- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਕੰਸਰਟ ਵਿੱਚ ਸਿਨੇਮਾ ਵਿਜ਼ੂਅਲਸ ਅਤੇ ਸਟੇਜ ਇਫ਼ੈਕਟਸ ਵੀ ਸ਼ਾਮਲ ਹੋਣਗੇ, ਜੋ ਪ੍ਰਸ਼ੰਸਕਾਂ ਲਈ ਇਸ ਨੂੰ ਇੱਕ ਸ਼ਾਨਦਾਰ ਅਨੁਭਵ ਬਣਾਉਣਗੇ। ਇਸ ਟੂਰ ਦੇ ਅੱਠ ਦੇਸ਼ਾਂ ਨੂੰ ਕਵਰ ਕਰਨ ਦੀ ਉਮੀਦ ਹੈ, ਜਿਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਯੂ.ਕੇ., ਯੂ.ਏ.ਈ., ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਟੋਰਾਂਟੋ ਦਾ ਸ਼ੋਅ ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਨ ਹੋਵੇਗਾ ਕਿਉਂਕਿ ਇਸ ਵਿੱਚ ਮੂਸੇਵਾਲਾ ਦੇ ਲੋਕਪ੍ਰਿਯ ਟਰੈਕ '295' ਦਾ ਮਿਊਜ਼ਿਕ ਵੀਡੀਓ ਜਾਰੀ ਕੀਤਾ ਜਾਵੇਗਾ, ਜਿਸ ਦਾ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ।

ਜਾਸ, ਮਾਨਸਾ: ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਕੰਸਰਟ ਟੂਰ 'ਸਾਈਂਡ ਟੂ ਗੌਡ ਵਰਲਡ ਟੂਰ' 8 ਅਕਤੂਬਰ, 2026 ਨੂੰ ਟੋਰਾਂਟੋ ਦੇ ਸਕੋਸ਼ੀਆਬੈਂਕ ਐਰੀਨਾ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਟੂਰ ਵਿੱਚ ਸਿੱਧੂ ਦੀ ਸਟੇਜ ਪ੍ਰੈਜ਼ੈਂਸ ਨੂੰ ਫ਼ਿਰ ਤੋਂ ਜੀਵੰਤ ਕਰਨ ਲਈ ਉਨ੍ਹਾਂ ਦੀ ਅਸਲ ਆਵਾਜ਼ ਨਾਲ ਤਾਲਮੇਲ ਬਿਠਾ ਕੇ 3D ਹੋਲੋਗ੍ਰਾਫਿਕ ਪ੍ਰੋਜੈਕਸ਼ਨ ਦੀ ਵਰਤੋਂ ਕੀਤੀ ਜਾਵੇਗੀ।
ਇਸ ਕੰਸਰਟ ਵਿੱਚ ਸਿਨੇਮਾ ਵਿਜ਼ੂਅਲਸ ਅਤੇ ਸਟੇਜ ਇਫ਼ੈਕਟਸ ਵੀ ਸ਼ਾਮਲ ਹੋਣਗੇ, ਜੋ ਪ੍ਰਸ਼ੰਸਕਾਂ ਲਈ ਇਸ ਨੂੰ ਇੱਕ ਸ਼ਾਨਦਾਰ ਅਨੁਭਵ ਬਣਾਉਣਗੇ। ਇਸ ਟੂਰ ਦੇ ਅੱਠ ਦੇਸ਼ਾਂ ਨੂੰ ਕਵਰ ਕਰਨ ਦੀ ਉਮੀਦ ਹੈ, ਜਿਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਯੂ.ਕੇ., ਯੂ.ਏ.ਈ., ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਟੋਰਾਂਟੋ ਦਾ ਸ਼ੋਅ ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਨ ਹੋਵੇਗਾ ਕਿਉਂਕਿ ਇਸ ਵਿੱਚ ਮੂਸੇਵਾਲਾ ਦੇ ਲੋਕਪ੍ਰਿਯ ਟਰੈਕ '295' ਦਾ ਮਿਊਜ਼ਿਕ ਵੀਡੀਓ ਜਾਰੀ ਕੀਤਾ ਜਾਵੇਗਾ, ਜਿਸ ਦਾ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਹਿੰਦੇ ਹਨ ਕਿ ਹੋਲੋਗ੍ਰਾਮ ਦੌਰਾਨ ਸਿੱਧੂ ਮੂਸੇਵਾਲਾ ਦਾ ਇੱਕ ਨਵੇਂ ਗੀਤ ਨਾਲ ਉਸ ਦੀ ਜ਼ਿੰਦਗੀ ਦੇ ਮੀਲ ਪੱਥਰ '295' ਗਾਣੇ ਦੀ ਵੀਡੀਓ ਵੀ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਗਾਣਾ ਹੀ ਨਹੀਂ ਬਲਕਿ ਜੋ ਸਿੱਧੂ ਨੇ ਆਪਣੀ ਜ਼ਿੰਦਗੀ ਅਤੇ ਆਪਣੇ ਉੱਤੇ ਜੋ ਮਹਿਸੂਸ ਕੀਤਾ, ਉਸ ਨੂੰ ਪੇਸ਼ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਉਹ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਸਨ।