- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੌਰਾਨ ਮਾਹੌਲ ਗਮਗੀਨ ਹੋ ਗਿਆ। ਹਾਲਾਂਕਿ ਕੱਲ੍ਹ ਵੀਰਵਾਰ ਨੂੰ ਸਵੇਰ ਤੋਂ ਹੀ ਪਰਵਿੰਦਰ ਸਿੰਘ ਝੋਟੇ ਦੀ ਲਾਸ਼ ਨੂੰ ਲਿਜਾਣ ਲਈ ਸਿਵਲ ਹਸਪਤਾਲ ਪ੍ਰਬੰਧਕਾਂ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਸਨ। ਲੱਖਾ ਸਿਧਾਣਾ ਤੇ ਮੋਹਨਜੀਤ ਸੇਰੋ ਨੂੰ ਸ਼ਾਮ ਨੂੰ ਰਿਹਾਅ ਕੀਤਾ ਗਿਆ ਅਤੇ ਉਹ ਦੇਰ ਰਾਤ ਇੱਥੇ ਪਹੁੰਚੇ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ , ਮਾਨਸਾ: ਪਰਵਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਲਈ ਦੇਰ ਰਾਤ 12 ਵਜੇ ਦੇ ਕਰੀਬ ਲਾਸ਼ ਨੂੰ ਐਬੂਲੈਂਸ ਵਿੱਚ ਲਿਜਾਇਆ ਗਿਆ। ਇਸ ਦੌਰਾਨ ਮਾਹੌਲ ਗਮਗੀਨ ਹੋ ਗਿਆ। ਹਾਲਾਂਕਿ ਕੱਲ੍ਹ ਵੀਰਵਾਰ ਨੂੰ ਸਵੇਰ ਤੋਂ ਹੀ ਪਰਵਿੰਦਰ ਸਿੰਘ ਝੋਟੇ ਦੀ ਲਾਸ਼ ਨੂੰ ਲਿਜਾਣ ਲਈ ਸਿਵਲ ਹਸਪਤਾਲ ਪ੍ਰਬੰਧਕਾਂ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਸਨ। ਲੱਖਾ ਸਿਧਾਣਾ ਤੇ ਮੋਹਨਜੀਤ ਸੇਰੋ ਨੂੰ ਸ਼ਾਮ ਨੂੰ ਰਿਹਾਅ ਕੀਤਾ ਗਿਆ ਅਤੇ ਉਹ ਦੇਰ ਰਾਤ ਇੱਥੇ ਪਹੁੰਚੇ। ਇਸ ਦੌਰਾਨ ਜਦ ਰਾਤ ਨੂੰ ਪੋਸਟਮਾਰਟਮ ਲਈ ਲਾਸ਼ ਨੂੰ ਲਿਜਾਣ ਲਈ ਮੁਰਦਾਘਰ ਦੇ ਬਾਹਰ ਐਂਬੂਲੈਂਸ ਵੀ ਖੜ੍ਹੀ ਰਹੀ। ਉਧਰ ਦੂਜੇ ਪਾਸੇ 9 ਵਜੇ ਦੇ ਕਰੀਬ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਵੱਲੋਂ ਇਹ ਆਖ ਦਿੱਤਾ ਗਿਆ ਕਿ ਜਦ ਤੱਕ ਲੱਖਾ ਸਿਧਾਨਾ, ਮੌਹਨਜੀਤ ਸ਼ੇਰੋ ਅਤੇ ਹੋਰਨਾਂ ਤੇ ਪਾਏ ਗਏ ਪਰਚਿਆ ਦੀ ਕੈਂਸਲੇਸ਼ਨ ਰਿਪੋਰਟ ਪ੍ਰਸ਼ਾਸਨ ਵੱਲੋਂ ਨਹੀਂ ਸੌਂਪੀ ਜਾਂਦੀ ਉਹ ਪੋਸਟਮਾਰਟਮ ਕਰਵਾਉਣ ਲਈ ਨਹੀਂ ਜਾਣਗੇ। ਇਸ ਦੇ ਬਾਅਦ ਕਾਫੀ ਜੱਦੋਜਹਿਦ ਬਾਅਦ ਪਰਿਵਾਰ ਨੂੰ ਅਧਿਕਾਰੀਆਂ ਵੱਲੋਂ ਮਨਾਉਣ ਦੀ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਲਾਸ਼ ਲਿਜਾਣ ਸਮੇਂ ਕੁਲਵਿੰਦਰ ਸਿੰਘ ਝੋਟਾ ਦੇ ਸਮਰਥਕਾਂ ਵੱਲੋਂ ਉਸ ਦੇ ਨਾਅਰੇ ਲਗਾਏ ਗਏ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਐਬੂਲੈਂਸ ਵਿੱਚ ਬੈਠਣ ਦੇ ਪਹਿਲਾਂ ਭਾਵੁਕ ਹੁੰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰਾਂ ਵੱਲੋਂ ਨਹੀਂ ਸੁਣੀ ਗਈ। ਉਹਨਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਹਮੇਸ਼ਾ ਨਸ਼ਿਆਂ ਦੇ ਖਿਲਾਫ ਲੜਦਾ ਰਿਹਾ ਹੈ ਅਤੇ ਨਸ਼ਿਆਂ ਦੇ ਕਾਰਨ ਆਪਣੀ ਜਾਨ ਗਵਾ ਦਿੱਤੀ ਹੈ। ਉਹਨਾਂ ਐਸਐਸਪੀ ਵੈਭਵ ਚੌਧਰੀ ਦੇ ਤਬਾਦਲੇ ਦੀ ਵੀ ਮੰਗ ਕੀਤੀ।