ਭਗਤਾ ਭਾਈ ’ਚ ਮੀਂਹ ਦਾ ਪਾਣੀ ਗਲੀਆਂ ’ਚ ਭਰਿਆ, ਲੋਕ ਪਰੇਸ਼ਾਨ ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ
Publish Date: Thu, 02 Jul 2026 07:51 PM (IST)
Updated Date: Fri, 03 Jul 2026 04:14 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਨੇੜਲੇ ਛੱਪੜ ਵਿੱਚਸਰਕਾਰ ਵੱਲੋਂ ਲਗਾਏ ਜਾ ਰਹੇ ਟਰੀਟਮੈਂਟ ਪਲਾਂਟ ਲਾਇਆ ਜਾਂ ਰਿਹਾ ਹੈ, ਪਹਿਲਾ ਮੀਂਹ ਦਾ ਪਾਣੀ ਛੱਪੜ ਵਿਚ ਜਾਦਾ ਸੀ ਪਰ ਹੁਣ ਛੱਪੜ ਵਾਲੀ ਜਗ੍ਹਾਂ ਤੇ ਟਰੀਟਮੈਂਟ ਦਾ ਕੰਮ ਚੱਲ ਰਿਹਾ ਹੈ। ਇਸ ਕਰ ਕੇ ਮੀਂਹ ਦੇ ਪਾਣੀ ਲਈ ਕਿਧਰੇ ਕੋਈ ਠੋਸ ਥਾਂ ਨਹੀ ਰਹੀ, ਜਿਸ ਕਰ ਕੇ ਹੀ ਬੀਂਤੀ ਰਾਤ ਪਏ ਮੀਂਹ ਦਾ ਪਾਣੀ ਗਲੀਆਂ ਵਿਚ ਭਰ ਗਿਆ ਤੇ ਕੁਝ ਨੀਵੇਂ ਘਰਾਂ ਵਿਚ ਪਾਣੀ ਭਰ ਗਿਆ, ਜਿਸ ਕਰਕੇ ਘਰਾਂ ਵਿਚ ਪਿਆ ਖਾਣ ਪੀਣ ਦਾ ਸਾਮਾਨ ਵੀ ਖਰਾਬ ਹੋ ਗਿਆ। ਗਲੀਆਂ ’ਚ ਭਰੇ ਪਾਣੀ ਕਾਰਨ ਜਿੱਥੇ ਲੋਕਾਂ ਦਾ ਆਪਣੇ ਘਰਾਂ ਵਿਚ ਬਾਹਰ ਨਿਕਲਣਾ ਔਖਾ ਹੋ ਗਿਆ ਉੱਥੇ ਨੇੜਲੇ ਗੁਰਦੁਆਰਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਦਿਨਾਂ ’ਚ ਕੁਝ ਲੋਕ ਗੰਦੇ ਪਾਣੀ ਵਿਚੋਂ ਲੰਘ ਕੇ ਗੁਰੂ ਘਰ ਜਾਣ ਤੋਂ ਪਰਹੇਜ਼ ਹੀ ਕਰਦੇ ਹਨ, ਸਕੂਲੀ ਬੱਚੇ ਵੀ ਇਸ ਪਾਣੀ ਵਿਚੋਂ ਲੰਘ ਨਹੀ ਸਕਦੇ। ਕੁਝ ਮਹੀਨਿਆਂ ਤੋਂ ਇਸ ਇਲਾਕੇ ਦੇ ਲੋਕ ਮੀਂਹ ਕਾਰਨ ਹਰ ਵਾਰ ਪ੍ਰੇਸਾਨੀ ਦਾ ਸਾਹਮਣਾ ਕਰ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਸੱਤਾਧਾਰੀ ਧਿਰ ਦੇ ਕਿਸੇ ਵੀ ਆਗੂ ਨੇ ਇਸ ਇਲਾਕੇ ਦੇ ਲੋਕਾਂ ਦੀ ਤਕਲੀਫ ਸੁਣਨੀ ਜ਼ਰੂਰੀ ਨਹੀ ਸਮਝੀ। ਇੱਥੇ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਡਾ. ਕੇਵਲ ਸਿੰਘ ਭਗਤਾ ਅਤੇ ਸੀਨੀਅਰ ਅਕਾਲੀ ਆਗੂ ਤੇ ਕੌਸਲਰ ਮਨਜੀਤ ਸਿੰਘ ਧੁੰਨਾ ਦਾ ਘਰ ਵਿਚ ਵੀ ਇਸੇ ਗਲੀ ਵਿਚ ਹੈ। ਟਰੀਟਮੈਂਟ ਪਲਾਂਟ ਲਈ ਪਾਈਆਂ ਜਾਂ ਪਾਈਪਾਂ ਕਾਰਨ ਭਗਤਾ ਭਾਈ ਥਾਂ ਥਾਂ ਤੋਂ ਪੱਟਿਆ ਪਿਆ ਹੈ। ਸੁਸਤੀ ਨਾਲ ਚੱਲ ਰਹੇ ਕੰਮ ਕਾਰਨ ਰਾਹਗੀਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਪਿੰਡ ਕੇਸਰ ਸਿੰਘ ਵਾਲਾ ਨੂੰ ਜਾਦੀ ਸੜਕ ਕੋਲ ਦੀ ਲੰਘਣ ਵਾਲਾ ਇਕ ਟਰੱਕ ਦੱਬੀਆਂ ਪਾਇਪਾਂ ਵਾਲੀ ਥਾਂ ਵਿਚ ਕਰੀਬ 3 ਫੁੱਟ ਧੱਸ ਗਿਆ, ਜਿਸ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਦੇ ਆਗੂਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਟਰੀਟਮੈਂਟ ਪਲਾਂਟ ਲਾਉਣ ਦੇ ਨਾਮ ਹੇਠ ਛੱਪੜ ਦੇ ਅੱਧੇ ਤੋਂ ਵੱਧ ਹਿੱਸੇ ਨੂੰ ਭਰ ਦਿੱਤਾ ਗਿਆ ਹੈ। ਇਸ ਮੌਕੇ ਅਕਾਲੀ ਆਗੂ ਸਤਵਿੰਦਰਪਾਲ ਸਿੰਘ ਪਿੰਦਰ ਨੇ ਕਿਹਾ ਕਿ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਗਲੀਆਂ ਵਿੱਚ ਪਾਣੀ ਭਰ ਗਿਆ ਜਦਕਿ ਪਹਿਲਾਂ ਇਸ ਛੱਪੜ ਵਿੱਚ ਪਾਣੀ ਸਟੋਰ ਹੋ ਜਾਂਦਾ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਸਲੇ ਦਾ ਹੱਲ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਦੂਰ ਕੀਤੀ ਜਾਵੇ। ਜਿਕਰਯੋਗ ਹੈ ਕਿ ਗਲੀਆਂ ਵਿਚ ਖੜਦਾ ਪਾਣੀ ਸੱਤਾਧਾਰੀ ਧਿਰ ਦੇ ਗਲੇ ਦੀ ਹੱਡੀ ਬਣਨ ਦੇ ਅਸਾਰ ਹਨ।