- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਰੀ ਹੁਕਮਾਂ ਤਹਿਤ ਗੁਰਪ੍ਰਤਾਪ ਸਿੰਘ ਨੂੰ ਡੀਐੱਸਪੀ ਕਮਾਂਡ ਸੈਂਟਰ ਫਤਿਹਗੜ੍ਹ ਸਾਹਿਬ ਤੋਂ ਡੀਐੱਸਪੀ ਸਬ ਡਵੀਜ਼ਨ ਮਾਨਸਾ ਲਾਇਆ ਗਿਆ ਹੈ। ਮਾਨਸਾ ਦੇ ਸਾਬਕਾ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੂੰ ਝੋਟਾ ਕਤਲ ਮਾਮਲੇ ’ਚ ਮੁਅੱਤਲ ਕੀਤੇ ਜਾਣ ਮਗਰੋਂ ਇਸ ਅਹੁਦੇ ਦਾ ਵਾਧੂ ਚਾਰਜ ਡੀਐੱਸਪੀ ਡੀ ਪੁਸ਼ਪਿੰਦਰ ਸਿੰਘ ਗਿੱਲ ਨੂੰ ਦਿੱਤਾ ਗਿਆ ਸੀ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ’ਚ ਫੇਰਬਦਲ ਕਰਦਿਆਂ ਮਾਨਸਾ ਜ਼ਿਲ੍ਹੇ ਦੇ ਤਿੰਨ ਡੀਐੱਸਪੀ ਬਦਲ ਦਿੱਤੇ ਗਏ ਹਨ। ਜਾਰੀ ਹੁਕਮਾਂ ਤਹਿਤ ਗੁਰਪ੍ਰਤਾਪ ਸਿੰਘ ਨੂੰ ਡੀਐੱਸਪੀ ਕਮਾਂਡ ਸੈਂਟਰ ਫਤਿਹਗੜ੍ਹ ਸਾਹਿਬ ਤੋਂ ਡੀਐੱਸਪੀ ਸਬ ਡਵੀਜ਼ਨ ਮਾਨਸਾ ਲਾਇਆ ਗਿਆ ਹੈ। ਮਾਨਸਾ ਦੇ ਸਾਬਕਾ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੂੰ ਝੋਟਾ ਕਤਲ ਮਾਮਲੇ ’ਚ ਮੁਅੱਤਲ ਕੀਤੇ ਜਾਣ ਮਗਰੋਂ ਇਸ ਅਹੁਦੇ ਦਾ ਵਾਧੂ ਚਾਰਜ ਡੀਐੱਸਪੀ ਡੀ ਪੁਸ਼ਪਿੰਦਰ ਸਿੰਘ ਗਿੱਲ ਨੂੰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਡੀਐੱਸਪੀ ਹਰਵਿੰਦਰ ਸਿੰਘ ਨੂੰ ਸਬ ਡਵੀਜ਼ਨ ਰੂਰਲ ਬਠਿੰਡਾ ਤੋਂ ਡੀਐੱਸਪੀ ਸਬ ਡਵੀਜ਼ਨ ਸਰਦੂਲਗੜ੍ਹ ਤੇ ਡੀਐੱਸਪੀ ਸਰਬਜੀਤ ਸਿੰਘ ਬਰਾੜ ਨੂੰ ਸਪੈਸ਼ਲ ਬ੍ਰਾਂਚ ਬਠਿੰਡਾ ਤੋਂ ਡੀਐੱਸਪੀ ਸਬ ਡਵੀਜ਼ਨ ਬੁਢਲਾਡਾ ਲਾਇਆ ਗਿਆ ਹੈ। ਬੁਢਲਾਡਾ ਦੇ ਡੀਐੱਸਪੀ ਸਿਕੰਦਰ ਸਿੰਘ ਨੂੰ ਡੀਐੱਸਪੀ ਛੇਵੀਂ ਆਈਆਰਬੀ, ਲੱਡਾ ਕੋਠੀ ਸੰਗਰੂਰ ਵਿਖੇ ਤਾਇਨਾਤ ਕੀਤਾ ਗਿਆ ਹੈ।