- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Parvinder Singh Jhota ਦਾ ਪਿਛਲੇ ਦਿਨ੍ਹੀਂ ਇੱਕ ਮੈਡੀਕਲ ਸਟੋਰ ਦੇ ਸੰਚਾਲਕ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸ। ਧਰਨੇ 'ਚ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਰਾਕੇਸ਼ ਟਿਕੈਤ ਨੂੰ ਅਪੀਲ ਕੀਤੀ ਸੀ ਕਿ ਉਹ ਮਾਨਸਾ 'ਚ ਜ਼ਰੂਰ ਆਉਣਗੇ ਅਤੇ ਹੁਣ ਰਾਕੇਸ਼ ਟਿਕੈਤ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਵੱਲੋਂ ਕੀਤੀ ਗਈ ਅਪੀਲ ਰਾਕੇਸ਼ ਟਿਕੈਤ ਤੱਕ ਪੁੱਜ ਗਈ। ਹੁਣ 24 ਅਕਤੂਬਰ 2026 ਨੂੰ ਮਾਨਸਾ ’ਚ ਰਾਕੇਸ਼ ਟਿਕੈਤ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਪਰਵਿੰਦਰ ਸਿੰਘ ਝੋਟਾ ਜੋ ਪੰਜਾਬ ਅਤੇ ਹਰਿਆਣਾ ਵਿੱਚ ਨਸ਼ਿਆਂ ਖ਼ਿਲਾਫ਼ ਅੰਦੋਲਨ ਚਲਾ ਰਿਹਾ ਸੀ । ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਉੱਤਰ ਪ੍ਰਦੇਸ਼, ਪੰਜਾਬ , ਹਰਿਆਣਾ ਤੋਂ ਬਹੁਤ ਜ਼ਿਆਦਾ ਲੋਕਾਂ ਦੇ ਫ਼ੋਨ ਆ ਰਹੇ ਹਨ। ਮਾਨਸਾ 'ਚ ਪਹੁੰਚਾਂਗੇ। ਸਾਡੀ ਕਮੇਟੀ ਨਾਲ ਗੱਲ ਕਰ ਲੈਣ ਕਿ ਅਸੀਂ ਕਿਸ ਰਸਤੇ ਵਿੱਚ ਜਾਵਾਂਗੇ। ਪਰਵਿੰਦਰ ਸਿੰਘ ਝੋਟਾ ਸ਼ਹੀਦ ਹੋਇਆ ਹੈ।