ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਦਾ ਸ਼ਾਨਦਾਰ ਸਵਾਗਤ
ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਡਿਸਟ੍ਰਿਕਟ
Publish Date: Sun, 14 Jun 2026 04:15 PM (IST)
Updated Date: Sun, 14 Jun 2026 04:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਦੀ ਅਧਿਕਾਰਕ ਫ਼ੇਰੀ ਮੌਕੇ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਜ਼ੋਨਲ ਕੋਆਰਡੀਨੇਟਰ ਰਮੇਸ਼ ਜਿੰਦਲ, ਅਸਿਸਟੈਂਟ ਗਵਰਨਰ ਕੇਬੀ ਜ਼ਿੰਦਲ, ਨਵੇਂ ਚੁਣੇ ਕੌਂਸਲਰ ਅਸ਼ੋਕ ਸਪੋਲੀਆ ਅਤੇ ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ ਅੰਕੁਰ ਸਿੰਗਲਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਨਿੱਘੇ ਸਵਾਗਤ ਨਾਲ ਹੋਈ। ਜੋਨਲ ਕੋਆਰਡੀਨੇਟਰ ਰਮੇਸ਼ ਜਿੰਦਲ ਵੱਲੋਂ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਨੂੰ ਕਾਲਰ ਪਹਿਨਾਇਆ ਗਿਆ, ਜਦਕਿ ਭੂਸ਼ਣ ਜ਼ਿੰਦਲ ਵੱਲੋਂ ਕਲੱਬ ਪ੍ਰਧਾਨ ਹਰੀਸ਼ ਗਰਗ ਨੂੰ ਕਾਲਰ ਪਹਿਨਾਇਆ ਗਿਆ। ਕਲੱਬ ਸਕੱਤਰ ਰਾਕੇਸ਼ ਸੇਠੀ ਨੇ ਸਾਲ 2025-26 ਦੌਰਾਨ ਕਲੱਬ ਵੱਲੋਂ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਦੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ। ਇਸ ਉਪਰੰਤ ਕਲੱਬ ਪ੍ਰਧਾਨ ਹਰੀਸ਼ ਗਰਗ ਅਤੇ ਸਕੱਤਰ ਰਾਕੇਸ਼ ਸੇਠੀ ਵੱਲੋਂ ਕਲੱਬ ਦੀ ਸਾਲਾਨਾ ਰਿਪੋਰਟ ਦੀ ਫ਼ਾਈਲ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਨੂੰ ਸੌਂਪੀ ਗਈ। ਆਪਣੇ ਸੰਬੋਧਨ ਦੌਰਾਨ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਡਿਸਟ੍ਰਿਕਟ ਗ੍ਰਾਂਟਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਲੱਬ ਮੈਂਬਰਾਂ ਨੂੰ ਸਮਾਜ ਸੇਵਾ ਦੇ ਕਾਰਜਾਂ ਵਿੱਚ ਹੋਰ ਵੱਧ ਉਤਸ਼ਾਹ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਨੇ ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਸਾਲ ਭਰ ਦੌਰਾਨ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਲੱਬ ਨੇ ਰੋਟਰੀ ਦੇ ਆਦਰਸ਼ਾਂ ਅਨੁਸਾਰ ਬਹੁਤ ਹੀ ਵਧੀਆ ਕੰਮ ਕੀਤਾ ਹੈ ਅਤੇ ਆਉਣ ਵਾਲੇ ਜ਼ਿਲ੍ਹਾ ਅਵਾਰਡ ਸਮਾਰੋਹ ਵਿਚ ਕਲੱਬ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਬਣਦਾ ਸਨਮਾਨ ਮਿਲੇਗਾ। ਇਸ ਮੌਕੇ ਨਵੇਂ ਚੁਣੇ ਗਏ ਐਮਸੀ ਅਸ਼ੋਕ ਸਪੋਲੀਆ ਜੋ ਕਿ ਬਹੁਤ ਸੀਨੀਅਰ ਰੋਟੇਰੀਅਨ ਹਨ ਅਤੇ ਰੋਟਰੀ ਕਲੱਬ ਮਾਨਸਾ ਦੇ ਮੈਂਬਰ ਵੀ ਹਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ, ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਜੋਨਲ ਕੋਆਰਡੀਨੇਟਰ ਰਮੇਸ਼ ਜਿੰਦਲ ਅਤੇ ਅਸਿਸਟੈਂਟ ਗਵਰਨਰ ਕੇ.ਬੀ. ਜਿੰਦਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਕਲੱਬ ਪ੍ਰਧਾਨ ਹਰੀਸ਼ ਗਰਗ ਨੇ ਸਮੂਹ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭੂਪੇਸ਼ ਮਹਿਤਾ ਤੋਂ ਇਲਾਵਾ ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਪ੍ਰਧਾਨ ਹਰੀਸ਼ ਗਰਗ, ਸੈਕਟਰੀ ਰਾਕੇਸ਼ ਸੇਠੀ, ਪਰਮਿੰਦਰ ਗੋਇਲ, ਰਮੇਸ਼ ਜਿੰਦਲ, ਸੰਜੀਵ ਅਰੋੜਾ, ਮਨੋਜ ਗੋਇਲ, ਡਾਕਟਰ ਜਨਕ ਰਾਜ, ਡਾਕਟਰ ਨਰੇਸ਼ ਬਾਂਸਲ, ਦੀਪਕ ਗੋਇਲ, ਅਮਿਤ ਗੋਇਲ, ਕਮਨਦੀਪ ਗੋਇਲ, ਸੁਨੀਲ ਗੋਇਲ, ਜਗਦੀਸ਼ ਰਾਏ, ਰੋਹਿਤ ਬਾਂਸਲ, ਪ੍ਰੋਫੈਸਰ ਆਨੰਦ ਬਾਂਸਲ, ਜੀਵਨ ਗੋਇਲ, ਮੰਗਤ ਰਾਏ, ਰਜਨੀਸ਼ ਕਾਂਸਲ, ਪੁਨੀਤ ਗੋਇਲ, ਭੂਸ਼ਣ ਜਿੰਦਲ, ਸੰਜੇ ਗੋਇਲ ਆਦਿ ਮੈਂਬਰ ਹਾਜ਼ਰ ਸਨ।