ਵੱਲ
Publish Date: Mon, 06 Jul 2026 05:12 PM (IST)
Updated Date: Mon, 06 Jul 2026 05:15 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਹਿਕਾਰ ਸੇ ਸਮਰਿੱਧੀ ਦੇ ਵੀਜ਼ਨ (ਸੰਕਲਪ) ਵੱਲ ਸਹਿਕਾਰੀ ਖੇਤਰ ਦੀਆਂ ਪਹਿਲਕਦਮੀਆਂ, ਪ੍ਰਾਪਤੀਆਂ ਅਤੇ ਯੋਗਦਾਨ ਪ੍ਰਕਾਸ਼ਿਤ ਕਰਨ ਲਈ ਸਹਿਕਾਰੀ ਹਫਤੇ ਦਾ ਆਖਰੀ ਦਿਨ ਜੋਗਾ ਖੇਤੀਬਾੜੀ ਸੇਵਾ ਸਭਾ ਵਿਖੇ ਮਨਾਇਆ ਗਿਆ ਅਤੇ ਨਾਲ ਹੀ ਸਭਾ ਨੇ ਆਮ ਅਜਲਾਸ ਵੀ ਕੀਤਾ, ਜਿਸ ਵਿੱਚ ਸਭਾ ਦੇ ਸਾਰੇ ਮੈਂਬਰਾਂ ਨੇ ਵੱਧ ਚੜ੍ਹਕੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸੁਖਪਾਲ ਸਿੰਘ ਪ੍ਰਧਾਨ ਸਭਾ ਨੇ ਆਏ ਹੋਏ ਅਫ਼ਸਰਾਂ ਨੂੰ ਜੀ ਆਇਆਂ ਨੂੰ ਕਹਿ ਕੇ ਕੀਤਾ। ਸਹਿਕਾਰਤਾ ਵਿਭਾਗ ਵੱਲੋਂ ਡਾ. ਹਰਜੀਤ ਸਿੰਘ ਭੰਦੋਲ ਏਆਰ ਮਾਨਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਸਹਿਕਾਰਤਾ ਮੰਤਰਾਲਾ ਵਿਕਾਸ ਦੇ ਨਜ਼ਰੀਏ ਤੋਂ ਖੇਤੀਬਾੜੀ ਸਭਾਵਾਂ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਭਾਵਾਂ ਕਰਜਿਆਂ ਤਕ ਸੀਮਿਤ ਨਹੀਂ ਹਨ, ਸਭਾਵਾਂ ਸਰਵਪੱਖੀ ਵਿਕਾਸ ਕਰ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਸਭਾਵਾਂ ਵਿੱਚ ਖਾਦ, ਬੀਜ, ਜ਼ਰੂਰੀ ਵਸਤਾਂ ਅਤੇ ਖੇਤੀਬਾੜੀ ਦੇ ਸੰਦ ਵਾਜਬ ਰੇਟ ਤੇ ਮੈਂਬਰਾਂ ਨੂੰ ਦਿੱਤੇ ਜਾ ਰਹੇ ਹਨ, ਜਿਸ ਦਾ ਕਿ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਜੋਗਾ ਹਲਕੇ ਦੀ ਮਹਾਨ ਹਸਤੀ ਕਾਮਰੇਡ ਜੰਗੀਰ ਸਿੰਘ ਜੋਗਾ ਨੂੰ ਵੀ ਯਾਦ ਕੀਤਾ। ਭੁਪੇਸ਼ ਗੋਇਲ ਆਡਿਟ ਅਫਸਰ ਸਹਿਕਾਰੀ ਸਭਾਵਾਂ ਮਾਨਸਾ ਨੇ ਬੋਲਦਿਆਂ ਕਿਹਾ ਕਿ ਅੱਜ ਸਹਿਕਾਰਤਾ ਵਿੱਚ ਨਵਾਂਪਣ, ਨਵੀਂ ਤਕਨਾਲੋਜੀ ਅਤੇ ਨਵੀਂ ਸੋਚ ਤੇ ਨਵੇਂ ਵਿਚਾਰਾਂ ਦੀ ਲੋੜ ਹੈ। ਉਨ੍ਹਾਂ ਨੇ ਸਭਾਵਾਂ ਨੂੰ ਮਿਲ ਕੇ ਪ੍ਰੋਸੈਸਿੰਗ ਯੂਨਿਟ ਖੋਲਣ ਦੀ ਅਪੀਲ ਕੀਤੀ। ਹਿਤੇਸ਼ ਗੁਪਤਾ ਜ਼ਿਲ੍ਹਾ ਪ੍ਰਤੀਨਿਧੀ ਇਫਕੋ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਉਤਪਾਦਨ ਵਿੱਚ ਡ੍ਰੋਨ ਤੇ ਨੈਨੋ ਖਾਦਾਂ ਵਰਗੀਆਂ ਨਵੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਫਕੋ ਦੀ ਸੰਕਟ ਹਰਣ ਬੀਮਾ ਯੋਜਨਾ ਅਤੇ ਡਿਵੀਡੈਡ ਸਕੀਮ ਤੇ ਵੀ ਚਾਨਣ ਪਾਇਆ। ਗੁਰਮੀਤ ਗਾਗੋਵਾਲ ਮੈਨੇਜਰ ਡੀ. ਸੀ. ਯੂ. ਮਾਨਸਾ ਨੇ ਵੱਧ ਤੋਂ ਵੱਧ ਰੁੱਖ ਲਗਾ ਕੇ ਹਰਿਆਲੀ ਮਿਸ਼ਨ ਅਪਣਾਉਣ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪ੍ਰੇਰਿਤ ਕੀਤਾ। ਬੇਅੰਤ ਸਿੰਘ ਬੁਰਜ ਰਾਠੀ ਡਾਇਰੈਕਟਰ ਡੀ. ਸੀ.