- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਥਾਣਾ ਸਰਦੂਲਗੜ੍ਹ ਦੇ ਜਾਂਚ ਅਧਿਕਾਰੀ ਏਐਸਆਈ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਸ਼ਪਾਲ ਸਿੰਘ ਵਾਸੀ ਭੱਲਣਵਾੜਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ 16 ਅਗਸਤ 2026 ਨੂੰ ਸ਼ਾਮ ਲਗਭਗ 06:20 ਵਜੇ ਗੁਰੂਦੁਆਰਾ ਸਤਿਗੁਰੂ ਸ੍ਰੀ ਰਵਿਦਾਸ ਜੀ ਸਰਦੂਲਗੜ੍ਹ ਵਿਖੇ ਦੋਵੇਂ ਧਿਰਾਂ ਕਿਸੇ ਮਸਲੇ ਦੇ ਹੱਲ ਕਰਨ ਲਈ ਦੇ ਸਬੰਧ ਵਿੱਚ ਇਕੱਠੀਆਂ ਹੋਈਆਂ ਸਨ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਸਰਦੂਲਗੜ੍ਹ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗਾਲੀ ਗਲੋਚ ਕਰਨ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਬਾਹਰ ਲੜਾਈ - ਝਗੜਾ ਕਰਨ ਦੇ ਦੋਸ਼ ਹੇਠ ਨਾਮਜ਼ਦ ਵਿਅਕਤੀਆਂ ਅਤੇ 5-6 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਥਾਣਾ ਸਰਦੂਲਗੜ੍ਹ ਦੇ ਜਾਂਚ ਅਧਿਕਾਰੀ ਏਐਸਆਈ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਸ਼ਪਾਲ ਸਿੰਘ ਵਾਸੀ ਭੱਲਣਵਾੜਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ 16 ਅਗਸਤ 2026 ਨੂੰ ਸ਼ਾਮ ਲਗਭਗ 06:20 ਵਜੇ ਗੁਰੂਦੁਆਰਾ ਸਤਿਗੁਰੂ ਸ੍ਰੀ ਰਵਿਦਾਸ ਜੀ ਸਰਦੂਲਗੜ੍ਹ ਵਿਖੇ ਦੋਵੇਂ ਧਿਰਾਂ ਕਿਸੇ ਮਸਲੇ ਦੇ ਹੱਲ ਕਰਨ ਲਈ ਦੇ ਸਬੰਧ ਵਿੱਚ ਇਕੱਠੀਆਂ ਹੋਈਆਂ ਸਨ।
ਜਿਵੇਂ ਹੀ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਤਾਂ ਦੋਸ਼ੀ ਰਾਜਵਿੰਦਰ ਸਿੰਘ, ਮਨਜੀਤ ਸਿੰਘ ਦੋਵੇਂ ਵਾਸੀ ਟਿੱਬੀ ਹਰੀ ਸਿੰਘ ਅਤੇ 5 - 6 ਹੋਰ ਅਣਪਛਾਤੇ ਸਾਥੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਹਮਣੇ ਬਲਵਿੰਦਰ ਸਿੰਘ ਪੱਲਾ ਸਰਪੰਚ, ਪਿੰਡ ਰੋੜਕੀ ਅਤੇ ਰੋੜਕੀ ਦੀ ਪੰਚਾਇਤ ਨੂੰ ਗਾਲੀ - ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਧਿਰਾਂ ਦਰਬਾਰ ਸਾਹਿਬ ਤੋਂ ਬਾਹਰ ਆ ਗਈਆਂ ਅਤੇ ਆਪਸ ਵਿੱਚ ਲੜਾਈ-ਝਗੜਾ ਕਰਨ ਲੱਗ ਪਈਆਂ। ਥਾਣਾ ਸਰਦੂਲਗੜ੍ਹ ਦੇ ਜਾਂਚ ਅਧਿਕਾਰੀ ਏਐਸਆਈ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਰਾਜਵਿੰਦਰ ਸਿੰਘ, ਮਨਜੀਤ ਸਿੰਘ ਵਾਸੀ ਟਿੱਬੀ ਹਰੀ ਸਿੰਘ ਅਤੇ 5 - 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।