- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਨਾਮ ਸਿੰਘ ਨੇ ਕਿਹਾ ਕਿ ਵੱਡੇ ਭਰਾ ਗੁਰਪਿਆਰ ਸਿੰਘ ਅਤੇ ਓਲੰਪੀਅਨ ਸਵਰਨ ਸਿੰਘ ਵਿਰਕ ਦੀ ਪ੍ਰੇਰਣਾ ਸਦਕਾ ਉਹ ਇਸ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਲਈ ਤਗਮਾ ਜਿੱਤਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਫੱਤਾ ਮਾਲੋਕਾ ਵਿੱਚ ਵਧੀਆ ਖੇਡ ਸਟੇਡੀਅਮ ਬਣਾਉਣ ਦੀ ਮੰਗ ਵੀ ਕੀਤੀ, ਤਾਂ ਜੋ ਪਿੰਡ ਦੇ ਹੋਰ ਬੱਚੇ ਖੇਡਾਂ ਵਿੱਚ ਅੱਗੇ ਆ ਸਕਣ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਏਸ਼ਿਆਈ ਖੇਡਾਂ ਵਿੱਚ ਰੋਇੰਗ ਡਬਲ ਸਕੱਲਜ਼ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸਤਨਾਮ ਸਿੰਘ ਨੇ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਦਾ ਨਾਮ ਦੇਸ਼-ਦੁਨੀਆ ਵਿੱਚ ਰੌਸ਼ਨ ਕਰ ਦਿੱਤਾ ਹੈ। ਸਤਨਾਮ ਨੇ ਆਪਣੇ ਸਾਥੀ ਸਲਮਾਨ ਖਾਨ ਨਾਲ ਇਹ ਉਪਲਬਧੀ ਹਾਸਲ ਕੀਤੀ। ਉਹ ਇਸ ਸਮੇਂ ਭਾਰਤੀ ਨੇਵੀ ਵਿੱਚ ਚੀਫ਼ ਪੈਟੀ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
5 ਜੁਲਾਈ 2000 ਨੂੰ ਜਨਮੇ ਸਤਨਾਮ ਸਿੰਘ ਸ਼ੁਰੂ ਵਿੱਚ ਹੈਂਡਬਾਲ ਖੇਡਦੇ ਸਨ। ਰਾਸ਼ਟਰੀ ਪੱਧਰ ’ਤੇ ਹੈਂਡਬਾਲ ਖੇਡਦਿਆਂ ਓਲੰਪੀਅਨ ਸਵਰਨ ਸਿੰਘ ਵਿਰਕ ਦੀ ਪ੍ਰੇਰਣਾ ਨਾਲ 2018 ਵਿੱਚ ਰੋਇੰਗ ਨਾਲ ਜੁੜੇ। ਇਸ ਤੋਂ ਬਾਅਦ ਮਿਹਨਤ ਕਰਦਿਆਂ ਉਨ੍ਹਾਂ ਨੇ ਕੌਮੀ ਪੱਧਰ ’ਤੇ ਆਪਣੀ ਪਛਾਣ ਬਣਾਈ। ਉਹ 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤੀ ਕੁਆਡਰਪਲ ਸਕੱਲਜ਼ ਟੀਮ ਨਾਲ ਕਾਂਸੀ ਦਾ ਤਗਮਾ ਵੀ ਜਿੱਤ ਚੁੱਕੇ ਹਨ। ਸੀਨੀਅਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਵਿੱਚ ਸਿੰਗਲ ਸਕੱਲਜ਼ ਵਿੱਚ ਸੋਨ ਤਗਮਾ ਵੀ ਉਨ੍ਹਾਂ ਦੇ ਨਾਮ ਹੈ।
ਸਤਨਾਮ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਵੱਡੇ ਭਰਾ ਗੁਰਪਿਆਰ ਸਿੰਘ ਵੀ ਫ਼ੌਜ ਵਿੱਚ ਸੇਵਾ ਨਿਭਾਅ ਰਹੇ ਹਨ ਅਤੇ ਇਸ ਸਮੇਂ ਕਸ਼ਮੀਰ ਵਿੱਚ ਤਾਇਨਾਤ ਹਨ। ਗੁਰਪਿਆਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਆਰਥਿਕ ਤੰਗੀਆਂ ਦਾ ਸਾਹਮਣਾ ਕੀਤਾ, ਪਰ ਦੋਵਾਂ ਭਰਾਵਾਂ ਨੇ ਮਿਹਨਤ ਨਾਲ ਆਪਣਾ ਮੁਕਾਮ ਬਣਾਇਆ। ਤਗਮਾ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।
ਵੱਡਾ ਭਰਾ ਮੇਰਾ ਰੋਲ ਮਾਡਲ : ਸਤਨਾਮ
ਸਤਨਾਮ ਸਿੰਘ ਨੇ ਕਿਹਾ ਕਿ ਵੱਡੇ ਭਰਾ ਗੁਰਪਿਆਰ ਸਿੰਘ ਅਤੇ ਓਲੰਪੀਅਨ ਸਵਰਨ ਸਿੰਘ ਵਿਰਕ ਦੀ ਪ੍ਰੇਰਣਾ ਸਦਕਾ ਉਹ ਇਸ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਲਈ ਤਗਮਾ ਜਿੱਤਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਫੱਤਾ ਮਾਲੋਕਾ ਵਿੱਚ ਵਧੀਆ ਖੇਡ ਸਟੇਡੀਅਮ ਬਣਾਉਣ ਦੀ ਮੰਗ ਵੀ ਕੀਤੀ, ਤਾਂ ਜੋ ਪਿੰਡ ਦੇ ਹੋਰ ਬੱਚੇ ਖੇਡਾਂ ਵਿੱਚ ਅੱਗੇ ਆ ਸਕਣ।
ਮਾਤਾ-ਪਿਤਾ ਨੂੰ ਪੁੱਤਰ ’ਤੇ ਮਾਣ
ਸਤਨਾਮ ਦੇ ਪਿਤਾ ਅਮਰੀਕ ਸਿੰਘ ਅਤੇ ਮਾਤਾ ਹਰਜੀਤ ਕੌਰ ਨੇ ਕਿਹਾ ਕਿ ਪੁੱਤਰਾਂ ਦੀ ਮਿਹਨਤ ਨੇ ਪਰਿਵਾਰ ਦੀ ਜ਼ਿੰਦਗੀ ਸੁਖਾਲੀ ਕਰ ਦਿੱਤੀ ਹੈ। ਉਨ੍ਹਾਂ ਨੂੰ ਆਪਣੇ ਪੁੱਤਰ ਦੀ ਪ੍ਰਾਪਤੀ ’ਤੇ ਮਾਣ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਤਨਾਮ ਨੂੰ ਵਧਾਈ ਦਿੰਦਿਆਂ ਪੰਜਾਬ ਦੀ ਖੇਡ ਨੀਤੀ ਤਹਿਤ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਸਤਨਾਮ ਸਿੰਘ ਤੇ ਸਲਮਾਨ ਖਾਨ ਨੂੰ ਵਧਾਈ ਦਿੱਤੀ