ਆਸ਼ਾ ਵਰਕਰ ਤੇ ਫ਼ੈਸਿਲੀਟੇਟਰਾਂ ਵੱਲੋਂ ਭਾਂਡੇ ਖੜਕਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਜ਼ਿਲ੍ਹਾ ਮਾਨਸਾ ਵਿਖੇ ਕਿਰਨਦੀਪ ਕੌਰ ਪੰਜੋਲਾ
Publish Date: Fri, 12 Jun 2026 04:09 PM (IST)
Updated Date: Fri, 12 Jun 2026 04:11 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਮਾਨਸਾ ਵਿਖੇ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿਚ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਰਨਜੀਤ ਕੌਰ ਟਾਹਲੀਆਂ, ਸਟੇਟ ਕਮੇਟੀ ਮੈਂਬਰ ਬਲਵਿੰਦਰ ਕੌਰ ਮਾਨਸਾ, ਸੀਨੀਅਰ ਮੀਤ ਪ੍ਰਧਾਨ ਜਸਵੀਰ ਕੌਰ ਫੱਤਾ, ਜਗਪਾਲ ਕੌਰ ਜਰਨਲ ਸਕੱਤਰ ਬਲਾਕ, ਬਲਜਿੰਦਰ ਕੌਰ, ਜਸਵੀਰ ਕੌਰ ਖਿਆਲਾਂ, ਬਲਜੀਤ ਕੌਰ ਮੋਫਰ, ਪਰਮਜੀਤ ਕੌਰ ਮੌਜੋ, ਵੀਰਪਾਲ ਕੌਰ ਬਰੇਟਾ, ਨੀਲਮ ਰਾਣੀ, ਬਲਜੀਤ ਕੌਰ, ਸੋਨੀਆ, ਰਾਜਵੀਰ ਕੌਰ, ਸੁਦੇਸ਼, ਕਰਮਜੀਤ ਕੌਰ, ਦਲਜੀਤ ਕੌਰ, ਵੀਰਪਾਲ ਕੌਰ, ਸਰੋਜ ਆਪਣੇ ਆਪਣੇ ਜੱਥਿਆਂ ਸਮੇਤ ਹਾਜ਼ਰ ਹੋਈਆਂ। ਇਸ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਸ਼ਾ ਵਰਕਰ ਅਤੇ ਫ਼ੈਸਿਲੀਟੇਟਰਾਂ ਨਾਲ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਸਾਡੀਆਂ ਲਮਕ ਰਹੀਆਂ ਮੰਗਾਂ ਬਾਰੇ ਗਹਿਰੀ ਚੁੱਪ ਧਾਰੀ ਹੋਈ ਹੈ ਅਤੇ ਜਦੋਂ ਕੋਈ ਵੀ ਚੰਗੇ ਬਜਟ ਵਾਲਾ ਸਰਵੇਖਣ ਆਉਦਾ ਹੈ ਤਾਂ ਉਹ ਹੋਰ ਡਿਪਾਰਟਮੈਂਟਾਂ ਨੂੰ ਦਿੱਤਾ ਜਾਂਦਾ ਹੈ ਅਤੇ ਜਦੋਂ ਸਭ ਤੋਂ ਘੱਟ ਪੈਸਿਆਂ ਦਾ ਸਰਵੇਖਣ ਆਉਂਦਾ ਹੈ ਤਾਂ ਉਸ ਵੇਲੇ ਆਸ਼ਾ ਵਰਕਰਾਂ ਦੀ ਯਾਦ ਆ ਜਾਂਦੀ ਹੈ ਜਿਵੇਂ ਕਿ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਡੋਰ ਟੂ ਡੋਰ ਜਾ ਕੇ ਪਿਲਾਉਣੀਆਂ ਅਤੇ ਸਿਹਤ ਵਿਭਾਗ ਵਿਚ ਅਨੇਕਾਂ ਪ੍ਰਕਾਰ ਦੇ ਕੰਮ ਆਸ਼ਾ ਵਰਕਰਾਂ ਹਰ ਵਰਗ ਹਰ ਪਰਿਵਾਰ ਤੱਕ ਪਹੁੰਚਾ ਰਹੀਆਂ ਹਨ, ਭਾਵੇਂ ਕਿ ਮੁੱਖ ਮੰਤਰੀ ਦੇ 10 ਲੱਖ ਵਾਲੇ ਕਾਰਡ ਸੀ ਜਾਂ ਪੰਜਾਬ ਦੇ ਕੋਈ ਵੀ ਔਖਾ ਸਮਾਂ ਜਿਵੇਂ ਕਿ ਕਰੋਨਾ ਮਹਾਂਮਾਰੀ ਸੰਧੂਰ ਆਪਰੇਸ਼ਨ ਤੇ ਜਾਂ ਫਿਰ ਹੜਾਂ ਵਰਗੀ ਔਖੀ ਸਥਿਤੀ ਦੇ ਵਿਚ ਗਰਾਉਂਡ ਲੈਵਲ ਤੇ ਲੋਕ ਹਿੱਤਾਂ ਨੂੰ ਦੇਖ ਕੇ ਲੋਕਾਂ ਦੇ ਨਾਲ ਖੜ੍ਹਨ ਵਾਲੀਆਂ ਸਿਰਫ ਤੇ ਸਿਰਫ ਆਸ਼ਾ ਵਰਕਰ ਤੇ ਆਸਾ ਫੈਸਲੀਟੇਟਰਾਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਾਨਸਾ ਕਿਰਨਜੀਤ ਕੌਰ ਟਾਹਲੀਆਂ ਨੇ ਕਿਹਾ ਕਿ ਪੂਰੇ ਪੰਜਾਬ ਦੀਆਂ ਵਰਕਰਾਂ ਵਿਚ ਭਾਰੀ ਰੋਸ ਅਤੇ ਬੇਚੈਨੀ ਭਾਈ ਜਾ ਰਹੀ ਹੈ, ਕਿਉਂਕਿ ਸਾਡੇ ਨਾਲ ਕੀਤੇ ਵਾਅਦੇ ਸਰਕਾਰ ਨੇ ਪੂਰੇ ਨਹੀਂ ਕੀਤੇ ਸਾਢੇ ਚਾਰ ਅਰਸੇ ਬੀਤ ਜਾਣ ਮਗਰੋਂ ਵੀ ਪੰਜਾਬ ਸਰਕਾਰ ਆਸ਼ਾ ਵਰਕਰਾਂ ਨੂੰ ਅਣਦੇਖਿਆ ਕਰ ਰਹੀ ਹੈ ਇਹ ਅਹਿਮ ਦਾ ਟੈਸਟ ਪਾਸ ਕਰ ਚੁੱਕੀਆਂ ਆਸ਼ਾ ਵਰਕਰ ਅਤੇ ਫੈਸਲੀਟੇਟਰਾਂ ਨੂੰ ਅਜੇ ਤੱਕ ਜੁਆਇਨਿੰਗ ਲੈਟਰਾਂ ਨਹੀਂ ਦਿੱਤੀਆਂ ਗਈਆਂ ਅਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜਦ ਵੀ ਸੱਤਾ ਵਿਚ ਆਵਾਂਗੇ ਤਾਂ ਤੁਹਾਡੇ ਸਾਰੇ ਭੱਤੇ ਡਬਲ ਕੀਤੇ ਜਾਣਗੇ। ਓਨਨੇਰੀਅਮ ਬਜਟ ਨੂੰ ਡਬਲ ਕੀਤਾ ਜਾਵੇਗਾ, ਟੂਰ ਵਿਜ਼ਟਾਂ ਡਬਲ ਕੀਤੀਆਂ ਜਾਣਗੀਆਂ ਅਤੇ ਮਿਨੀਮਮ ਵੇਜਜ਼ ਦੇ ਦਾਇਰੇ ਦੇ ਵਿਚ ਲਿਆ ਜਾਵੇਗਾ। ਹੁਣ ਸਰਕਾਰ ਦੀ ਇਸ ਲਗਾਤਾਰ ਗਹਿਰੀ ਚੁੱਪ ਦੇ ਕਾਰਨ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਅਤੇ ਫ਼ੈਸਿਲੀਟੇਟਰਾਂ ਸਮੇਤ 23 ਹਜ਼ਾਰ ਪਰਿਵਾਰਾਂ ਵਿਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਜਿਸ ਸਰਕਾਰ ਕੋਲੋਂ ਸਾਨੂੰ ਉਮੀਦਾਂ ਸਨ ਉਹ ਸਰਕਾਰ ਅਜੇ ਤੱਕ ਸਾਡੇ ਹੱਕਾਂ ਅਤੇ ਜਾਇਜ਼ ਮੰਗਾਂ ਲਾਗੂ ਨਹੀਂ ਕਰ ਰਹੀ। ਇਸੇ ਰੋਸ ਅਤੇ ਗੁੱਸੇ ਕਾਰਨ ਪੰਜਾਬ ਭਰ ਦੇ ਹੈਡ ਕੁਆਰਟਰਾਂ ‘ਤੇ 11 ਅਤੇ 12 ਜੂਨ ਨੂੰ ਭਾਂਡੇ ਖੜਕਾਉ, ਸਰਕਾਰ ਜਗਾਉ ਅਤੇ ਦੋ ਰੋਜ਼ਾ ਕਲਮ ਛੋੜ ਹੜਤਾਲ ਕਰਨ ਲਈ ਆਸ਼ਾ ਵਰਕਰਾਂ ਮਜਬੂਰ ਹੋਈਆਂ ਹਨ। ਇਸ ਮੌਕੇ ਜਸਵੀਰ ਕੌਰ ਖਿਆਲਾ, ਬਲਜੀਤ ਕੌਰ ਮੋਫ਼ਰ, ਪਰਮਜੀਤ ਕੌਰ ਮੌਜੋ, ਵੀਰਪਾਲ ਕੌਰ ਬਰੇਟਾ, ਨੀਲਮ ਰਾਣੀ, ਬਲਜੀਤ ਕੌਰ, ਸੋਨੀਆ, ਰਾਜਵੀਰ ਕੌਰ, ਸੁਦੇਸ਼, ਕਰਮਜੀਤ ਕੌਰ, ਦਲਜੀਤ ਕੌਰ, ਵੀਰਪਾਲ ਕੌਰ, ਸਰੋਜ ਨਿਰਮਲ ਕੌਰ, ਅਮਨਦੀਪ ਕੌਰ ਬਰੇਟਾ ਆਦਿ ਮੌਜੂਦ ਸਨ।