- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਧਰ ਇਸ ਘਟਨਾ ਦਾ ਲੋਕਾਂ ਨੂੰ ਪਤਾ ਲੱਗਣ ’ਤੇ ਸਹਿਮ ਦਾ ਮਾਹੌਲ ਬਣ ਗਿਆ, ਜਦ ਕਿ ਪੁਲਿਸ ਵੱਡੀ ਗਿਣਤੀ ’ਚ ਤਾਇਨਾਤ ਹੋ ਗਈ। ਦਿਨ ਵੇਲੇ ਮਾਨਸਾ ਤਿੰਨਕੋਣੀ ‘ਤੇ ਸੜਕ ਦਾ ਇਕ ਪਾਸਾ ਜੋ ਖੋਲ੍ਹਿਆ ਗਿਆ ਸੀ ਉਹ ਬੰਦ ਕਰ ਦਿੱਤਾ ਗਿਆ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਪਰਵਿੰਦਰ ਸਿੰਘ ਝੋਟੇ ਦਾ ਅੱਜ 15ਵੇਂ ਦਿਨ ਵੀ ਪੋਸਟਮਾਰਟ ਜਾਂ ਸਸਕਾਰ ਨਾ ਹੋ ਸਕਿਆ। ਹਾਲਾਂਕਿ ਅੱਜ ਭੰਮੇ ਕਲਾਂ ਵਿਖੇ ਹੋਈ ਨੌਜਵਾਨ ਦੀ ਮੌਤ ਬਾਅਦ ਉਸ ਨੌਜਵਾਨ ਦੀ ਲਾਸ਼ ਮਾਨਸਾ ਧਰਨੇ ਵਿਚ ਲਿਆਂਦੇ ਜਾਣ ਸਮੇਂ ਪੁਲਿਸ ਤੇ ਉਕਤ ਪ੍ਰਦਰਸ਼ਨਕਾਰੀਆਂ ਵਿੱਚ ਹੋਏ ਟਕਰਾਅ ਦੇ ਬਾਅਦ ਮਾਨਸਾ ਵਿੱਚ ਇੱਕ ਵਾਰ ਫ਼ਿਰ ਮਾਹੌਲ ਤਣਾਅ ਪੂਰਨ ਹੋ ਗਿਆ ਹੈ। ਅੱਜ ਰਾਮਦਿੱਤਾ ਚੌਕ ’ਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਆਹਮਣੇ ਸਾਹਮਣੇ ਹੋਣ ਤੇ ਪੁਲਿਸ ਵੱਲੋਂ ਕਈ ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ, ਅਰਵਿੰਦ ਕੌਰ ਦੇ ਇਲਾਵਾ ਹੋਰਾਂ ਹਿਰਾਸਤ ਵਿਚ ਲੈ ਲਿਆ। ਉਧਰ ਇਸ ਘਟਨਾ ਦਾ ਲੋਕਾਂ ਨੂੰ ਪਤਾ ਲੱਗਣ ’ਤੇ ਸਹਿਮ ਦਾ ਮਾਹੌਲ ਬਣ ਗਿਆ, ਜਦ ਕਿ ਪੁਲਿਸ ਵੱਡੀ ਗਿਣਤੀ ’ਚ ਤਾਇਨਾਤ ਹੋ ਗਈ। ਦਿਨ ਵੇਲੇ ਮਾਨਸਾ ਤਿੰਨਕੋਣੀ ‘ਤੇ ਸੜਕ ਦਾ ਇਕ ਪਾਸਾ ਜੋ ਖੋਲ੍ਹਿਆ ਗਿਆ ਸੀ ਉਹ ਬੰਦ ਕਰ ਦਿੱਤਾ ਗਿਆ।
ਰਾਮਦਿੱਤਾ ਚੌਕ ’ਚ ਵੀ ਘਟਨਾ ਦੇ ਪਹਿਲਾਂ ਹੀ ਲੋਕਾਂ ਨੇ ਪੁਲਿਸ ਨੂੰ ਦੇਖਦਿਆਂ ਹੀ ਦੁਕਾਨਾਂ ਬੰਦ ਕਰ ਦਿੱਤੀਆਂ ਸਨ। ਜ਼ਿਕਰਯੋਗ ਹੈ ਕਿ ਰਾਮਦਿੱਤਾ ਚੌਕ ਵਿਚ ਹੋਏ ਟਕਰਾਅ ਦੇ ਬਾਅਦ ਪੁਲਿਸ ਮਾਨਸਾ ਤਿੰਨਕੋਣੀ ’ਤੇ ਲੱਗ ਗਈ ਤੇ ਉਧਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਲੋਕਾਂ ਨੂੰ ਮੁੜ ਵੱਡੀ ਗਿਣਤੀ ਵਿਚ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੁਖਲਾਹਟ ਵਿਚ ਆ ਗਈ ਹੈ, ਜਿਸ ਤਰ੍ਹਾਂ ਜ਼ਲ੍ਹਿਆਂਵਾਲਾ ਬਾਗ ’ਚ ਲੋਕਾਂ ਤੇ ਜ਼ਬਰ ਕੀਤਾ ਗਿਆ ਸੀ, ਉਸੇ ਤਰ੍ਹਾਂ ਅੱਜ ਉਨ੍ਹਾਂ ਨਾਲ ਕੀਤਾ ਗਿਆ। ਇਸ ਦੌਰਾਨ ਧਰਨੇ ਵਾਲੀ ਥਾਂ ’ਤੇ ਸ਼ਾਮ ਸਮੇਂ ਕੀਰਤਨ ਜਾਰੀ ਰਿਹਾ। ਸ਼ਹਿਰ ਦੇ ਮਾਹੌਲ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਬਣੀ ਰਹੀ।