ਯੂ. ਮਾਨਸਾ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਹਿਕਾਰੀ ਸਭਾਵਾਂ ਨਾਲ ਵੱਧ ਤੋਂ ਵੱਧ ਲੈਣ ਦੇਣ ਕਰਨਾ ਚਾਹੀਦਾ ਹੈ, ਜਿਸ ਨਾਲ ਸਹਿਕਾਰੀ ਸਭਾਵਾਂ ਦੀ ਤਰੱਕੀ ਵਿੱਚ ਹੀ ਸਾਡੀ ਸਭ ਦੀ ਭਲਾਈ ਹੈ, ਕਿਉਕਿ ਔਖੇ ਸਮੇਂ ਵਿੱਚ ਸਹਿਕਾਰੀ ਸਭਾਵਾਂ ਸਾਡਾ ਪੂਰਾ ਸਾਥ ਦਿੰਦਿਆਂ ਹਨ। ਰਮਨਦੀਪ ਸਿੰਘ ਪ੍ਰਧਾਨ ਸਕੱਤਰ ਯੂਨੀਅਨ ਮਾਨਸਾ ਨੇ ਕਿਹਾ ਕਿ ਸਹਿਕਾਰਤਾ ਲਹਿਰ ਲੰਬੇ ਸਮੇਂ ਤੋਂ ਕਿਸਾਨਾਂ ਦੀ ਆਰਥਿਕ ਅਤੇ ਸਮਾਜਿਕ ਉੱਨਤੀ ਲਈ ਨੀਂਹ ਪੱਥਰ ਰਹੀ ਹੈ। ਸਹਿਕਾਰਤਾ ਵਿਭਾਗ ਦੁਆਰਾ ਚਲਆਈਆਂ ਗਈਆਂ ਯੋਜਨਾਵਾਂ ਅਤੇ ਸਕੀਮਾਂ ਅੱਜ ਛੋਟੇ ਕਿਸਾਨਾਂ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੀਆਂ ਹਨ। ਇਸ ਪ੍ਰੋਗਰਾਮ ਵਿੱਚ ਸ਼ਮੀ ਕੁਮਾਰ ਸੀ. ਆਡੀਟਰ ਸਰਦੂਲਗੜ੍ਹ, ਗਿਰੀਸ਼ ਗਰਗ ਸੀ. ਆਡੀਟਰ ਬੁਢਲਾਡਾ, ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਲਵਪ੍ਰੀਤ ਸ਼ਰਮਾ, ਇਕਬਾਲ ਸਿੰਘ, ਮਾਲਵਿੰਦਰ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ ਗੋਗਾ ਪ੍ਰਧਾਨ ਨਗਰ ਪੰਚਾਇਤ ਤੋਂ ਇਲਵਾ ਰਾਜਿੰਦਰ ਸਿੰਘ ਮੀਤ ਪ੍ਰਧਾਨ ਤੇ ਬਾਕੀ ਸਾਰੀ ਨਗਰ ਪੰਚਾਇਤ ਜੋਗਾ ਹਾਜ਼ਰ ਸਨ। ਇਸ ਤੋਂ ਇਲਾਵਾ ਸਭਾ ਦੀ ਸਾਰੀ ਪ੍ਰਬੰਧਕ ਕਮੇਟੀ ਜਿਸ ਵਿੱਚ ਅਜਾਇਬ ਸਿੰਘ ਮੀਤ ਪ੍ਰਧਾਨ, ਜਗਦੇਵ ਸਿੰਘ ਕਮੇਟੀ ਮੈਂਬਰ, ਗੁਰਮੀਤ ਸਿੰਘ ਕਮੇਟੀ ਮੈਂਬਰ, ਆਦਿ ਹਾਜ਼ਰ ਸਨ। ਸਭਾਵਾਂ ਵਿੱਚੋ ਸਕੱਤਰ ਸਹਿਬਾਨ, ਜਿਸ ਵਿੱਚ ਲਵਪ੍ਰੀਤ ਸਕੱਤਰ ਰੱਲਾ, ਇਕਬਾਲ ਸਿੰਘ ਮਾਖਾ ਚੇਹਲਾਂ, ਰਣਜੀਤ ਸਿੰਘ ਸਕੱਤਰ ਭੁਪਾਲ ਕਲਾਂ ਵੀ ਹਾਜਰ ਸਨ। ਮੰਚ ਦਾ ਸੰਚਾਲਨ ਹੇਮਰਾਜ ਸ਼ਰਮਾ ਸਾਬਕਾ ਸਕੱਤਰ ਰੱਲਾ ਸਭਾ ਨੇ ਬਾਖੂਬੀ ਨਿਭਾਇਆ। ਇਸ ਸ਼ੁਭ ਮੌਕੇ ਤੇ ਆਏ ਹੋਏ ਅਫਸਰ ਸਹਿਬਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਅਤੇ ਮੈਂਬਰਾਂ ਨੂੰ ਸਭਾ ਵਲੋਂ ਬੂਟੇ ਵੀ ਵੰਡੇ ਗਏ। ਅਖੀਰ ਵਿੱਚ ਅਵਤਾਰ ਸਿੰਘ ਸਕੱਤਰ ਸਭਾ ਨੇ ਆਏ ਹੋਏ ਅਫਸਰ ਸਹਿਬਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਨਕੋਫੇਡ ਚੰਡੀਗੜ੍ਹ ਵੱਲੋਂ ਜਾਰੀ ਅਤੇ ਇਫਕੋ ਵੱਲੋਂ ਲਿਟਰੇਚਰ ਵੰਡਿਆ ਗਿਆ।