ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ
ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ
Publish Date: Sun, 28 Jun 2026 03:49 PM (IST)
Updated Date: Sun, 28 Jun 2026 03:52 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਇਕ ਵਫ਼ਦ ਅਕਾਲੀ ਦਲ ਦੀ ਮਜ਼ਬੂਤੀ ਲਈ ਕੈਨੇਡਾ ਦੌਰੇ ’ਤੇ ਹੈ। ਵਫ਼ਦ ਵਿਚ ਸ਼ਾਮਲ ਸੀਨੀਅਰ ਅਕਾਲੀ ਆਗੂ ਸਤਵਿੰਦਰਪਾਲ ਸਿੰਘ ਢੱਟ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਰਾਜਿੰਦਰ ਕੌਰ ਮੈਂਬਰ ਸ੍ਰੋਮਣੀ ਕਮੇਟੀ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਐਡਵੋਕੇਟ ਰਾਜ ਕਮਲ ਸਿੰਘ ਅਤੇ ਹਰਜਾਪ ਸਿੰਘ ਸੰਘਾ ਨੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਅਕਾਲੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਪ ਆਗੂ ਝੂਠ ਬੋਲਣ ਵਿਚ ਬੇਹੱਦ ਮਾਹਿਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੇਸ਼ ਹੋਰਨਾ ਸੂਬਿਆਂ ਵਿਚ ਵੀ ਬੇਲੋੜੀ ਇਸਤਿਹਾਰਬਾਜ਼ੀ ਕਰਕੇ ਪੰਜਾਬ ਨੂੰ ਕਰਜਾਈ ਕਰਨ ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਐਨਆਰਆਈਜ਼ ਲਈ ਕੋਈ ਸਹੂਲਤ ਦੀ ਸ਼ੁਰੂਆਤ ਨਹੀਂ ਕੀਤੀ, ਜਦਕਿ ਅਕਾਲੀ ਸਰਕਾਰ ਸਮੇਂ ਐਨਆਰਆਈਜ਼ ਨੂੰ ਵਿਸ਼ੇਸ਼ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਬੇਅਦਬੀ ਦੇ ਨਾਮ ਤੇ ਸਿਆਸਤ ਕਰਨ ਵਾਲੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦਿਨ ਸ਼੍ਰੀ ਤਖਤ ਸਾਹਿਬ ਨੂੰ ਚੈਲੇਂਜ ਕਰ ਰਹੇ ਹਨ ਅਤੇ ਸਿੱਖਾਂ ਵਿਚ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਪ੍ਰਤੀ ਨਫ਼ਰਤ ਪੈਦਾ ਕਰਨ ਲਈ ਹਰ ਹੀਲਾ ਵਰਤ ਰਹੇ ਹਨ ਜਿਸ ਤਹਿਤ ਹੀ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕਥਿਤ ਵਾਇਰਲ ਵੀਡੀਓ ਸਬੰਧੀ ਸੂਬਾ ਸਰਕਾਰ ਵੱਲੋਂ ਰਿਪੋਰਟਾਂ ਨੇ ਸਰਕਾਰ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਮੁੜ ਤਰੱਕੀ ਅਤੇ ਖੁਸਹਾਲੀ ਲਈ ਪੰਜਾਬ ਦੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਅਕਾਲੀ ਆਗੂਆਂ ਨੇ ਕੈਨੇਡਾ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੋਮਣੀ ਅਕਾਲੀ ਦਲ ਦਾ ਸਾਥ ਦੇਣ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਈਸ਼ਟ ਕੈਨੇਡਾ ਦੇ ਸੀਨੀਅਨ ਨੌਜਵਾਨ ਆਗੂ ਹਰਵਿੰਦਰ ਸਿੰਘ ਸਿੱਧੂ, ਨਸੀਬ ਸਿੰਘ ਸੰਧੂ, ਬੇਅੰਤ ਸਿੰਘ ਧਾਲੀਵਾਲ, ਪ੍ਰਮਾਤਮਾ ਸਿੰਘ ਸਿੱਧੂ ਹਮੀਰਗੜ੍ਹ, ਰਮਨਦੀਪ ਸਿੰਘ ਸਲਾਬਤਪੁਰਾ, ਕੁਲਵਿੰਦਰ ਸਿੰਘ ਸਰਾਏ ਆਦਿ ਨੇ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਹਿਣੀ ਅਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ, ਜਿਸ ਕਰਕੇ ਸੂਬੇ ਲੋਕ ਆਪ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ। ਇਸ ਸਮੇਂ ਅਕਾਲੀ ਆਗੂ ਚਰਨਜੀਤ ਸਿੰਘ, ਜਗਜੀਤ ਸਿੰਘ ਸਨੀ ਜੋਗੇਵਾਲਾ, ਮਨਜੀਤ ਸਿੰਘ ਗਰੇਵਾਲ, ਨਿਰਵੈਰ ਸਿੰਘ ਸੋਹਤਰਾ, ਨਿਰਮਲ ਸਿੰਘ ਮਹਿਰਾਜ, ਅਵਤਾਰ ਸਿੰਘ ਯੋਧਾ, ਹਰਜੀਤ ਸਿੰਘ ਭੁੱਲਰ, ਬਲਵੀਰ ਸਿੰਘ ਗਿੱਲ, ਚਮਕੌਰ ਸਿੰਘ ਗਾਜੀਆਣਾ, ਅਵਤਾਰ ਸਿੰਘ ਟੋਨੀ, ਸੁਖਵਿੰਦਰ ਸਿੰਘ ਸੀਲੋਆਣੀ, ਸੁਖਰਾਜ ਸਿੰਘ ਸੰਧੂ, ਕਸ਼ਮੀਰ ਸਿੰਘ ਧਾਰਨੀ, ਭੋਲਾ ਸਿੰਘ ਸੁਖਾਨੰਦ, ਜੋਤੀ ਮਾਨ ਆਦਿ ਹਾਜ਼ਰ ਸਨ।